ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅਧਿਆਪਕ ਦਲ ਪੰਜਾਬ ਦੀ ਸਟੇਟ ਪੱਧਰੀ ਚੋਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਹੋਈ, ਜਿਸ ਦੌਰਾਨ ਸੂਬਾ ਭਰ ’ਚੋਂ ਤਿੰਨ ਸੌ ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ। ਇਸ ਮੌਕੇ ਅਧਿਆਪਕ ਦਲ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ ਤੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਨੇ ਅਧਿਆਪਕ ਦਲ ਦੇ ਇਤਿਹਾਸ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅਧਿਆਪਕ ਦਲ ਪੰਜਾਬ ਦਾ ਮੁੱਖ ਮਕਸਦ ਹਮੇਸ਼ਾ ਸਰਬੱਤ ਦਾ ਭਲਾ ਰਿਹਾ ਹੈ ਤੇ ਸਮੇਂ-ਸਮੇਂ ’ਤੇ ਅਧਿਆਪਕ ਦਲ ਵੱਲੋਂ ਅਧਿਆਪਕ ਵਰਗ ਦੇ ਹੱਕਾਂ ਤੇ ਹਿਤਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕੀਤਾ ਗਿਆ ਹੈ। ਚੋਣ ਵਿਚ ਸਤਨਾਮ ਸਿੰਘ ਰੰਧਾਵਾ ਪੰਜਾਬ ਪ੍ਰਧਾਨ ਤੇ ਰਵਿੰਦਰਜੀਤ ਸਿੰਘ ਪੰਨੂ ਸਕੱਤਰ ਜਨਰਲ ਚੁਣੇ ਗਏ, ਹਰਦੇਵ ਸਿੰਘ ਜਵੰਧਾ ਸਰਪ੍ਰਸਤ, ਬਾਜ ਸਿੰਘ ਖਹਿਰਾ ਤੇ ਜਸਵਿੰਦਰ ਸਿੰਘ ਔਲਖ ਕਨਵੀਨਰ ਨਿਯੁਕਤ ਕੀਤੇ ਗਏ। ਭੁਪਿੰਦਰ ਸਿੰਘ ਨਾਗਰਾ ਚੰਡੀਗੜ੍ਹ ਦੇ ਕਨਵੀਨਰ ਤੇ ਗੁਰਸਿਮਰਤ ਸਿੰਘ ਜਖੇਪਲ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਚੋਣ ਮੀਟਿੰਗ ਵਿਚ ਵਰਿੰਦਰ ਸਿੰਘ ਕੰਬੋਜ, ਸੁਖਦਿਆਲ ਸਿੰਘ ਝੰਡ, ਸੁਖਦੇਵ ਸਿੰਘ ਦਕੋਹਾ, ਆਤਮਜੀਤ ਸਿੰਘ ਢਿੱਲੋਂ, ਤਰਪਿੰਦਰ ਸਿੰਘ, ਅਮਰਜੀਤ ਸਿੰਘ ਖਾਲਸਾ, ਜਸਪਾਲ ਸਿੰਘ ਢੀਡਸਾ, ਮਨਜੀਤ ਸਿੰਘ ਟਿਵਾਣਾ, ਭਜਨ ਸਿੰਘ ਮਾਨ, ਕੁਲਦੀਪ ਸਿੰਘ ਜਲੰਧਰ, ਦਿਲਬਾਗ ਸਿੰਘ ਪੱਡਾ, ਅਮਰਜੀਤ ਸਿੰਘ ਖਾਲਸਾ, ਸੁਖਦੇਵ ਸਿੰਘ ਠੀਕਰੀਵਾਲ, ਕੁਲਦੀਪ ਸਿੰਘ ਭੈਣੀ, ਦਲਵਿੰਦਰ ਕੁਮਾਰ ਚਿੱਕਾ, ਅਮਰਜੀਤ ਸਿੰਘ ਖੋਸਾ, ਰਣਜੀਤ ਸਿੰਘ ਬਰਾੜ, ਮਨਜਿੰਦਰ ਸਿੰਘ ਧੰਜੂ, ਗੁਰਬਚਨ ਸਿੰਘ ਮੋਹਾਲੀ, ਕੁਲਦੀਪ ਸਿੰਘ, ਲਖਵੀਰ ਸਿੰਘ, ਨਪਿੰਦਰ ਸਿੰਘ ਖਹਿਰਾ, ਸਤਨਾਮ ਸਿੰਘ ਸੱਤਾ, ਰਵਿੰਦਰ ਸਿੰਘ ਦੁਗਰੀ, ਸੁਖਜਿੰਦਰ ਸਿੰਘ ਢੋਲਣ, ਮੱਖਣ ਸਿੰਘ ਲੁਧਿਆਣਾ, ਭੁਪਿੰਦਰ ਸਿੰਘ ਚਾਹਲ, ਬਲਜੀਤ ਸਿੰਘ, ਸੰਜੀਵ ਸ਼ਰਮਾ, ਰੁਪਿੰਦਰ ਸਿੰਘ, ਜਸਵਿੰਦਰ ਖੇੜਾ, ਸੁਰਿੰਦਰ ਵਿਸ਼ਿਸ਼ਟ, ਰਜੇਸ਼ ਅੱਤਰੀ, ਹਰਪ੍ਰੀਤ ਸਿੰਘ, ਅਰਜਨਜੀਤ ਸਿੰਘ, ਰਮੇਸ਼ ਕੁਮਾਰ ਭੇਟਾ, ਡਾ. ਧਿਆਨ ਸਿੰਘ, ਮਨੂੰ ਪਰਾਸ਼ਰ, ਗੁਰਮੀਤ ਸਿੰਘ ਖਾਲਸਾ, ਜਗਜੀਤ ਸਿੰਘ, ਦੇਸਰਾਜ, ਸੁਮਿਤ ਗੁਪਤਾ, ਕੁਲਦੀਪ ਸਿੰਘ ਬਾਜਵਾ, ਮਨਜੀਤ ਕੌਰ, ਰਵਨੀਤ ਕੌਰ, ਗੁਰਪ੍ਰੀਤ ਕੌਰ, ਕੁਲਜੀਤ ਕੌਰ, ਕਿਰਨਦੀਪ ਕੌਰ, ਸ਼ਰੂਤੀ ਦੁੱਗਲ, ਕਮਲਜੀਤ ਕੌਰ, ਹਰਿੰਦਰ ਕੌਰ, ਅੰਮ੍ਰਿਤ ਪਾਲ ਕੌਰ, ਮਨਜੀਤ ਕੌਰ, ਰੇਨੂ ਅਨੰਦ, ਤਲਵਿੰਦਰ ਸੈਣੀ, ਦੀਪਕ, ਮਨੋਹਰ ਸਿੰਘ, ਗੁਰਦਿਆਲ ਸਿੰਘ, ਅਮਰੀਕ ਸਿੰਘ, ਹਰਭਜਨ ਸਿੰਘ, ਤਰਸੇਮ ਸਿੰਘ ਸੈਣੀ, ਹਰ ਕਮਲ ਸਿੰਘ, ਕਰਮਜੀਤ ਸਿੰਘ ਲਾਡੀ, ਰਾਮ ਗੋਪਾਲ, ਸੁਰਿੰਦਰ ਵਿਸ਼ਿਸ਼ਟ, ਸੁਰਜਿੰਦਰ ਸਿੰਘ, ਮਨੋਜ ਕੁਮਾਰ ਆਦਿ ਹਾਜ਼ਰ ਸਨ।