ਸੰਜੇ ਮੈਕਗੀ ਬਣੇ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੇ ਰਾਸ਼ਟਰੀ ਪ੍ਰਧਾਨ
ਸੰਜੇ ਮੈਕਗੀ ਬਣੇ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੇ ਰਾਸ਼ਟਰੀ ਪ੍ਰਧਾਨ ਅਤੇ ਡਾ. ਸਲਾਮਤ ਮਸੀਹ ਰਾਸਟਰੀ ਬੁਲਾਰਾ
Publish Date: Sun, 03 May 2026 09:38 PM (IST)
Updated Date: Sun, 03 May 2026 09:41 PM (IST)

ਸੰਸਥਾਪਕ ਸਰਬਜੀਤ ਰਾਜ ਨੇ ਕੀਤੀਆਂ ਨਿਯੁਕਤੀਆਂ ਡਾ. ਸਲਾਮਤ ਮਸੀਹ ਰਾਸ਼ਟਰੀ ਬੁਲਾਰਾ ਨਿਯੁਕਤ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਵੱਲੋਂ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦਾ ਕੌਮੀ ਪੱਧਰ ’ਤੇ ਵਿਸਤਾਰ ਕਰਨ ਲਈ ਦਿੱਲੀ ਵਿਖੇ ਸੰਸਥਾਪਕ ਸਰਬਜੀਤ ਰਾਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਵੱਖ-ਵੱਖ ਰਾਜਾਂ ਤੋਂ ਸ਼ਾਮਲ ਹੋਣ ਲਈ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਇਸ ਮੀਟਿੰਗ ਵਿਚ ਆਲ ਇੰਡੀਆ ਤੇ ਦਿੱਲੀ ਸਟੇਟ ਪੱਧਰ ’ਤੇ ਹਰਿਆਣਾ ਸਮੇਤ ਕਈ ਨਿਯੁਕਤੀਆਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਰਾਜਾਂ ਨੂੰ 4 ਜ਼ੋਨਾਂ ਵਿਚ ਵੰਡਿਆ ਗਿਆ ਤੇ ਦਿੱਲੀ ਸਟੇਟ ਨੂੰ ਵੀ 4 ਜ਼ੋਨਾਂ ਵਿਚ ਵੰਡਿਆ ਗਿਆ। ਇਸ ਮੀਟਿੰਗ ਦਾ ਮਕਸਦ ਸੀ ਹਰ ਰਾਜ ਦੇ ਲੋਕਾਂ ਨੂੰ ਇਕੱਠਾ ਕਰਨਾ। ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦਾ ਉਦੇਸ਼ ਹੈ ਕਿ ਸਮਾਜਿਕ ਤੇ ਆਰਥਿਕ ਤੌਰ ’ਤੇ ਸਭ ਨੂੰ ਮਜ਼ਬੂਤ ਕੀਤਾ ਜਾਵੇ, ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਨੂੰ ਅੱਗੇ ਵਧਾਇਆ ਜਾਵੇ ਤੇ ਹਰ ਇਕ ਨੂੰ ਸਸ਼ਕਤ ਬਣਾਇਆ ਜਾਵੇ। ਇਸ ਮੀਟਿੰਗ ਵਿਚ ਸੰਜੇ ਮੈਕਗੀ ਨੂੰ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦਾ ਰਾਸ਼ਟਰੀ ਪ੍ਰਧਾਨ, ਡਾ. ਸਲਾਮਤ ਮਸੀਹ ਨੂੰ ਰਾਸ਼ਟਰੀ ਬੁਲਾਰਾ, ਐਡਵੋਕੇਟ ਸ਼ਿਵਾਨੀ ਮੈਸੀ ਨੂੰ ਈਸਾਈ ਅੱਤਿਆਚਾਰ ਰਾਹਤ ਦੀ ਰਾਸ਼ਟਰੀ ਪ੍ਰਧਾਨ, ਡੈਨਿਅਲ ਇਲਿਜ਼ਾ ਨੂੰ ਖਜ਼ਾਂਚੀ, ਸ਼੍ਰੀਮਤੀ ਵੀਨਾ ਮੈਸੀ ਨੂੰ ਰਾਸ਼ਟਰੀ ਪ੍ਰਧਾਨ ਵੂਮੈੱਨ ਸੈੱਲ, ਐਡਵੋਕੇਟ ਪਰਵੀਨ ਭੱਟੀ ਨੂੰ ਰਾਸ਼ਟਰੀ ਉਪ ਪ੍ਰਧਾਨ ਵੂਮਨ ਸੈੱਲ, ਸਲਮਾ ਫਰਾਂਸਿਸ ਨੂੰ ਦਿੱਲੀ ਦੀ ਪ੍ਰਧਾਨ, ਐਡਵੋਕੇਟ ਰਣਜੀਤ ਪਾਲ ਹਰਿਆਣਾ ਤੇ ਪੰਜਾਬ ਹਾਈ ਕੋਰਟ ਨੂੰ ਕੇਂਦਰੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਸਟੇਟ ਦੀਆਂ ਨਵੀਆਂ ਨਿਯੁਕਤੀਆਂ ਦੌਰਾਨ ਮਨਜੀਤ ਕੌਰ ਸਮਾਜਿਕ ਭਲਾਈ ਤੇ ਸਿਹਤ ਨਾਰਥ ਜ਼ੋਨ ਦਾ ਰਾਸ਼ਟਰੀ ਪ੍ਰਧਾਨ, ਡਾ. ਗ੍ਰਿਫਨ ਰਾਸ਼ਟਰੀ ਕੋਆਡੀਨੇਟਰ, ਪਾਸਟਰ ਡਾ. ਇਮੈਨੂਅਲ ਆਜ਼ਾਦ ਨੂੰ ਈਸਟ ਦਿੱਲੀ ਜ਼ੋਨ ਦਾ ਪ੍ਰਧਾਨ, ਪਾਸਟਰ ਰਾਜਨ ਵਰਮਾ ਨੂੰ ਸਾਊਥ ਦਿੱਲੀ ਜ਼ੋਨ ਦਾ ਪ੍ਰਧਾਨ, ਪਾਸਟਰ ਜਿਤੇਂਦਰ ਪ੍ਰਸਾਦ ਗਾਜ਼ਿਆਬਾਦ ਨੂੰ ਜ਼ਿਲ੍ਹਾ ਕੋਆਰਡੀਨੇਟਰ, ਸੁਨੀਲ ਕੁਮਾਰ ਗਾਜ਼ਿਆਬਾਦ ਨੂੰ ਵੈਸਟ ਜ਼ੋਨ ਉੱਤਰ ਪ੍ਰਦੇਸ਼ ਨਾਲ ਹੀ ਪ੍ਰੇਅਰ ਸੈੱਲ ਦੇ ਆਲ ਇੰਡੀਆ ਪ੍ਰਧਾਨ, ਜੈ ਵੀਰ ਸਿੰਘ ਅਮਰੋਹਾ, ਮੁਰਾਦਾਬਾਦ ਨੂੰ ਸੈਂਟਰਲ ਉੱਤਰ ਪ੍ਰਦੇਸ਼ ਦਾ ਪ੍ਰਧਾਨ, ਜਿਤੇਂਦਰ ਸਿੰਘ ਕਾਨਪੁਰ ਨੂੰ ਈਸਟਰਨ ਉੱਤਰ ਪ੍ਰਦੇਸ਼ ਦਾ ਪ੍ਰਧਾਨ ਨਾਲ ਹੀ ਰਾਸ਼ਟਰੀ ਸੈਕਟਰੀ, ਐਡਵੋਕੇਟ ਤੇ ਪਾਸਟਰ ਬੀਰੂ ਰਾਮ ਨੂੰ ਹਰਿਆਣਾ ਸਟੇਟ ਦਾ ਪ੍ਰਧਾਨ ਪਾਸਟਰ, ਮਨੋਜ ਕੁਮਾਰ ਨੂੰ ਜਨਰਲ ਸਕੱਤਰ, ਸੁਖਦੇਵ ਸਿੰਘ ਨੂੰ ਸਲਾਹਕਾਰ ਤੇ ਯੂਥ ਪ੍ਰਧਾਨ, ਫਿਲਿਪ ਰਾਣਾ ਮੈਸੀ ਨੂੰ ਗੁੜਗਾਓਂ ਦਾ ਪ੍ਰਧਾਨ। ਇਸ ਮੀਟਿੰਗ ਦੌਰਾਨ ਸਭ ਦੀ ਕਾਮਯਾਬੀ ਤੇ ਖੁਸ਼ਹਾਲੀ ਲਈ ਦਿਲੋਂ ਦੁਆ ਕੀਤੀ ਗਈ। ਇਸ ਦੌਰਾਨ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਵੱਲੋਂ ਸਭ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਪੰਜਾਬ ਤੋਂ ਖਾਸ ਤੌਰ ’ਤੇ ਸੱਤ ਮੈਂਬਰੀ ਟੀਮ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਵਿਲਿਅਮ ਜੱਟਾ ਦੀ ਅਗਵਾਈ ਹੇਠ ਸ਼ਾਮਲ ਹੋਈ।