ਆਤਮ ਨਿਰਭਰ ਵਿਕਸਤ ਭਾਰਤ ਲਈ ਵਿਿਗਆਨੀ ਸਾਡੇ ਅਸਲੀ ਹੀਰੋ- ਗੁਰਦੀਪ ਸਿੰਘ ਸੀਹਰਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਮੌਜੂਦਾ ਦੌਰ ਵਿਗਿਆਨ ਤੇ ਤਕਨਾਲੋਜੀ ਦਾ ਹੈ ਤੇ ਹਾਂਪੱਖੀ ਵਿਗਿਆਨਕ ਸੋਚ ਨਾਲ ਹੀ ਆਤਮ ਨਿਰਭਰ ਵਿਕਸਤ ਭਾਰਤ ਦਾ ਸੁਪਨਾ ਸੰਭਵ ਹੈ। ਇਸ ਲਈ ਵਿਗਿਆਨੀ ਹੀ ਅਸਲੀ ਹੀਰੋ ਹਨ। ਇਹ ਸ਼ਬਦ ਜੀਐੱਨਏ ਯੂਨੀਵਰਸਿਟੀ ਫਗਵਾੜਾ ਵਿਖੇ ਆਯੋਜਿਤ ਸੂਬਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਬੱਚਿਆਂ ਦੇ ਮਾਡਲ ਦੇਖਦੇ ਹੋਏ ਚਾਂਸਲਰ ਗੁਰਦੀਪ ਸਿੰਘ ਸੀਹਰਾ ਨੇ ਕਹੇ। ਡਾਇਰੈਕਟਰ ਐੱਸਸੀਈਆਰਟੀ ਚੰਡੀਗੜ ਡਾ. ਕਿਰਨ ਸ਼ਰਮਾ ਦੇ ਆਦੇਸ਼ ਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸ.) ਹਰਜਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ, ਸੂਬਾ ਰਿਸੋਰਸ ਪਰਸਨ ਡਾ. ਰਮਿੰਰਜੀਤ ਕੌਰ ਦੀ ਯੋਗ ਅਗਵਾਈ ਤੇ ਕੋਆਰਡੀਨੇਟਰ ਹਰਿੰਦਰ ਕੌਰ ਸੇਠੀ ਤੇ ਯੂਨੀਵਰਸਿਟੀ ਡੀਨ (ਬਿਜ਼ਨੈੱਸ ਸਕੂਲ) ਡਾ. ਸਮੀਰ ਵਰਮਾ ਦੀ ਦੇਖ-ਰੇਖ ਵਿਚ ਆਯੋਜਿਤ ਇਸ ਸੂਬਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨਾਲ ਸਬੰਧਤ ਸੈਕੰਡਰੀ ਪੱਧਰ ਦੇ 161 ਵਿਦਿਆਰਥੀਆਂ ਨੇ 7 ਸਬ ਥੀਮਾਂ ਟਿਕਾਊ ਖੇਤੀਬਾੜੀ, ਕੂੜਾ ਪ੍ਰਬੰਧਨ ਤੇ ਪਲਾਸਟਿਕ ਦਾ ਬਦਲ, ਹਰੀ ਊਰਜਾ, ਉਭਰਦੀਆਂ ਤਕਨਾਲੋਜੀਆਂ, ਗਣਿਤਿਕ ਮਾਡਲਿੰਗ, ਸਿਹਤ ਤੇ ਸਫਾਈ ਤੇ ਪਾਣੀ ਸੰਭਾਲ ਤੇ ਪ੍ਰਬੰਧਨ ਵਿਸ਼ਿਆਂ ਤਹਿਤ ਆਪਣੇ ਮਾਡਲਾਂ ਨਾਲ ਹਿੱਸਾ ਲਿਆ। ਵਾਇਸ ਚਾਂਸਲਰ ਡਾ. ਹੇਮੰਤ ਸ਼ਰਮਾ, ਰਜਿਸਟਰਾਰ ਡਾ. ਕੁਨਾਲ ਬੈਂਸ, ਪ੍ਰਿੰਸੀਪਲ ਰਣਜੀਤ ਗੋਗਨਾ ਤੇ ਪ੍ਰਿੰਸੀਪਲ ਮੀਨੂੰ ਗੁਪਤਾ ਵੱਲੋਂ ਬੱਚਿਆਂ ਦੇ ਮਾਡਲਾਂ ਦੀ ਗੁਣਵੱਤਾ ਦੀ ਤਾਰੀਫ ਕਰਦਿਆਂ ਕਿਹਾ ਕਿ ਸੂਚਨਾ ਪ੍ਰਸਾਰ ਵਾਲੇ ਇਸ ਯੁਗ ਨੇ ਦੁਨੀਆ ਨੂੰ ਇਕ ਇਕਾਈ ਵਿਚ ਬਦਲ ਦਿੱਤਾ ਹੈ ਪਰ ਨਾਲ ਹੀ ਬੱਚਿਆਂ ਨੂੰ ਵਿਗਿਆਨ ਦੇ ਹਾਂਪੱਖੀ ਪਹਿਲੂਆਂ ਨੂੰ ਅਪਨਾਉਣ ਲਈ ਪ੍ਰੇਰਿਆ। ਸਟੇਟ ਪ੍ਰੋਜੈਕਟ ਡਾਇਰੈਕਟਰ ਡਾ. ਰਮਿੰਦਰਜੀਤ ਕੌਰ ਤੇ ਡੀਨ ਅਕੈਡਮਿਕ ਮੋਨਿਕਾ ਹੰਸਪਾਲ ਨੇ ਹਾਰ ਜਿੱਤ ਦੀ ਪ੍ਰਵਾਹ ਕੀਤੇ ਬਿਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਬੱਚਿਆਂ ਨੂੰ ਸੰਦੇਸ਼ ਦਿੱਤਾ। ਲੈਕ. ਫਿਜ਼ਿਕਸ ਹਰਜਿੰਦਰ ਗੋਗਨਾ ਵੱਲੋਂ ਮੰਚ ਸੰਚਾਲਨ ਬਖੂਬੀ ਨਿਭਾਇਆ ਗਿਆ। ਲੈਕ. ਵਰਿੰਦਰ ਸ਼ਰਮਾ, ਰਾਜੀਵ ਸੋਨੀ ਤੇ ਕਮਲ ਗੁਪਤਾ ਵੱਲੋਂ ਆਏ ਹੋਏ ਮਹਿਮਾਨਾਂ ਨਾਲ ਸੇਵਾ ਭਾਵ ਵਰਤਾਰੇ ਦੀ ਸ਼ਲਾਘਾ ਕੀਤੀ ਗਈ। ਪ੍ਰਦਰਸ਼ਨੀ ਦੌਰਾਨ ਮੈਡਮ ਮਿੰਨੀ, ਸਵਿਤਾ ਤੇ ਨੀਰੂ ਸ਼ਰਮਾ ਤੇ ਰਵਨੀਤ ਕੌਰ ਵੱਲੋਂ ਤਿਆਰ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਰਿਹਾ। ਇਸ ਪ੍ਰੋਗਰਾਮ ਵਿਚ ਪਿਛਲੇ ਸਾਲ ਰਾਸ਼ਟਰੀ ਪੱਧਰ ’ਤੇ ਹਿੱਸਾ ਲੈਣ ਵਾਲੇ ਗਾਈਡ ਅਧਿਆਪਕਾਂ ਤਰਵਿੰਦਰ ਸਿੰਘ, ਸ਼ਿਕਸ਼ਾ ਸ਼ਰਮਾ, ਰੇਨੂੰ ਕਾਂਸਲ, ਮਨਵਿੰਦਰ ਕੌਰ, ਜਗਜੀਤ ਸਿੰਘ, ਸ਼ਿਵਮ ਵਿਖਾਣਾ ਤੇ ਵਨੀਤਾ ਤੇ ਵਿਦਿਆਰਥੀਆਂ ਸਰਜੰਟਪਾਲ ਸਿੰਘ, ਭੁਪਿੰਦਰ ਕੌਰ, ਅਭਿਮਨਯੂ ਸਿੰਘ, ਹਰਮਨਪ੍ਰੀਤ ਸਿੰਘ, ਕਰਨਵੀਰ, ਅਨਮੋਲਪ੍ਰੀਤ ਸ਼ਿੰਘ, ਸਹਿਜਪ੍ਰੀਤ ਸਿੰਘ, ਮੋਹਿਤ, ਹੀਨਾ, ਪੂਨਮ, ਜਸਪ੍ਰੀਤ ਕੌਰ,ਰਜਨੀਸ਼ ਸਿੰਘ, ਸੁਸ਼ਾਂਤ ਸ਼ਰਮਾ ਤੇ ਕੌਸ਼ਲ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਐਲਾਨੇ ਨਤੀਜਆਂ ਅਨੁਸਾਰ ਸੈਕੰਡਰੀ ਪੱਧਰ ਮੁਕਾਬਲੇ ਦੇ ਪਹਿਲੇ ਸਬ ਥੀਮ ਟਿਕਾਊ ਖੇਤੀ ਬਾੜੀ ਵਿਚ ਕੰਵਲ ਨੈਨ (ਸਕੂਲ ਆਫ ਐਮੀਨੈਂਸ ਐੱਸਏਐੱਸ ਨਗਰ), ਕਮਲਜੀਤ (ਸਹਸ ਚੱਕ ਪ੍ਰੇਮਾ ਕਪੂਰਥਲਾ), ਜਸਮੀਨ ਕੌਰ (ਸਹਸ ਕਾਲਾ ਬਾਹੀਆਂ ਜਲੰਧਰ), ਦੂਜੇ ਸਬ ਥੀਮ ਕੂੜਾ ਪ੍ਰਬੰਧਨ ਤੇ ਪਲਾਸਟਿਕ ਦਾ ਬਦਲ ਵਿਚ ਜ਼ੀਸ਼ਨ ਖਾਨ (ਸਸਸਸ ਭੁੱਲਰ ਹੇਰੀ ਸੰਗਰੂਰ), ਪ੍ਰਭਰੀਤ ਕੌਰ (ਸਸਸਸ ਜੈਸਿੰਘ ਵਾਲਾ ਬਠਿੰਡਾ) ਤੇ ਜਸਵੀਰ ਕੌਰ (ਸਹਸ ਚੁਹਾਂਕ ਖੁਰਦ ਬਰਨਾਲਾ), ਤੀਸਰੇ ਸਬ ਥੀਮ ਹਰੀ ਊਰਜਾ ਵਿਚ ਰਾਜਵੀਰ ਕੌਰ (ਸਹਸ ਤੋਲਾਵਾਲ ਸੰਗਰੂਰ), ਮਹਿਕਪ੍ਰੀਤ ਕੌਰ (ਸਸਸਸ ਘੁੰਮਨ ਕਲਾਂ ਗੁਰਦਾਸਪੁਰ) ਤੇ ਦੀਪਾਂਸ਼ੂ ਵਰਮਾ (ਸਕੂਲ ਆਫ ਐਮੀਨੈਂਸ ਅਮਲੋਹ ਫਤਹਿਗੜ ਸਾਹਿਬ) ਚੌਥੇ ਸਬ ਥੀਮ ਉਭਰਦੀਆਂ ਤਕਨਾਲੌਜੀਆਂ ਵਿਚ ਸਾਹਿਬਦੀਪ ਸਿੰਘ (ਸਹਸ ਹੀਰਾਂ ਲੁਧਿਆਣਾ), ਸੁਪ੍ਰੀਤ ਕੌਰ (ਸਹਸ ਮੰਗੂਪੁਰ ਕਪੂਰਥਲਾ) ਤੇ ਜਸਨੂਰ ਸਿੰਘ (ਸਸਸਸ ਸਕੂਲ ਸ਼ੇਰਪੁਰ ਸੰਗਰੂਰ), ਪੰਜਵੇਂ ਸਬ ਥੀਮ ਗਣਿਤਿਕ ਮਾਡਲਿੰਗ ਵਿਚ ਹਰਸ਼ਿਤ ਮਿਸ਼ਰਾ (ਸਸਸਸ ਪੀਏਯੂ ਲੁਧਿਆਣਾ), ਨਵਨੀਤ ਕੌਰ (ਸਹਸ ਮਾਹਲ ਅੰਮ੍ਰਿਤਸਰ ਤੇ ਮਹਿਬਨੂਰ ਕੌਰ (ਸਹਸ ਹਿਮਟਾਨਾ ਮਲੇਰਕੋਟਲਾ), ਛੇਵੇਂ ਸਬ ਥੀਮ ਸਿਹਤ ਤੇ ਸਫਾਈ ਵਿਚ ਖੁਸ਼ੀ (ਸਹਸ ਸਾਧੂ ਚੱਕ ਗੁਰਦਾਸਪੁਰ), ਅਮ੍ਰਿਤਪ੍ਰੀਤ ਕੌਰ ਸਹਸ ਰਾਏਪੁਰ ਰੋਪੜ ਤੇ ਰਜਨੀਸ਼ ਸ਼ਿੰਘ ਸਹਸ ਝੋਕ ਡਿਪੂਲਾਨਾ ਫਾਜ਼ਿਲਕਾ ਤੇ ਸੱਤਵੇਂ ਸਬ ਥੀਮ ਪਾਣੀ ਸੰਭਾਲ ਤੇ ਪ੍ਰਬੰਧਨ ਵਿਚ ਲਕਸ਼ਿਤਾ (ਸਸਸਸ ਬੇਹੋਲਪੁਰ ਐੱਸਏਐੱਸ ਨਗਰ), ਕਿਰਨਦੀਪ (ਸਹਸ ਇੱਬਣ ਕਪੂਰਥਲਾ) ਤੇ ਦਿਸ਼ਕਰਨ ਕੌਰ (ਸਸਸਸ ਦਲੇਲ ਸਿੰਘ ਵਾਲਾ ਮਾਨਸਾ) ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਸਹਾਇਕ ਰਾਜ ਪਰੋਜੈਕਟ ਡਾਇਰੈਕਟਰ ਰੁਪੇਸ਼ ਕੁਮਾਰ, ਚੰਦਰ ਸ਼ੇਖਰ, ਅਜੈ ਕੁਮਾਰ, ਜਸਵਿੰਦਰ ਕੌਰ, ਰਿਚਾ ਸ਼ਰਮਾ, ਵਰਿੰਦਰ ਕੌਰ, ਪੂਜਾ, ਲਖਵਿੰਦਰ ਕੌਰ, ਦੀਪਕ ਸ਼ਰਮਾ, ਰਾਮ ਗੋਪਾਲ, ਗੁਰਪਾਲ ਸਿੰਘ, ਕਮਲੇਸ਼ ਕੁਮਾਰੀ, ਅਸ਼ੋਕ ਕੁਮਾਰ, ਸਤੀਸ਼ ਕੁਮਾਰ, ਰਾਜੇਸ਼ ਅੱਤਰੀ, ਸੰਤੋਖ ਸਿੰਘ, ਧੀਰਜ ਕੁਮਾਰ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ ਕੁੰਦੀ, ਰਾਜਨ ਚੋਪੜਾ, ਦਿਕਸ਼ਾ ਸ਼ਰਮਾ, ਜੋਤੀ ਕੁਮਾਰੀ, ਕਮਲਜੀਤ ਕੌਰ, ਕਮਲਪ੍ਰੀਤ ਕੌਰ, ਹੇਮੰਤ ਬੱਸੀ ਹਾਜ਼ਰ ਸਨ।