ਸਕੂਲੀ ਵਿਦਿਆਰਥੀਆਂ ਨੇ ਫੁੱਲਾਂ ਨਾਲ ਹੋਲੀ ਖੇਡੀ
ਸਕੂਲੀ ਵਿੱਦਿਆਰਥੀਆਂ ਨੇ ਫੁੱਲਾਂ ਨਾਲ ਹੋਲੀ ਖੇਡ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ
Publish Date: Mon, 02 Mar 2026 09:50 PM (IST)
Updated Date: Mon, 02 Mar 2026 09:52 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੁਆਮੀ ਆਨੰਦ ਗਿਰੀ ਮਹਾਰਾਜ ਮੈਮੋਰੀਅਲ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀ, ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਹੋਲੀ ਦਾ ਤਿਉਹਾਰ ਤੇਜ਼ਾਬੀ ਰੰਗਾਂ ਤੋਂ ਗ਼ੁਰੇਜ਼ ਕਰਦਿਆਂ ਵੱਖ-ਵੱਖ ਕਿਸਮ ਦੇ ਰੰਗ-ਬਿਰੰਗੇ ਫੁੱਲਾਂ ਨਾਲ ਖੇਡ ਕੇ ਕੁਦਰਤੀ ਸਾਂਝ ਨੂੰ ਵੀ ਪਕੇਰਾ ਕਰਨ ਦਾ ਸਾਰਥਕ ਸੁਨੇਹਾ ਦਿੱਤਾ। ਸੰਖੇਪ ਸਮਾਗਮ ਦੀ ਅਰੰਭਤਾ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਬੱਚਿਆਂ ਨੂੰ ਤੇਜ਼ਾਬੀ ਪਾਣੀਆਂ, ਤੇਜ਼ ਰੰਗਾਂ ਤੋਂ ਗੁਰੇਜ਼ ਕਰਦਿਆਂ ਫੁੱਲਾਂ ਦੀ ਅਹਿਮੀਅਤ ਨੂੰ ਪਛਾਣਦਿਆਂ ਫੁੱਲਾਂ ਨਾਲ ਹੋਲੀ ਖੇਡਣ ਦੀ ਗੱਲ ਕਹੀ। ਉਪ ਪ੍ਰਿੰਸੀਪਲ ਮੈਡਮ ਸੰਯੋਗਿਤਾ ਨੇ ਵੀ ਵਿਦਿਆਰਥੀਆਂ ਨੂੰ ਹਵਾ, ਰੁੱਖ ਤੇ ਪਾਣੀ ਨੂੰ ਬਚਾਉਣਾ ਅਜੋਕੇ ਸਮੇ ਦੀ ਮੁੱਖ ਲੋੜ ਦੱਸਦਿਆਂ ਇਨ੍ਹਾਂ ਪ੍ਰਤੀ ਸਤਿਕਾਰਤ ਭਾਵਨਾ ਰੱਖਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਹੋਲੇ-ਮੁਹੱਲੇ ਦੀ ਵਧਾਈ ਦਿੱਤੀ। ਇਸ ਮੌਕੇ ਮੈਡਮ ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਗੀਤਾ ਰਾਣੀ, ਪੂਜਾ, ਪੂਨਮ, ਪੁਸ਼ਪਾ ਸਮੇਤ ਸਕੂਲ ਸਟਾਫ ਹਾਜ਼ਰ ਸੀ।