ਜਸਵੀਰ ਗੜ੍ਹੀ ਪਹੁੰਚੇ ਸਮਾਜ ਸੇਵਕ ਮਹਿਮੀ ਦੇ ਘਰ
ਐਸ.ਸੀ.ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਪਹੁੰਚੇ ਸਮਾਜ ਸੇਵਕ ਇੰਜੀਨੀਅਰ ਮਨੀਸ਼ ਮਹਿਮੀ ਦੇ ਘਰ
Publish Date: Sat, 25 Apr 2026 07:45 PM (IST)
Updated Date: Sun, 26 Apr 2026 04:17 AM (IST)

ਕੈਪਸ਼ਨ-25ਪੀਐਚਜੀ5 ਐਸ.ਸੀ.ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਗੁਲਦਸਤਾ ਭੇਟ ਕਰਦੇ ਹੋਏ ਮੌਂਟੀ ਮਹਿਮੀ ਤੇ ਹੋਰ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਅਨੁਸੂਚਿਤ ਜਾਤੀਆਂ ਰਾਜ ਕਮਿਸ਼ਨ ਪੰਜਾਬ ਫਗਵਾੜਾ ਫੇਰੀ ਦੌਰਾਨ ਅਰਬਨ ਸਟੇਟ ਫਗਵਾੜਾ ਸਮਾਜਿਕ ਸਮਾਗਮ ਵਿੱਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਪਹਿਲਾਂ ਅੰਬੇਡਕਰੀ ਆਗੂ ਤੇ ਸਮਾਜ ਸੇਵਕ ਮਨੀਸ਼ ਮਹਿਮੀ ਦੇ ਘਰ ਪਹੁੰਚੇ ਜਿੱਥੇ ਅਲੱਗ ਅਲੱਗ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਚੇਅਰਮੈਨ ਜਸਵੀਰ ਸਿੰਘ ਗੜ੍ਹੀ ਐਸ.ਸੀ.ਕਮਿਸ਼ਨ ਪੰਜਾਬ ਵੱਲੋਂ ਮਨੀਸ਼ ਮਹਿਮੀ ਜੀ ਦੇ ਪਿਤਾ ਇੰਜੀਨੀਅਰ ਸਤਨਾਮ ਰਾਮ ਮਹਿਮੀ ਜੀ ਦੇ ਜੀਵਨ ਕਾਲ ਦੌਰਾਨ ਸਮਾਜ ਪ੍ਰਤੀ ਬਣਦੇ ਫਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਇਸ ਘਰ ਦਾ ਸਮਾਜ ਲਈ ਵੱਡਾ ਯੋਗਦਾਨ ਹੈ। ਬਹੁਜਨ ਸੰਘਰਸ਼ ਆਰਗਨਾਈਜੇਸ਼ਨ ਆਫ਼ ਇੰਡੀਆ ਵੱਲੋਂ ਨਗਰ ਨਿਗਮ ਫਗਵਾੜਾ ਵਿਖੇ ਕੱਚੇ ਮੁਲਾਜ਼ਮ ਗੋਬਿੰਦ ਘਈ ਨੂੰ ਨੌਕਰੀ ਤੋਂ ਕੱਢੇ ਜਾਣ ਤੇ ਚੇਅਰਮੈਨ ਐਸ.ਸੀ. ਕਮਿਸ਼ਨ ਜਸਵੀਰ ਸਿੰਘ ਗੜ੍ਹੀ ਨੇ ਸੂ ਮੋਟੋ ਲੈਂਦਿਆਂ ਹੋਇਆਂ ਉਸ ਨੂੰ ਨੌਕਰੀ ਤੇ ਬਹਾਲ ਕਰਵਾਇਆ ਇਸ ਲਈ ਸੰਸਥਾ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਹੁਜਨ ਸੰਘਰਸ਼ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਸੰਸਥਾਪਕ ਰਜਿੰਦਰ ਘੇੜਾ, ਸਮਾਜਿਕ ਕਾਰਜਕਰਤਾ ਧਰਮਿੰਦਰ ਸਿੰਘ ਭੁੱਲਾਰਾਈ, ਸੁਰਿੰਦਰ ਰਾਵਲਪਿੰਡੀ ਤੋਂ ਇਲਾਵਾ ਵਰੁਣ ਸ਼ਿੰਗਾਰੀ, ਗੁਰਪ੍ਰੀਤ ਸਿੰਘ ਗੋਰਾ, ਪ੍ਰਸ਼ੋਤਮ ਪਾਲ, ਪੁਨੀਤ ਕਪੂਰ, ਡਾਕਟਰ ਰਾਮ ਲੁਭਾਇਆ, ਡਾਕਟਰ ਬਲਕਾਰ ਚੰਦ, ਪ੍ਰਦੀਪ ਸਿੰਘ ਭੂਮੀ ਰੱਖਿਆ ਅਫਸਰ, ਡਾ.ਨਰਿੰਦਰ ਕਲਸੀ, ਅਸ਼ੋਕ ਅੱਟਾ ਆਦਿ ਹਾਜ਼ਰ ਸਨ।