ਸਲੋਨੀ ਬੰਗਾ ਨੇ ਹਾਸਲ ਕੀਤੀ ਮੈਰਿਟ
ਸਲੋਨੀ ਬੰਗਾ ਦੀ ਮੈਰਿਟ ਨਾਲ ਸ਼ਾਨਦਾਰ ਪ੍ਰਾਪਤੀ ।
Publish Date: Mon, 11 May 2026 07:11 PM (IST)
Updated Date: Mon, 11 May 2026 07:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਸਕੂਲ ਦੀ ਵਿਦਿਆਰਥਣ ਸਲੋਨੀ ਬੰਗਾ ਸਪੁੱਤਰੀ ਧਰਮਿੰਦਰ ਕੁਮਾਰ ਤੇ ਮਨਜੀਤ ਕੁਮਾਰੀ ਮੈਰਿਟ ਵਿਚ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਹੀ। ਇਸ ਸਬੰਧੀ ਪ੍ਰੈੱਸ ਨਾਲ ਖੁਸ਼ੀ ਸਾਂਝੀ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੀਨੂ ਗੁਪਤਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸਲੋਨੀ ਬੰਗਾ ਨੇ ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿਚ 49 ਵਾਂ ਨੰਬਰ ਤੇ 11ਵਾਂ ਰੈਂਕ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਨੇ ਕੁੱਲ 634/650 ਅੰਕ ਪ੍ਰਾਪਤ ਕੀਤੇ। ਉਨ੍ਹਾਂ ਕਪੂਰਥਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਸਿੰਘ ਨੂੰ ਯੋਗ ਅਗਵਾਈ ਤੇ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਸਮੁੱਚੇ ਇਲਾਕੇ ਵਿਚ ਇਸ ਨਾਲ ਖੁਸ਼ੀ ਦੀ ਲਹਿਰ ਫੈਲ ਗਈ। ਪ੍ਰਿੰਸੀਪਲ ਮੀਨੂ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਇਸ ਲਈ ਲਗਾਤਾਰ ਸਿੱਖਿਆ ਵਿਭਾਗ ਅਗਵਾਈ ਦਿੰਦਾ ਰਿਹਾ ਹੈ। ਸਲੋਨੀ ਬੰਗਾ ਤੇ ਉਨਾਂ ਦੇ ਮਾਤਾ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ। ਸਲੋਨੀ ਨੇ ਆਪਣੇ ਅਧਿਆਪਕਾਂ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ ਬੰਦਨਾ ਸ਼ਰਮਾ, ਮਨਜੀਤ ਸਿੰਘ, ਵਰਿੰਦਰ ਕੰਬੋਜ, ਪਰਮਜੀਤ ਸਿੰਘ, ਦਲਜੀਤ ਕੌਰ ਜਮਾਤ ਇੰਚਾਰਜ, ਜਸਵੀਰ ਕੌਰ, ਨੀਰੂ ਸ਼ਰਮਾ, ਬਿੰਦੂ, ਪ੍ਰੇਮਪਾਲ, ਬਿਮਲਾ ਦੇਵੀ, ਸੁਚੀ ਰਾਜਪੂਤ, ਅਨੁਰਾਧਾ, ਮਨਜੀਤ ਕੌਰ, ਮਨਜਿੰਦਰ ਕੌਰ ਤੇ ਸਮੁੱਚਾ ਸਟਾਫ ਸਨਮਾਨ ਸਮਾਰੋਹ ਵਿਚ ਹਾਜ਼ਰ ਸੀ।