ਪਿੰਡ ਵਾਹਦ ਦੇ ਸਰਪੰਚ ਦੀ ਪਤਨੀ ਦਾ ਹੋਇਆ ਦੇਹਾਂਤ
ਪਿੰਡ ਵਾਹਦ ਦੇ ਸਰਪੰਚ ਪੁਰਸ਼ੋਤਮ ਸਿੰਘ ਨੂੰ ਸਦਮਾ, ਪਤਨੀ ਦਾ ਹੋਇਆ ਦੇਹਾਂਤ
Publish Date: Mon, 27 Apr 2026 07:59 PM (IST)
Updated Date: Mon, 27 Apr 2026 08:01 PM (IST)

ਪੰਜਾਬੀ ਜਾਗਰਣ ਪ੍ਰਤੀਨਧ ਫਗਵਾੜਾ : ਪਿੰਡ ਵਾਹਦ ਦੇ ਸਰਪੰਚ ਪੁਰਸ਼ੋਤਮ ਸਿੰਘ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਸਾਬਕਾ ਪੰਚ ਜੋ ਕਿ ਬੀਤੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਵਿਰਾਜੇ ਸਨ, ਦਾ ਅੰਤਿਮ ਸੰਸਕਾਰ ਅੱਜ ਪਰਿਵਾਰ ਵੱਲੋਂ ਪਿੰਡ ਵਾਹਦ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿਚ ਕੀਤਾ ਗਿਆ। ਇਸ ਦੌਰਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਆਪ ਪਾਰਟੀ ਦੇ ਹਲਕਾ ਇੰਚਾਰਜ ਹਰਜੀ ਮਾਨ, ਦੋਆਬਾ ਜ਼ੋਨ ਬੀਸੀ ਵਿੰਗ ਦੇ ਇੰਚਾਰਜ ਦਲਜੀਤ ਰਾਜੂ ਦਰਵੇਸ਼ ਪਿੰਡ, ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਤਵਿੰਦਰ ਕੁਮਾਰ ਚੇਅਰਮੈਨ ਮਾਰਕਿਟ ਕਮੇਟੀ, ਗੁਰਦੀਪ ਸਿੰਘ ਦੀਪਾ, ਹਰਮੇਸ਼ ਪਾਠਕ, ਬੀਡੀਪੀਓ ਲਖਵਿੰਦਰ ਕਲੇਰ, ਪੰਚਾਇਤ ਸਕੱਤਰ ਮਲਕੀਤ ਚੰਦ, ਜੇਈ ਅਮਨਦੀਪ ਕੈਲੇ, ਸੁਲੱਖਣ ਸਿੰਘ ਟੀਸੀ, ਅੰਮ੍ਰਿਤਪਾਲ ਸਿੰਘ ਕੁਲਾਰ, ਚਰੰਜੀ ਲਾਲ ਕੌਂਸਲਰ, ਲੇਖਰਾਜ ਜਮਾਲਪੁਰ ਹਲਕਾ ਇੰਚਾਰਜ ਬਸਪਾ, ਐਡਵੋਕੇਟ ਕੁਲਦੀਪ ਭੱਟੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸਰਪੰਚ ਪੁਰਸ਼ੋਤਮ ਸਿੰਘ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕੀਤੀ। ਡਾ. ਚੱਬੇਵਾਲ ਤੇ ਹੋਰਨਾਂ ਨੇ ਕਿਹਾ ਕਿ ਜੀਵਨ ਸਾਥੀ ਦਾ ਸਦੀਵੀਂ ਵਿਛੋੜਾ ਅਸਹਿਣਯੋਗ ਹੁੰਦਾ ਹੈ, ਪਰ ਕੁਦਰਤ ਦੇ ਨਿਯਮ ਨੂੰ ਨਿਮਾਣੇ ਹੋ ਕੇ ਮੰਨਣਾ ਹੀ ਪੈਂਦਾ ਹੈ। ਇਸ ਮੌਕੇ ਸਰਪੰਚ ਅਮਰਜੀਤ ਸਿੰਘ ਦਰਵੇਸ਼ ਪਿੰਡ, ਵਿਜੇ ਕੁਮਾਰ ਢੱਕ ਪੰਡੋਰੀ, ਕੁਲਦੀਪ ਕੌਰ ਖਲਵਾੜਾ, ਸੁਰਿੰਦਰ ਸਿੰਘ ਖਲਵਾੜਾ ਕਲੋਨੀ, ਰੂਪ ਲਾਲ, ਹਰਵਿੰਦਰ ਸਿੰਘ ਨਾਹਰ, ਰਜਤ ਭਨੋਟ ਭੁੱਲਾਰਾਈ, ਵਰੁਣ ਬੰਗੜ ਚੱਕ ਹਕੀਮ, ਕੁਲਵੰਤ ਕੌਰ, ਅਨੀਤਾ, ਨਿਰਮਲ ਕੁਮਾਰ ਸਰਪੰਚਾਂ ਤੋਂ ਇਲਾਵਾ ਨਿਰਵੈਰ ਸਿੰਘ ਸਨੀ ਵਾਹਦ, ਸਤਪਾਲ ਸਿੰਘ ਵਾਹਦ, ਜੁਝਾਰ ਸਿੰਘ, ਪੁਰਸ਼ੋਤਮ ਲਾਲ, ਡਾ. ਸੁਖਦੇਵ, ਕਸ਼ਮੀਰ ਸਿੰਘ ਖਲਵਾੜਾ, ਠੇਕੇਦਾਰ ਯੋਗੀ ਲਾਲ, ਸੋਢੀ ਸਿੰਘ ਚੈੜ, ਕੁਲਵੰਤ ਸਿੰਘ, ਜੁਝਾਰ ਸਿੰਘ, ਸੰਤੋਖ ਸਿੰਘ, ਜਗਦੇਵ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਅਜੀਤ ਸਿੰਘ, ਬੀ.ਕੇ. ਰੱਤੂ, ਪਰਮਜੀਤ ਖਲਵਾੜਾ, ਐਡਵੋਕੇਟ ਗਗਨਦੀਪ ਸਿੰਘ, ਹਰਬਲਾਸ ਬਸਰਾ, ਕ੍ਰਿਸ਼ਨ ਕੁਮਾਰ, ਰਿੰਪਲ ਕੁਮਾਰ ਸਰਪੰਚ ਵਜੀਦੋਵਾਲ, ਸਾਬਕਾ ਸਰਪੰਚ ਆਗਿਆਪਾਲ ਸਿੰਘ ਖਲਵਾੜਾ, ਨਿਰਮਲ ਸਿੰਘ ਮਲਕਪੁਰ, ਲੈਂਬਰ ਬਲਾਲੋਂ ਆਦਿ ਹਾਜ਼ਰ ਸਨ।