ਵਧੀਆ ਸੇਵਾਵਾਂ ਲਈ ਸੰਤੋਖ ਰਾਜ ਸ਼ੌਕੀ ਟੂਰਾ ਸਨਮਾਨਿਤ
ਵਧੀਆ ਸੇਵਾਵਾਂ ਲਈ ਸੰਤੋਸ਼ ਰਾਜ ਸ਼ੌਕੀ ਟੂਰਾ ਸਨਮਾਨਿਤ
Publish Date: Fri, 01 May 2026 06:58 PM (IST)
Updated Date: Fri, 01 May 2026 07:17 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਸਕੱਤਰ ਸੰਤੋਖ ਰਾਜ ਸ਼ੋਕੀ ਟੂਰਾ ਨੂੰ ਸਮਾਜ ਲਈ ਵਧੀਆ ਸੇਵਾਵਾਂ ਨਿਭਾਉਣ ਤੇ ਲਾਇਨ ਇੰਟਰਨੈਸ਼ਨਲ 321ਡੀ ਦੇ ਡਿਸਟ੍ਰਿਕਟ ਗਵਰਨਰ ਵੀਐੱਮ ਗੋਇਲ ਜੀਐੱਸ ਭਾਟੀਆ ਵੀਡੀਜੀ ਟੂ ਅਤੇ ਇੰਟਰਨੈਸ਼ਨਲ ਮਲਟੀਪਲ ਵਾਈਸ ਚੇਅਰਮੈਨ ਰਸਪਾਲ ਸਿੰਘ ਬੱਚਾਜੀਵੀ ਪੀਡੀਜੀ ਰਿਜਨ ਚੇਅਰਮੈਨ ਤਜਿੰਦਰ ਬਾਵਾ ਵੱਲੋਂ ਸਾਂਝੇ ਤੌਰ ’ਤੇ ਸਰਟੀਫਿਕੇਟ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ, ਲਾਈਨ ਰਸਪਾਲ ਸਿੰਘ ਬੱਚਾਜੀਵੀ ਨੇ ਸੰਤੋਖ ਰਾਜ ਸ਼ੋਕੀ ਟੂਰਾ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਟੀਮ ਦੇ ਬਹੁਤ ਹੀ ਐਕਟਿਵ ਮੈਂਬਰ ਹਨ ਅਤੇ ਸਮਾਜ ਸੇਵਾ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਦੇ ਹਨ। ਜਿਸ ਤਹਿਤ ਉਨ੍ਹਾਂ ਨੂੰ ਸਨਮਾਨ ਪੱਤਰ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਸਟਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟਰਿਕ ਚੇਅਰਮੈਨ ਅਸ਼ੋਕ ਮਨੀਲਾ, ਡਿਸਟਰਿਕ ਚੇਅਰਮੈਨ ਬੱਬੂ ਮਨੀਲਾ, ਡਿਸਟ੍ਰਿਕ ਚੇਅਰਮੈਨ ਲਾਇਨ ਜੁਗਲ ਬਵੇਜਾ, ਡਿਸਟ੍ਰਿਕ ਚੇਅਰਮੈਨ ਸੰਦੀਪ ਸਿੰਘ, ਡਿਸਟ੍ਰਿਕ ਚੇਅਰਮੈਨ ਲਾਇਨ ਸੁਨੀਲ ਢੀੰਗਰਾ, ਖਜ਼ਾਨਚੀ ਗੁਲਸ਼ਨ ਸ਼ਰਮਾ ਲੱਕੀ, ਪੀਆਰਓ ਲਾਇਨ ਵਿਜੇ ਅਰੋੜਾ ਤੋਂ ਇਲਾਵਾ ਸੁਸ਼ੀਲ ਸ਼ਰਮਾ, ਮਹੇਸ਼ ਬਾਂਗਾ, ਲਾਇਨ ਕੁਲਦੀਪ ਸਿੰਘ, ਲਾਇਨ ਭੁਪਿੰਦਰ ਸਿੰਘ, ਲਾਇਨ ਮੋਹਿਤ ਮਨੋਚਾ, ਲਾਇਨ ਸੰਜੇ ਤਰੇਹਨ ਆਦਿ ਨੇ ਵੀ ਸੰਤੋਖ ਰਾਜ ਸ਼ੌਕੀ ਟੂਰਾ ਨੂੰ ਵਧਾਈ ਦਿੱਤੀ।