ਸਕੇਪ ਸਾਹਿਤਕ ਸੰਸਥਾ ਨੇ ਕਰਵਾਇਆ ਵਿਸ਼ਾਲ ਕਵੀ ਦਰਬਾਰ
ਸਕੇਪ ਸਾਹਿਤਕ ਸੰਸਥਾ ਵੱਲੋਂ ਵਿਸ਼ਾਲ ਕਵੀ ਦਰਬਾਰ ਤੇ ਨਵੀਂ ਕਾਰਜਕਾਰੀ ਟੀਮ ਦਾ ਐਲਾਨ
Publish Date: Mon, 18 May 2026 07:21 PM (IST)
Updated Date: Mon, 18 May 2026 07:24 PM (IST)

ਨਵੀਂ ਕਾਰਜਕਾਰੀ ਟੀਮ ਦਾ ਕੀਤਾ ਐਲਾਨ ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਸ਼ੇਖਰ ਭਨੋਟ ਲਾਈਬ੍ਰੇਰੀ, ਸਿਟੀ ਹਾਰਟ ਨਗਰ ਵਿਖੇ ਸਕੇਪ ਸਾਹਿਤਕ ਸੰਸਥਾ ਵੱਲੋਂ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਰਵਿੰਦਰ ਚੋਟ, ਪ੍ਰਿੰ. ਗੁਰਮੀਤ ਸਿੰਘ ਪਲਾਹੀ ਤੇ ਡਾ. ਐੱਸ ਐੱਲ ਵਿਰਦੀ ਨੇ ਸਾਂਝੇ ਤੌਰ ’ਤੇ ਕੀਤੀ। ਸਮਾਗਮ ਦੌਰਾਨ ਮਾਹੌਲ ਪੂਰੀ ਤਰ੍ਹਾਂ ਸਾਹਿਤਕ ਰੰਗ ਵਿਚ ਰੰਗਿਆ ਰਿਹਾ ਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਾਂ ਦਿਵਸ, ਮਜ਼ਦੂਰ ਦਿਵਸ ਨਾਲ ਸਬੰਧਤ ਵਿਸ਼ੇਸ਼ ਕਵਿਤਾਵਾਂ ਦੇ ਨਾਲ-ਨਾਲ ਸਮਾਜਿਕ ਤੇ ਭਾਵਨਾਤਮਕ ਵਿਸ਼ਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਚੰਗਾ ਸਾਹਿਤ ਪੜ੍ਹਨ ਤੇ ਸਾਹਿਤ ਨਾਲ ਜੁੜਨ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਹਿਤ ਮਨੁੱਖ ਨੂੰ ਸੰਵੇਦਨਸ਼ੀਲ ਤੇ ਸਮਾਜ ਪ੍ਰਤੀ ਜਾਗਰੂਕ ਬਣਾਉਂਦਾ ਹੈ। ਡਾ. ਐੱਸਐੱਲ ਵਿਰਦੀ ਨੇ ਸਕੇਪ ਸਾਹਿਤਕ ਸੰਸਥਾ ਦੇ ਸਾਹਿਤਕ ਕਾਰਜਾ ਦੀ ਸ਼ਲਾਘਾ ਕੀਤੀ। ਕਵੀ ਦਰਬਾਰ ਵਿਚ ਪ੍ਰਸਿੱਧ ਕਵੀਆਂ ਮਨਜੀਤ ਮਿੱਤਰ, ਡਾ. ਇੰਦਰਜੀਤ ਸਿੰਘ ਵਾਸੂ, ਲਸ਼ਕਰ ਢੰਡਵਾੜਵੀ, ਸੁਖਦੇਵ ਗੰਢਵਾਂ, ਨਾਨਕ ਚੰਦ ਵਿਰਲੀ, ਹਰਜਿੰਦਰ ਨਿਆਣਾ, ਲਾਲੀ ਕਰਤਾਰਪੁਰੀ, ਰਵਿੰਦਰ ਰਾਏ, ਨਵਕਿਰਨ, ਮਨਦੀਪ ਮਹਿਰਮ, ਮਨਪ੍ਰੀਤ ਕੌਰ, ਸਾਹਿਬਾ ਜੀਟਨ ਕੌਰ, ਨਿਰਮਲ ਬੱਲ, ਭਿੰਡਰ ਪਟਵਾਰੀ, ਅਸ਼ੋਕ ਟਾਂਡੀ, ਰਾਮ ਪ੍ਰਕਾਸ਼ ਟੋਨੀ, ਸੋਢੀ ਭਬਿਆਣਵੀ, ਲਾਲੀ ਕਰਤਾਰ ਪੁਰੀ, ਜਸਵਿੰਦਰ ਫਗਵਾੜਾ, ਬਲਵੀਰ ਕੌਰ ਬੱਬੂ ਸੈਣੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਹਰਭਜਨ ਸਿੰਘ ਭਗਰੱਥ ਤੇ ਗੁਰਮੁੱਖ ਲੋਕਪ੍ਰੇਮੀ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ। ਹਾਜ਼ਰ ਸਰੋਤਿਆਂ ਨੇ ਕਵੀਆਂ ਦੀਆਂ ਰਚਨਾਵਾਂ ਨੂੰ ਭਰਪੂਰ ਤਾੜੀਆਂ ਨਾਲ ਸਰਾਹਿਆ। ਇਸ ਮੌਕੇ ਸਕੇਪ ਸਾਹਿਤਕ ਸੰਸਥਾ ਨੇ ਸਾਲ 2026-2027 ਲਈ ਨਵੀਂ ਕਾਰਜਕਾਰੀ ਟੀਮ ਦਾ ਐਲਾਨ ਵੀ ਕੀਤਾ। ਸੰਸਥਾ ਦੇ ਸਰਪ੍ਰਸਤ ਵਜੋਂ ਪ੍ਰਿੰ. ਗੁਰਮੀਤ ਸਿੰਘ ਪਲਾਹੀ ਮਾਰਗਦਰਸ਼ਨ ਦੇਣਗੇ ਜਦਕਿ ਪਰਵਿੰਦਰ ਜੀਤ ਸਿੰਘ ਨੂੰ ਪ੍ਰਧਾਨ ਤੇ ਬਲਦੇਵ ਰਾਜ ਕੋਮਲ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਮੀਤ ਪ੍ਰਧਾਨ ਵਜੋਂ ਰਵਿੰਦਰ ਚੋਟ ਤੇ ਕਮਲੇਸ਼ ਸੰਧੂ ਦੀ ਨਿਯੁਕਤੀ ਕੀਤੀ ਗਈ ਹੈ। ਹਰਜਿੰਦਰ ਨਿਆਣਾ ਨੂੰ ਪ੍ਰੋਗਰਾਮ ਇੰਚਾਰਜ, ਬਲਵੀਰ ਕੌਰ ‘ਬੱਬੂ ਸੈਣੀ’ ਤੇ ਸੋਢੀ ਸੱਤੋਵਾਲੀਆ ਨੂੰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਨਦੀਪ ਸਿੰਘ ਖਜ਼ਾਨਚੀ ਤੇ ਰਵਿੰਦਰ ਸਿੰਘ ਰਾਏ ਮੀਡੀਆ ਸਕੱਤਰ ਵਜੋਂ ਕੰਮ ਕਰਨਗੇ। ਮੀਟਿੰਗ ਦੌਰਾਨ ਸੰਸਥਾ ਵੱਲੋਂ ਕਈ ਅਹਿਮ ਫ਼ੈਸਲੇ ਵੀ ਲਏ ਗਏ। ਐਲਾਨ ਕੀਤਾ ਗਿਆ ਕਿ ਇਸ ਸਾਲ ਤੋਂ “ਸ਼ਬਦ ਸਿਰਜਣਹਾਰੇ ਸਨਮਾਨ” ਨਾਲ ਸੰਸਥਾ ਦੇ ਮੈਂਬਰਾਂ ਵਿੱਚੋਂ ਸਭ ਤੋਂ ਉਤਮ ਕਾਵਿ ਜਾਂ ਵਾਰਤਕ ਰਚਨਾ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਵਨ ਕਵੀ ਦਰਬਾਰ, ਸਲਾਨਾ ਸਮਾਗਮ ਤੇ ਸਾਂਝਾ ਕਾਵਿ ਸੰਗ੍ਰਹਿ ਪ੍ਰਕਾਸ਼ਨ ਸਬੰਧੀ ਵੀ ਅਹਿਮ ਫ਼ੈਸਲੇ ਲਏ ਗਏ। ਅੰਤ ਵਿਚ ਸਤੀਸ਼ ਜੀ ਨੇ ਆਏ ਹੋਏ ਮਹਿਮਾਨਾਂ, ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮਨਦੀਪ ਸਿੰਘ, ਸੁਮਨ ਭਨੋਟ, ਬੰਸੋ ਦੇਵੀ, ਜਪਜੀਤ ਸਿੰਘ, ਬਲਬੀਰ ਸਿੰਘ, ਮਨੀਸ਼ਾ, ਰਤਨ ਚੰਦ, ਰਾਮ ਪ੍ਰਕਾਸ਼, ਨਿਰਮਲ ਸਿੰਘ, ਅਨੂਪ ਸਮੇਤ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।