ਸਰਵਟਾ ਗੋਤਰ ਜਠੇਰਿਆਂ ਦਾ ਮੇਲਾ ਭਲਕੇ
ਸਰਵਟਾ ਗੋਤਰ ਜਠੇਰੇ ਮੇਲਾ 13 ਅਪ੍ਰੈਲ ਨੂੰ - ਲੱਕੀ ਸਰਵਟਾ
Publish Date: Sat, 11 Apr 2026 08:56 PM (IST)
Updated Date: Sat, 11 Apr 2026 08:59 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਸਰਵਟਾ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਮੁੱਖ ਸੇਵਾਦਾਰ ਕਿਸ਼ਨ ਲਾਲ ਸਰਵਟਾ, ਕਮੇਟੀ ਚੇਅਰਮੈਨ ਸਨੀ ਸੇਠੀ ਅਤੇ ਪ੍ਰਧਾਨ ਲੱਕੀ ਸਰਵਟਾ ਦੀ ਸਾਂਝੀ ਅਗਵਾਈ ਹੇਠ ਹੋਈ। ਜਿਸ ਵਿਚ 13 ਅਪ੍ਰੈਲ ਸੋਮਵਾਰ ਨੂੰ ਜਠੇਰੇ ਅਸਥਾਨ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਏ ਜਾ ਰਹੇ ਸਾਲਾਨਾ ਜਠੇਰੇ ਮੇਲੇ ਦੀਆਂ ਤਿਆਰਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸ਼ਨ ਲਾਲ ਸਰਵਟਾ, ਚੇਅਰਮੈਨ ਸਨੀ ਸੇਠੀ, ਪ੍ਰਧਾਨ ਲੱਕੀ ਸਰਵਟਾ ਅਤੇ ਹਰਮੇਸ਼ ਸਰਵਟਾ ਨੇ ਦੱਸਿਆ ਕਿ ਸਵੇਰੇ ਭਗਵਾਨ ਵਾਲਮੀਕਿ ਦੇ ਪਾਠ ਉਪਰੰਤ ਧਾਰਮਿਕ ਰੀਤੀ ਰਿਵਾਜ ਮੁਤਾਬਿਕ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਲਿਆ ਜਾਵੇਗਾ। ਇਸ ਉਪਰੰਤ ਭਜਨ ਕੀਰਤਨ ਹੋਵੇਗਾ। ਚਾਹ ਅਤੇ ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਨ੍ਹਾਂ ਸਮੂਹ ਸਵਰਟਾ ਪਰਿਵਾਰਾਂ ਨੂੰ ਇਸ ਸਾਲਾਨਾ ਸਮਾਗਮ ਵਿਚ ਪਹੁੰਚ ਕੇ ਵੱਡੇ-ਵਢੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਕਮੇਟੀ ਦੇ ਵਾਈਸ ਪ੍ਰਧਾਨ ਸਨੀ ਸਰਵਟਾ, ਕੈਸ਼ੀਅਰ ਦੀਪਕ ਸਰਵਟਾ, ਜਨਰਲ ਸਕੱਤਰ ਓਹਰੀ ਸਰਵਟਾ ਤੋਂ ਇਲਾਵਾ ਬੰਟੀ, ਰਵੀ, ਗਗਨ, ਅਲੀ, ਲਵ, ਰਮਨ, ਸੁਰਿੰਦਰ ਪਾਲ ਸਰਵਟਾ, ਮਿੱਕੀ ਸਰਵਟਾ, ਪੁਨੀਤ ਸਰਵਟਾ, ਕਾਲਾ, ਅਕਾਸ਼ ਸਰਵਟਾ, ਕਰਨ ਸਰਵਟਾ, ਜਤਿੰਦਰ ਸਰਵਟਾ, ਸੋਨੂੰ ਸਰਵਟਾ, ਖੁਸ਼ਵਿੰਦਰ ਸਰਵਟਾ ਆਦਿ ਹਾਜ਼ਰ ਸਨ।