ਐੱਸਡੀਐੱਮ ਭੁਲੱਥ ਰੁਪਿੰਦਰ ਪਾਲ ਸਿੰਘ ਦਾ ਕੀਤਾ ਨਿੱਘਾ ਸਵਾਗਤ
ਨੰਬਰਦਾਰ ਯੂਨੀਅਨ ਵੱਲੋ ਐਸ ਡੀ ਐਮ ਭੁਲੱਥ ਰੁਪਿੰਦਰ ਪਾਲ ਸਿੰਘ ਦਾ ਨਿੱਘਾ ਸਵਾਗਤ ਕੀਤਾ
Publish Date: Fri, 20 Mar 2026 10:16 PM (IST)
Updated Date: Fri, 20 Mar 2026 10:19 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਅੱਜ ਤਹਿਸੀਲ ਕੰਪਲੈਕਸ ਭੁਲੱਥ ਵਿਖੇ ਪੀਸੀਐੱਸ ਇੰਟਰਨੈਸ਼ਨਲ ਹਾਕੀ ਖਿਡਾਰੀ ਉਲੰਪੀਅਨ ਰੁਪਿੰਦਰ ਪਾਲ ਸਿੰਘ ਦਾ ਭੁਲੱਥ ਵਿਖੇ ਬੀਤੇ ਦਿਨੀਂ ਚਾਰਜ ਸੰਭਾਲਣ ’ਤੇ ਨੰਬਰਦਾਰ ਯੂਨੀਅਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸਿੰਘ ਮਾਨ ਦੀ ਅਗਵਾਈ ਹੇਠ ਨੰਬਰਦਾਰ ਯੂਨੀਅਨ ਦਾ ਵਫਦ ਅੱਜ ਐੱਸਡੀਐੱਮ ਦਫ਼ਤਰ ਭੁਲੱਥ ਵਿਖੇ ਪਹੁੰਚਿਆ, ਜਿਥੇ ਸਮੂਹ ਨੰਬਰਦਾਰ ਯੂਨੀਅਨ ਦੇ ਮੈਂਬਰਾਨ ਵੱਲੋਂ ਐੱਸਡੀਐੱਮ ਰੁਪਿੰਦਰ ਪਾਲ ਸਿੰਘ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨੰਬਰਦਾਰ ਯੂਨੀਅਨ ਨੇ ਉਨ੍ਹਾਂ ਨੂੰ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਐੱਸਡੀਐੱਮ ਵੱਲੋਂ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਮ ਸਿੰਘ ਮਾਨ ਤੋਂ ਇਲਾਵਾ ਤਹਿਸੀਲ ਪ੍ਰਧਾਨ ਦਲੀਪ ਸਿੰਘ, ਸਟੇਟ ਮੈਂਬਰ ਸੁਖਜਿੰਦਰ ਸਿੰਘ ਮੁਲਤਾਨੀ, ਜਸਪਾਲ ਸਿੰਘ ਘੁੰਮਣ, ਦਲਜਿੰਦਰ ਸਿੰਘ ਨਡਾਲਾ, ਜਸਵੀਰ ਸਿੰਘ ਭਦਾਸ, ਸਤਿੰਦਰਪਾਲ ਸਿੰਘ, ਭੁਪਿੰਦਰਜੀਤ ਸਿੰਘ ਤੇ ਬੱਚਨ ਸਿੰਘ ਆਦਿ ਹਾਜ਼ਰ ਸਨ।