ਮਾਤਾ ਬੀਬੀ ਸ਼ਰੀਫਾ ਦੇ ਦੇਹਾਂਤ ’ਤੇ ਸਰਬਜੀਤ ਰਾਜ ਨੇ ਦੁੱਖ ਪ੍ਰਗਟਾਇਆ
ਮਾਤਾ ਬੀਬੀ ਸ਼ਰੀਫਾ ਦੇ ਦੇਹਾਂਤ ’ਤੇ ਸਰਬਜੀਤ ਰਾਜ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Tue, 28 Apr 2026 06:47 PM (IST)
Updated Date: Tue, 28 Apr 2026 06:49 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਸੀਹੀ ਸਮਾਜ ਦੇ ਹੱਕਾਂ ਲਈ ਬੇਬਾਕ ਤਰੀਕੇ ਨਾਲ ਆਪਣੀ ਅਵਾਜ਼ ਬੁਲੰਦ ਕਰਨ ਵਾਲੇ ਤੇ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੇ ਸਟੇਟ ਸੋਸ਼ਲ ਮੀਡੀਆ ਇੰਚਾਰਜ ਐਡਵਿਨ ਇਲਿਆਸ ਦੀ ਮਾਤਾ ਬੀਬੀ ਸ਼ਰੀਫਾ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਦੁਖੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਤੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਦੁਖੀ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਣ। ਸਰਬਜੀਤ ਰਾਜ ਨੇ ਕਿਹਾ ਕਿ ਮਾਂ ਦਾ ਵਿਛੋੜਾ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ। ਇਸ ਔਖੇ ਸਮੇਂ ਵਿਚ ਮੇਰੀਆਂ ਸੰਵੇਦਨਾਵਾਂ ਤੁਹਾਡੇ ਤੇ ਤੁਹਾਡੇ ਪਰਿਵਾਰ ਨਾਲ ਹਨ।