ਦਿ ਹਾਕਵਰਲਡ ਸਕੂਲ ’ਚ ਕੁਕਿੰਗ ਮੁਕਾਬਲੇ ਕਰਵਾਏ
ਦੀ ਹਾਕਵਰਲਡ ਸਕੂਲ ’ਚ ਸਲਾਦ ਮੇਕਿੰਗ ਤੇ ਕੁਕਿੰਗ ਮੁਕਾਬਲੇ ਕਰਵਾਏ
Publish Date: Thu, 07 May 2026 07:26 PM (IST)
Updated Date: Thu, 07 May 2026 07:26 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿ ਹਾਕਵਰਲਡ ਸਕੂਲ ਵਿਚ ਸਲਾਦ ਮੇਕਿੰਗ ਤੇ ਕੂਕਿੰਗ ਵਿਦਆਉਟ ਫਾਇਰ ਮੁਕਾਬਲੇ ਬੜੇ ਉਤਸ਼ਾਹ ਤੇ ਰਚਨਾਤਮਕ ਮਾਹੌਲ ਵਿਚ ਕਰਵਾਏ ਗਏ। ਇਸ ਮੌਕੇ ਸਕੂਲ ਦਾ ਮਾਹੌਲ ਵਿਦਿਆਰਥੀਆਂ ਦੀਆਂ ਸੁੰਦਰ ਪ੍ਰਸਤੁਤੀਆਂ, ਸਫਾਈ ਤੇ ਰਸੋਈ ਕਲਾ ਨਾਲ ਰੌਣਕਮਈ ਹੋ ਗਿਆ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਗ੍ਰੀਨ, ਬਲੂ, ਰੈੱਡ ਤੇ ਯੈਲੋ ਹਾਊਸਾਂ ਵਿਚ ਵੰਡਿਆ ਗਿਆ ਸੀ। ਸਲਾਦ ਮੇਕਿੰਗ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਤਾਜ਼ੀਆਂ ਸਬਜ਼ੀਆਂ ਤੇ ਫਲਾਂ ਨਾਲ ਸੁੰਦਰ ਤੇ ਪੋਸ਼ਟਿਕ ਸਲਾਦ ਤਿਆਰ ਕੀਤੇ। ਉਨ੍ਹਾਂ ਦੀ ਸਜਾਵਟ, ਰੰਗਾਂ ਦਾ ਮਿਲਾਪ ਤੇ ਸਫਾਈ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਕੂਕਿੰਗ ਵਿਦਾਉਟ ਫਾਇਰ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਬਿਨਾਂ ਅੱਗ ਦੇ ਸਵਾਦਿਸ਼ਟ ਤੇ ਸਿਹਤਮੰਦ ਵਿਅੰਜਨ ਤਿਆਰ ਕਰਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿਚ ਸਿਹਤਮੰਦ ਆਦਤਾਂ ਤੇ ਜੀਵਨ ਸ਼ੈਲੀ ਨੂੰ ਵਿਕਸਿਤ ਕਰਦੇ ਹਨ। ਉਪ ਪ੍ਰਧਾਨ ਜਸਵਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਕੂਲ ਦੀ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਆਤਮਵਿਸ਼ਵਾਸ, ਟੀਮ ਵਰਕ ਤੇ ਰਚਨਾਤਮਕਤਾ ਦਾ ਵਿਕਾਸ ਹੁੰਦਾ ਹੈ। ਇਸ ਸਮਾਗਮ ਵਿਚ ਵਰਸ਼ਾ ਠਾਕੁਰ, ਨਵਦੀਪ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਰਾਜਨਦੀਪ ਕੌਰ, ਜਸਵੀਰ ਕੌਰ, ਸੋਨੀਆ, ਕੋਮਲ, ਜਸਪ੍ਰੀਤ ਕੌਰ, ਕਮਲਜੀਤ ਕੌਰ, ਕੁਸੁਮ ਲਤਾ, ਪਰਮਜੀਤ ਕੌਰ, ਪਲਕ ਬੇਦੀ, ਰਮਨਦੀਪ ਕੌਰ, ਪਿੰਕੀ, ਨਿਗਮ, ਨਵਨੀਤ ਕੌਰ, ਅਰਚਨਾ, ਪਵਨਪ੍ਰੀਤ ਅਤੇ ਸਰਬਜੀਤ ਕੌਰ ਅਧਿਆਪਕ ਮੌਜੂਦ ਸਨ।