ਸੰਤ ਕ੍ਰਿਸ਼ਨ ਨਾਥ ਚਹੇੜੂ ਨੇ ਕੀਤਾ ਬੇਗਮਪੁਰਾ ਏਡ ਇੰਟਰਨੈਸ਼ਨਲ ਦਾ ਉਦਘਾਟਨ
ਸੰਤ ਕ੍ਰਿਸ਼ਨ ਨਾਥ ਚਿਹੇੜੂ ਨੇ ਕੀਤਾ ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਦਫ਼ਤਰ ਦਾ ਉਦਘਾਟਨ
Publish Date: Thu, 26 Feb 2026 10:20 PM (IST)
Updated Date: Thu, 26 Feb 2026 10:22 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਮਾਜ ਸੇਵੀ ਸੰਸਥਾ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਭਾਰਤ ਬਰਾਂਚ ਦਾ ਦਫ਼ਤਰ ਗਲੀ ਨੰਬਰ 1 ਸ਼ਾਮ ਨਗਰ, ਫਗਵਾੜਾ ਵਿਖੇ ਖੋਲ੍ਹਿਆ ਗਿਆ ਹੈ, ਜਿਸ ਦਾ ਉਦਘਾਟਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਤੇ ਗ੍ਰੰਥੀ ਤੀਰਥ ਸਿੰਘ ਵੱਲੋਂ ਸਰਬੱਤ ਦੇ ਭਲੇ ਤੇ ਬੇਗ਼ਮਪੁਰਾ ਏਡ ਦੀ ਚੜਦੀ ਕਲਾ ਲਈ ਅਰਦਾਸ ਉਪਰੰਤ ਡੇਰਾ 108 ਸੰਤ ਫੂਲਨਾਥ ਚਹੇੜੂ ਦੇ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਟੀਮ ਸਮਾਜ ਸੇਵਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ, ਜਿਸ ਲਈ ਸੰਸਥਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਉਦਘਾਟਨੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬਸਪਾ ਪੰਜਾਬ ਦੇ ਡਾ. ਅਵਤਾਰ ਸਿੰਘ ਸਾਬਕਾ ਮੈਂਬਰ ਰਾਜ ਸਭਾ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਹਰਜਿੰਦਰ ਮੱਲ, ਸ੍ਰੀਮਤੀ ਚੰਚਲ ਮੱਲ ਕੈਨੇਡਾ, ਕੇਵਲ ਕ੍ਰਿਸ਼ਨ ਬੋਲੀਨਾ, ਸੁਰਿੰਦਰ ਪਾਲ ਚੁੰਬਰ ਯੂਐੱਸਏ, ਤਜਿੰਦਰ ਸਿੰਘ ਜੋਸਨ, ਅਮਰਜੀਤ ਸਿੰਘ ਚੰਨੀ, ਜਰਨੈਲ ਸਿੰਘ ਥਿੰਦ, ਅਮਰ ਭੋਰੀਆ, ਮਨਜੀਤ ਸਿੰਘ ਗੋਰਸੀਆਂ, ਚਮਨ ਲਾਲ ਫਰਾਂਸ, ਹੰਸਰਾਜ ਲਾਲੀ ਹਾਲੈਂਡ, ਬਸਪਾ ਦੇ ਸੂਬਾ ਜਨਰਲ ਕੁਲਦੀਪ ਸਿੰਘ ਸਰਦੂਲਗੜ੍ਹ, ਪ੍ਰਵੀਨ ਬੰਗਾ, ਬਲਵਿੰਦਰ ਕੁਮਾਰ ਅੰਬੇਡਕਰੀ ਅਤੇ ਮਾ. ਹਰਭਜਨ ਸਿੰਘ ਬਾਲਾਲੋਂ, ਜੱਸੀ ਤੱਲਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ, ਚੇਅਰਮੈਨ ਯਸ਼ ਬਰਨਾ ਆਦਿ ਸ਼ਾਮਲ ਹੋਏ। ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਮਨੁੱਖਤਾ ਦੀ ਸੇਵਾ ਲਈ ਖੋਲ੍ਹੇ ਭਾਰਤ ਬਰਾਂਚ ਦੇ ਦਫ਼ਤਰ ਦਾ ਉਦਘਾਟਨ ਕਰਕੇ ਬਹੁਤ ਹੀ ਨੇਕ ਤੇ ਉੱਤਮ ਕਾਰਜ ਕੀਤਾ ਹੈ। ਉਨ੍ਹਾਂ ਨੇ ਇਸ ਨੇਕ ਕਾਰਜ ਲਈ ਬੇਗ਼ਮਪੁਰਾ ਏਡ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਕਰੀਮਪੁਰੀ ਨੇ ਕਿਹਾ ਕਿ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਨੇ ਮਨੁੱਖਤਾ ਦੀ ਸੇਵਾ ਕਰਨ ਵਿਚ ਵਰਲਡ ਪੱਧਰ ’ਤੇ ਵੱਖਰੀ ਪਹਿਚਾਣ ਬਣਾਈ ਹੈ ਤੇ ਸਮਾਜ ਸੇਵਾ ਦੇ ਖੇਤਰ ਵਿਚ ਬੇਗ਼ਮਪੁਰਾ ਏਡ ਦਾ ਨਾਂ ਸੁਨਿਹਰੀ ਅੱਖਰਾਂ ਵਿਚ ਲਿਖ ਹੋ ਰਿਹਾ ਹੈ। ਕਰੀਮਪੁਰੀ ਨੇ ਅੱਗੇ ਕਿਹਾ ਕਿ ਬਸਪਾ ਪੰਜਾਬ ਵਲੋਂ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ 15 ਮਾਰਚ ਨੂੰ ਬਹਿਰਾਮ ਦੀ ਦਾਣਾ ਮੰਡੀ ਵਿਖੇ ਸੂਬਾ ਪੱਧਰੀ ‘ਸੱਤਾ ਪ੍ਰਾਪਤ ਕਰੋ’ ਰੈਲੀ ਕਰਕੇ ਮਨਾਇਆ ਜਾਵੇਗਾ। ਕਰੀਮਪੁਰੀ ਨੇ ਕਿਹਾ ਕਿ ਜੇਕਰ ਗੁਲਾਮੀ ਦਾ ਅੰਤ ਕਰਨਾ ਹੈ ਤਾਂ ਸਰਕਾਰਾਂ ਵੱਲੋਂ ਦਿੱਤੀਆ ਜਾਣ ਵਾਲੀਆਂ ਛੋਟੀਆਂ-ਛੋਟੀਆਂ ਖੈਰਾਤਾਂ ਨੂੰ ਨਾਕਾਰ ਕੇ ਬੇਗ਼ਮਪੁਰਾ ਵਸਾਉਣ ਲਈ ਸੱਤਾ ਦੀ ਚਾਬੀ ਬਸਪਾ ਦੇ ਹੱਥ ਦਿਓ। ਇਸ ਮੌਕੇ ਰਾਮ ਸਿੰਘ ਮੈਂਗੜਾ ਦੀ ਬੇਟੀ ਜੈਸਮੀਨ ਮੈਂਗੜਾ ਨੇ ਸਮਾਗਮ ਵਿਚ ਪਹੁੰਚੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸਖ਼ਸ਼ੀਅਤਾਂ ਦਾ ਧੰਨਵਾਦ ਕਰਦਿਆਂ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ। ਜੈਸਮੀਨ ਮੈੰਗੜਾ ਨੇ ਦੱਸਿਆ ਕਿ ਸੰਸਥਾ ਵੱਲੋਂ ਮੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਦੀ ਸੁਚੱਜੀ ਅਗਵਾਈ ਵਿਚ ਜਾਤ-ਪਾਤ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਭਾਰਤ ਬਰਾਂਚ ਦੇ ਪ੍ਰਧਾਨ ਲਛਮਣ ਲਾਲ ਬੰਗੜ, ਮਨਦੀਪ ਕੁਮਾਰ ਬੰਗੜ, ਵੰਦਨਾ ਮੈਂਗੜਾ, ਸੀਮਾ ਰਾਣੀ ਮੈਂਗੜਾ, ਸ੍ਰੀਮਤੀ ਸੁਰਿੰਦਰ ਕੌਰ ਬੰਗੜ੍ਹ, ਮਿਸ਼ਨਰੀ ਗੀਤਕਾਰ ਰੱਤੂ, ਮਿਸ਼ਨਰੀ ਗਾਇਕ ਜੀਵਨ ਮਹਿਮੀ, ਗੋਲਡੀ ਮਲਕ, ਗਾਇਕਾ ਪ੍ਰੇਮ ਲਤਾ, ਪ੍ਰੀਆ ਬੰਗਾ, ਸੱਤਿਅਮ ਬੋਧ, ਸੋਮ ਨਾਥ ਗੋਲਡ ਮੈਡਲਿਸਟ, ਅਮਨਦੀਪ ਕੌਂਸਲਰ, ਸਰਪੰਚ ਅਸ਼ੋਕ ਕੁਮਾਰ ਖੋਥੜਾਂ, ਸਰਪੰਚ ਮਨਜੀਤ ਮਾਨ ਗੰਢਵਾਂ, ਸਰਪੰਚ ਬਲਵਿੰਦਰ ਕੁਮਾਰ ਬਘਾਣਾ, ਰਾਮ ਮੂਰਤੀ ਖੇੜਾ, ਸਰਪੰਚ ਰਾਣੀ, ਅਮਰਜੀਤ ਖੁੱਤਨ, ਐਡਵੋਕੇਟ ਇੰਦਰਜੀਤ ਕਜਲਾ, ਮੁਖਤਿਆਰ ਮਹਿਮੀ ਸ਼ਿਵਪੁਰੀ, ਲੇਖਕ ਲਸ਼ਕਰ ਢੰਡਵਾੜਵੀ, ਬੀਕੇ ਰੱਤੂ, ਡਾ. ਮੋਹਣ ਲਾਲ ਬੱਧਣ, ਸੁਰਿੰਦਰ ਕਲੇਰ ਪਰਮਿੰਦਰਾ ਆਰਟਸ ਪ੍ਰੈੱਸ ਨੰਗਲ, ਮਨੀ ਅੰਬੇਡਕਰੀ ਪੀਪਾਰੰਗੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਪ੍ਰਵੀਨ ਬੰਗਾ ਤੇ ਪ੍ਰੀਆ ਬੰਗਾ ਨੇ ਬਾਖੂਭੀ ਨਿਭਾਈ। ਇਸ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਬੇਗ਼ਮਪੁਰਾ ਏਡ ਵੱਲੋਂ ਸਨਮਾਨਿਤ ਵੀ ਕੀਤਾ ਗਿਆ।