ਸਰਬ ਨੌਜਵਾਨ ਸਭਾ ਦਾ ਉਪਰਾਲਾ ਸ਼ਲਾਘਾਯੋਗ : ਡਾ. ਗੋਇਲ
ਸਿੱਖਿਆ ਨਾਲ ਰੁਜ਼ਗਾਰ’ ਦੇ ਸੁਨੇਹੇ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਹੀ ਸਰਬ ਨੌਜਵਾਨ ਸਭਾ : ਡਾ. ਜੀ.ਐਲ. ਗੋਇਲ
Publish Date: Fri, 03 Apr 2026 07:07 PM (IST)
Updated Date: Fri, 03 Apr 2026 07:10 PM (IST)

ਫਗਵਾੜਾ : ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਤੇ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਦਾ ਦੌਰਾ ਕਰਨ ਲਈ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡਾ. ਜੀਐੱਲ ਗੋਇਲ ਵਿਸ਼ੇਸ਼ ਤੌਰ ‘ਤੇ ਸੈਂਟਰ ਵਿਖੇ ਪਹੁੰਚੇ। ਉਨ੍ਹਾਂ ਦੇ ਨਾਲ ਸੋਸਵਾ ਪੰਜਾਬ ਦੇ ਮੈਂਬਰ ਅਨਿਲ ਕੌਸ਼ਿਕ ਰਿਟਾ. ਡੀਜੀਪੀ ਵੀ ਸਨ। ਡਾ. ਗੋਇਲ ਨੇ ਸੈਂਟਰ ਦੇ ਕੰਮਕਾਜ ਦਾ ਜਾਇਜ਼ਾ ਲਿਆ ਤੇ ਸਿਖਲਾਈ ਹਾਸਲ ਕਰ ਰਹੀਆਂ ਲੜਕੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਪ੍ਰਤੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸੋਸਵਾ ਦੀ ਟੀਮ ਨੂੰ ਦੱਸਿਆ ਕਿ ਸੈਂਟਰ ਰਾਹੀਂ ਹੁਣ ਤੱਕ ਸੈਂਕੜੇ ਲੜਕੀਆਂ ਬਿਊਟੀਸ਼ਨ, ਕਟਿੰਗ-ਟੇਲਰਿੰਗ, ਕੰਪਿਊਟਰ ਤੇ ਹੋਮ ਕੇਅਰ ਕੋਰਸਾਂ ਦੀ ਟਰੇਨਿੰਗ ਪ੍ਰਾਪਤ ਕਰਕੇ ਸਵੈ-ਰੁਜ਼ਗਾਰ ਨਾਲ ਜੁੜ ਚੁੱਕੀਆਂ ਹਨ ਤੇ ਆਪਣੇ ਪਰਿਵਾਰਾਂ ਦਾ ਆਰਥਿਕ ਸਹਾਰਾ ਬਣੀਆਂ ਹਨ। ਡਾ. ਗੋਇਲ ਨੇ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਲੋੜ ਅਨੁਸਾਰ ਇਕ ਹੋਰ ਨਵਾਂ ਕੋਰਸ ਸ਼ੁਰੂ ਕਰਨ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ‘ਸਿੱਖਿਆ ਨਾਲ ਰੁਜ਼ਗਾਰ’ ਦੇ ਸੁਨੇਹੇ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਵੋਕੇਸ਼ਨਲ ਸੈਂਟਰ ਭਵਿੱਖ ਵਿਚ ਹੋਰ ਵਿਸਥਾਰ ਕਰੇਗਾ ਤਾਂ ਜੋ ਵਧੇਰੇ ਲੋੜਵੰਦ ਲੜਕੀਆਂ ਹੁਨਰਮੰਦ ਬਣਨ ਲਈ ਇਸਦਾ ਲਾਭ ਪ੍ਰਾਪਤ ਕਰ ਸਕਣ। ਸੋਸਵਾ ਦੇ ਮੈਂਬਰ ਅਨਿਲ ਕੌਸ਼ਿਕ ਨੇ ਵੀ ਕਿਹਾ ਕਿ ਜਦੋਂ ਔਰਤਾਂ ਆਤਮਨਿਰਭਰ ਬਣਦੀਆਂ ਹਨ ਤਾਂ ਪੂਰਾ ਸਮਾਜ ਤਰੱਕੀ ਕਰਦਾ ਹੈ। ਇਸ ਤਰ੍ਹਾਂ ਦੇ ਵੋਕੇਸ਼ਨਲ ਸੈਂਟਰ ਸਮਾਜ ਵਿਚ ਸਕਾਰਾਤਮਕ ਸੋਚ ਨੂੰ ਜਨਮ ਦੇ ਰਹੇ ਹਨ। ਇਸ ਮੌਕੇ ਪ੍ਰੋਗਰਾਮਿੰਗ ਮੈਨੇਜਰ ਮੈਡਮ ਵਰਸ਼ਾ ਅਰੋੜਾ, ਸੈਂਟਰ ਦੇ ਮੈਨੇਜਰ ਜਗਜੀਤ ਸੇਠ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਦਲਜੀਤ ਕੌਰ, ਮੈਡਮ ਲਕਸ਼ਮੀ, ਮੈਡਮ ਸੁਖਪ੍ਰੀਤ ਕੌਰ, ਮੈਡਮ ਖੁਸ਼ੀ ਰਾਣਾ, ਗੁਰਦੀਪ ਸਿੰਘ ਤੁਲੀ, ਗੁਰਮੀਤ ਸਿੰਘ ਪਲਾਹੀ, ਗੁਲਸ਼ਨ ਕਪੂਰ, ਰਣਜੀਤ ਸਿੰਘ ਬੇਦੀ, ਸਿਖਲਾਈ ਲੈ ਰਹੀਆਂ ਵਿਦਿਆਰਥਣਾਂ ਕੋਮਲਪ੍ਰੀਤ, ਮੋਨਿਕਾ, ਰਜਨੀ, ਅਨੁਰਾਧਾ, ਤਾਨੀਆ, ਅਰਾਧਨਾ, ਦਿਵਿਆ, ਗੋਮਤੀ, ਅਮਨਜੋਤ, ਸੁਖਮਨ, ਰੁਪਿੰਦਰ, ਜਾਚਨਾ, ਭਾਰਤੀ, ਸਿਮਰਨ, ਮਾਲਤੀ, ਪ੍ਰੀਤੀ, ਪ੍ਰਾਚੀ, ਸੁਨੀਤਾ, ਅਨਾਮਿਕਾ, ਗੁਰਚਰਨ, ਪਾਇਲ, ਮਨੀਸ਼ਾ, ਅਨਮੋਲ, ਅਮਨਦੀਪ, ਮੁਸਕਾਨ, ਨਵਨੀਤ, ਜੈਸਮੀਨ, ਪ੍ਰੀਆ ਹਾਜ਼ਰ ਸਨ।