ਐੱਸਡੀਐੱਮ ਭੁਲੱਥ ਵੱਲੋਂ ਸਿਹਤ ਬੀਮਾ ਯੋਜਨਾ ਕੈਂਪ ਦਾ ਨਿਰੀਖਣ
ਐਸਡੀਐਮ ਭੁਲੱਥ ਵੱਲੋਂ ਪਿੰਡ ਮਾਡਲ ਟਾਊਨ ਵਿੱਚ ਸਿਹਤ ਬੀਮਾ ਯੋਜਨਾ ਕੈਂਪ ਦਾ ਨਿਰੀਖਣ
Publish Date: Tue, 03 Mar 2026 09:10 PM (IST)
Updated Date: Tue, 03 Mar 2026 09:11 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਭੁਲੱਥ ਤੋਂ ਐੱਸਡੀਐੱਮ ਰੁਪਿੰਦਰ ਪਾਲ ਸਿੰਘ ਨੇ ਬਲਾਕ ਨਡਾਲਾ ਦੇ ਪਿੰਡ ਮਾਡਲ ਟਾਊਨ ਵਿਖੇ ਸਰਕਾਰ ਦੀ ਸਿਹਤ ਬੀਮਾ ਯੋਜਨਾ ਤਹਿਤ ਬਣ ਰਹੇ ਕਾਰਡਾਂ ਲਈ ਲਗਾਏ ਗਏ ਵਿਸ਼ੇਸ਼ ਕੈਂਪ ਦਾ ਅਚਾਨਕ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਸਰਪੰਚ ਪਰਮੋਦ ਕੁਮਾਰ ਸ਼ਰਮਾ ਵੱਲੋਂ ਨਵ-ਨਿਯੁਕਤ ਐੱਸਡੀਐੱਮ ਭੁਲੱਥ ਦਾ ਉੱਥੇ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੈਂਪ ਵਿਚ ਚੱਲ ਰਹੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਹਰ ਯੋਗ ਲਾਭਪਾਤਰੀ ਦਾ ਕਾਰਡ ਸਮੇਂ ਸਿਰ ਬਣਾਇਆ ਜਾਵੇ। ਐੱਸਡੀਐੱਮ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ ਦਾ ਮੁੱਖ ਉਦੇਸ਼ ਗਰੀਬ ਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਉੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਦੇ ਕਾਰਡ ਹਾਲੇ ਤੱਕ ਨਹੀਂ ਬਣੇ, ਉਹ ਕੈਂਪ ਵਿਚ ਆ ਕੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੇ ਕਾਰਡ ਤਿਆਰ ਕਰਵਾਉਣ। ਕੈਂਪ ਦੌਰਾਨ ਪਿੰਡ ਵਾਸੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਸਰਪੰਚ ਪਰਮੋਦ ਸ਼ਰਮਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ 100 ਦੇ ਕਰੀਬ ਲਾਭਪਾਤਰੀਆਂ ਦੇ ਕਾਰਡ ਤਿਆਰ ਕੀਤੇ ਗਏ ਤੇ ਬਾਕੀਆਂ ਦੀ ਪ੍ਰਕਿਰਿਆ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਲੋਕ-ਪੱਖੀ ਸਕੀਮ ਦਾ ਹਰ ਕਿਸੇ ਨੂੰ ਲਾਭ ਲੈਣਾ ਚਾਹੀਦਾ ਹੈ ਪਿੰਡ ਵਾਸੀਆਂ ਨੇ ਵੀ ਇਸ ਉਪਰਾਲੇ ਲਈ ਪ੍ਰਸ਼ਾਸਨ ਤੇ ਸਰਪੰਚ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਇਲਾਜ ਦੇ ਖਰਚੇ ਤੋਂ ਵੱਡੀ ਰਾਹਤ ਮਿਲੇਗੀ। ਇਸ ਮੌਕੇ ਅਰਜੁਨਾ ਐਵਾਰਡੀ ਐੱਸਡੀਐੱਮ ਰੁਪਿੰਦਰਪਾਲ ਸਿੰਘ, ਪਰਮੋਦ ਕੁਮਾਰ ਸ਼ਰਮਾ ਸਰਪੰਚ ਮਾਡਲ ਟਾਊਨ, ਰੂਬੀ ਸਹੋਤਾ ਬਲਾਕ ਯੂਥ ਕੋਆਰਡੀਨੇਟਰ, ਯੂਨਸ ਪੀਟਰ ਸਹੋਤਾ ਸਾਬਕਾ ਸਰਪੰਚ, ਸਰਦਾਰ ਮਸੀਹ, ਅਨੋਖ ਸਿੰਘ ਸਾਹੀ, ਟਿੰਕੂ ਸਨੋਤਰਾ ਰੂਰਲ ਡਿਪਾਰਟਮੈਂਟ, ਜਗਦੀਸ਼ ਸਿੰਘ ਖੇਤੀਬਾੜੀ ਵਿਭਾਗ, ਜਸਵੀਰ ਕੌਰ ਸੁਵਿਧਾ ਕੇਂਦਰ ਨਡਾਲਾ, ਤਰਸੇਮ ਸਿੰਘ ਰਾਏਪੁਰ ਅਰਾਈਆਂ, ਦਲਜੀਤ ਸਿੰਘ, ਮੈਡਮ ਤਲਜਿੰਦਰ ਕੌਰ, ਕ੍ਰਿਪਮਨ, ਰਾਜ ਮਸੀਹ ਮੱਟੂ, ਸੰਦੀਪ ਕੁਮਾਰ ਬਲਾਕ ਯੂਥ ਕੋਆਰਡੀਨੇਟਰ, ਪਰਵੇਜ਼ ਮਸੀਹ, ਵਿਜੇ ਕੁਮਾਰ, ਥੋਮਸ ਮਸੀਹ, ਯੂਨਸ ਮਸੀਹ, ਸਰੋਜ, ਸੁਮਨ, ਰਾਜਵਿੰਦਰ ਕੌਰ, ਪਾਲ ਸਹੋਤਾ, ਪੀਟਰ ਸਹੋਤਾ, ਜਸਲੀਨ ਕੌਰ, ਨਿਸ਼ਾ, ਮਾਰਥਾ ਸਹੌਤਾ, ਨੀਲਮ, ਪਰਵੀਨ, ਸਾਨੀਆ ਤੇ ਹੋਰ ਹਾਜ਼ਰ ਸਨ।