ਪ੍ਰਾਇਮਰੀ ਸਕੂਲ ਸਰੂਪਵਾਲ ਵਿਖੇ ਸੱਜਣ ਸਿੰਘ ਚੀਮਾ ਨੇ ਕਲਾਸਰੂਮ ਦਾ ਕੀਤਾ ਉਦਘਾਟਨ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸਰਕਾਰੀ ਪ੍ਰਾਇਮਰੀ ਸਕੂਲ ਸਰੂਪਵਾਲ ਵਿਖੇ ਨਵੇਂ ਐਡੀਸ਼ਨਲ ਕਲਾਸਰੂਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਧਾਰਮਿਕ, ਸੱਭਿਆਚਾਰਕ ਅਤੇ ਦੇਸ਼ਭਗਤੀ ਪ੍ਰੋਗਰਾਮ ਪੇਸ਼ ਕਰ ਕੇ ਸਮਾਗਮ ਨੂੰ ਰੰਗੀਨ ਬਣਾਇਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਸਿੱਖਿਆ ਕ੍ਰਾਂਤੀ’ ਤਹਿਤ ਸਰਕਾਰੀ ਸਕੂਲਾਂ ਦੀ ਦਿੱਖ ਵਿੱਚ ਵੱਡੇ ਪੱਧਰ ’ਤੇ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸਕੂਲ ਸਿਰਫ਼ ਪੜ੍ਹਾਈ ਦਾ ਕੇਂਦਰ ਹੀ ਨਹੀਂ ਰਹੇ, ਸਗੋਂ ਆਧੁਨਿਕ ਸਹੂਲਤਾਂ ਨਾਲ ਲੈਸ ਮਾਡਲ ਸੰਸਥਾਵਾਂ ਬਣ ਰਹੇ ਹਨ, ਜਿੱਥੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਰਗਾ ਮਾਹੌਲ ਮਿਲ ਰਿਹਾ ਹੈ। ਚੀਮਾ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਸਰਕਾਰੀ ਸਕੂਲਾਂ ਦੀ ਅਣਦੇਖੀ ਕੀਤੀ ਗਈ, ਜਿਸ ਕਾਰਨ ਲੋਕਾਂ ਦਾ ਵਿਸ਼ਵਾਸ ਘਟਿਆ ਸੀ ਪਰ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ਵਿੱਚ ਉਹ ਬਦਲਾਅ ਕਰ ਕੇ ਵਿਖਾਇਆ ਹੈ ਜੋ ਪਿਛਲੀਆਂ ਸਰਕਾਰਾਂ 75 ਸਾਲਾਂ ਵਿੱਚ ਨਹੀਂ ਕਰ ਸਕੀਆਂ। ਸਕੂਲਾਂ ਵਿੱਚ ਨਵੇਂ ਕਲਾਸਰੂਮ, ਸਮਾਰਟ ਕਲਾਸਾਂ, ਸਾਫ਼-ਸੁਥਰੇ ਟਾਇਲਟ, ਪੀਣ ਵਾਲੇ ਪਾਣੀ ਦੀ ਵਧੀਆ ਸਹੂਲਤ ਅਤੇ ਖੇਡ ਮੈਦਾਨ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਡਿਪਟੀ ਡੀਈਓ (ਪ੍ਰਾਇਮਰੀ) ਬਲਵਿੰਦਰ ਸਿੰਘ ਬੱਟੂ ਅਤੇ ਸਕੂਲ ਇੰਚਾਰਜ ਯੋਗੇਸ਼ ਕੁਮਾਰ ਸ਼ੋਰੀ ਨੇ ਕਿਹਾ ਕਿ ਇਹ ਐਡੀਸ਼ਨਲ ਕਲਾਸਰੂਮ ਲਗਭਗ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਗ੍ਰਾਂਟ ਜਾਰੀ ਕਰਵਾਉਣ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿਸ ਕਰ ਕੇ ਸਕੂਲ ਨੂੰ ਇਹ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਨੇ ਇਸ ਲਈ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਹੋਰ ਵਧੀਆ ਮਾਹੌਲ ਪ੍ਰਾਪਤ ਹੋਵੇਗਾ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹੋਰ ਵੀ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਬਿੱਟੂ, ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਲਾਭ ਸਿੰਘ ਨਬੀਪੁਰ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਜੱਗੀ ਜੈਨਪੁਰ, ਸਰਪੰਚ ਗੁਰਦੇਵ ਸਿੰਘ ਪੱਪਾ, ਸਰਪੰਚ ਹਰਵਿੰਦਰ ਸਿੰਘ, ਸਰਪੰਚ ਮੇਜਰ ਸਿੰਘ ਜੈਨਪੁਰ, ਸਾਬਕਾ ਸਰਪੰਚ ਗੁਲਜ਼ਾਰ ਸਿੰਘ, ਮਨਜੀਤ ਸਿੰਘ ਜੈਨਪੁਰ, ਪੀਏ ਲਵਪ੍ਰੀਤ ਸਿੰਘ, ਸਰਵਨ ਸਿੰਘ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਸੁਖਰਾਜ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ, ਵਿਸਾਖਾ ਸਿੰਘ, ਸਨੀ, ਅੰਜਨਾ ਠਾਕੁਰ, ਸੀਐੱਚਟੀ ਰਵੀ ਵਾਹੀ, ਸੀਐੱਚਟੀ ਕੁਲਬੀਰ ਸਿੰਘ, ਸੀਐੱਚਟੀ ਬਿਕਰਮਜੀਤ ਸਿੰਘ, ਸ਼ਮਿੰਦਰ ਕੌਰ, ਜਸਬੀਰ ਕੌਰ, ਗੁਰਦੀਪ ਕੌਰ, ਤਰਲੋਚਨ ਸਿੰਘ, ਦੀਪਕ ਕੁਮਾਰ, ਰਣਜੀਤ ਸਿੰਘ, ਪੀਪਲ ਸਿੰਘ, ਸਿਮਰਨਜੀਤ ਸਿੰਘ, ਕੋਮਲਪ੍ਰੀਤ ਕੌਰ, ਰੀਨਾ ਰਾਣੀ, ਰਮਨਦੀਪ ਕੌਰ, ਕੰਨੂ, ਪ੍ਰਿਆ, ਮਨਿੰਦਰਜੀਤ ਕੌਰ, ਬਲਜੀਤ ਕੌਰ, ਸਨੀਤਾ, ਸਿਮਰਨਜੀਤ ਕੌਰ, ਜੋਗਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਰਵੀ, ਗੈਵੀ, ਜਗਤਾਰ ਸਿੰਘ, ਸਾਬੀ ਆਦਿ ਮੌਜੂਦ ਸਨ।