ਸੈਫਰਨ ਦੀ ਤਾਰਿਕਾ ਨੇ ਜ਼ਿਲ੍ਹੇ ’ਚ ਲਹਿਰਾਇਆ ਪਰਚਮ
ਸੈਫਰਨ ਪਬਲਿਕ ਸਕੂਲ ਦੀ ਤਾਰਿਕਾ ਨੇ ਜ਼ਿਲ੍ਹਾ ਕਪੂਰਥਲਾ ਵਿੱਚ ਲਹਿਰਾਇਆ ਪਰਚਮ
Publish Date: Thu, 14 May 2026 07:33 PM (IST)
Updated Date: Thu, 14 May 2026 07:36 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਾਰ੍ਹਵੀਂ (ਸਾਇੰਸ) ਵਿਚ 96.4% ਅੰਕ ਪ੍ਰਾਪਤ ਕਰਕੇ ਤਾਰਿਕਾ ਨੇ ਫਗਵਾੜਾ ਵਿਚ ਪਹਿਲਾ ਤੇ ਜ਼ਿਲ੍ਹਾ ਕਪੂਰਥਲਾ ਵਿਚ ਦੂਜਾ ਸਥਾਨ ਹਾਸਲ ਕਰਕੇ ਨਾ ਸਿਰਫ਼ ਸੈਫਰਨ ਪਬਲਿਕ ਸਕੂਲ ਸਗੋਂ ਫਗਵਾੜਾ ਦਾ ਨਾਮ ਵੀ ਰੌਸ਼ਨ ਕੀਤਾ। ਅਥਰਵਿਕਾ ਕੱਦ, ਸੌਮਿਆ ਧਵਨ ਤੇ ਬਲਕਰਨ ਸਿੰਘ (ਬਾਰ੍ਹਵੀਂ ਸਾਇੰਸ) ਨੇ 92% ਅੰਕ ਪ੍ਰਾਪਤ ਕਰਕੇ ਸਕੂਲ ਵਿਚ ਦੂਜਾ ਸਥਾਨ ਹਾਸਲ ਕੀਤਾ। ਲਵਲੀਨ ਤੇ ਮਾਇਰਾ ਬੇਦੀ (ਬਾਰ੍ਹਵੀਂ ਸਾਇੰਸ) ਨੇ 90% ਅੰਕ ਪ੍ਰਾਪਤ ਕੀਤੇ। ਰਮਨਦੀਪ ਸਿੰਘ ਮਾਨ (ਬਾਰ੍ਹਵੀਂ ਹਿਊਮੈਨਿਟੀਜ਼) ਨੇ 89.4% ਅੰਕ ਲੈ ਕੇ ਹਿਊਮੈਨਿਟੀਜ਼ ਵਿਭਾਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਗੰਗਾ ਸਿੰਘ (ਬਾਰ੍ਹਵੀਂ ਸਾਇੰਸ) ਨੇ 89.2%, ਪਾਵਕੀ ਸੂਦ (ਬਾਰ੍ਹਵੀਂ ਸਾਇੰਸ) ਨੇ 89%, ਮਹਿਤਾਬ ਸਿੰਘ (ਬਾਰ੍ਹਵੀਂ ਸਾਇੰਸ) ਨੇ 88%, ਜਸਕਿਰਨ ਕੌਰ (ਬਾਰ੍ਹਵੀਂ ਸਾਇੰਸ) ਨੇ 87.2%, ਰਬਾਬਪ੍ਰੀਤ ਕੌਰ (ਬਾਰ੍ਹਵੀਂ ਸਾਇੰਸ) ਨੇ 87%, ਸਿਮਰਨਜੀਤ ਕੌਰ (ਬਾਰ੍ਹਵੀਂ ਸਾਇੰਸ) ਨੇ 86.2%, ਪ੍ਰਿਆਂਸ਼ੂ (ਬਾਰ੍ਹਵੀਂ ਹਿਊਮੈਨਿਟੀਜ਼) ਨੇ 86%, ਅਰਮਾਨਪ੍ਰੀਤ ਸਿੰਘ (ਬਾਰ੍ਹਵੀਂ ਕਾਮਰਸ) ਨੇ 85.2% ਅੰਕ ਪ੍ਰਾਪਤ ਕਰਕੇ ਕਾਮਰਸ ਵਿਭਾਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅਮਨਪ੍ਰੀਤ ਅਤੇ ਹਰਲੀਨ (ਬਾਰ੍ਹਵੀਂ ਹਿਊਮੈਨਿਟੀਜ਼) ਨੇ 85%, ਕਾਰਤਿਕ ਅਤੇ ਦਾਨਿਸ਼ ਅਟਵਾਲ (ਬਾਰ੍ਹਵੀਂ ਹਿਊਮੈਨਿਟੀਜ਼) ਨੇ 84%, ਜੈਸਮਿਨ ਕੌਰ (ਬਾਰ੍ਹਵੀਂ ਸਾਇੰਸ) ਨੇ 83%, ਅਸ਼ਰਫ ਅਲੀ ਭੱਟੀ, ਆਰਤੀ ਅਤੇ ਅਰਸ਼ਪ੍ਰੀਤ ਕੌਰ ਰਾਏ (ਬਾਰ੍ਹਵੀਂ ਹਿਊਮੈਨਿਟੀਜ਼) ਨੇ 82%, ਕਮਲ ਤੀਰਥ ਸਿੰਘ ਅਟਵਾਲ (ਬਾਰ੍ਹਵੀਂ ਕਾਮਰਸ) ਅਤੇ ਸਰਬਲੀਨ ਕੌਰ (ਬਾਰ੍ਹਵੀਂ ਹਿਊਮੈਨਿਟੀਜ਼) ਨੇ 81.2%, ਹਰਸ਼ ਕੁਮਾਰ ਤੇ ਕੰਨਨ (ਬਾਰ੍ਹਵੀਂ ਸਾਇੰਸ) ਨੇ 81%, ਮਨਸੁਖ ਸਿੰਘ (ਬਾਰ੍ਹਵੀਂ ਹਿਊਮੈਨਿਟੀਜ਼) ਨੇ 81% ਅਤੇ ਅੰਕਿਤ ਕੁਮਾਰ (ਬਾਰ੍ਹਵੀਂ ਹਿਊਮੈਨਿਟੀਜ਼) ਨੇ 80.2% ਅੰਕ ਪ੍ਰਾਪਤ ਕੀਤੇ। ਸੈਫਰਨ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ਦੇ 52 ਵਿਦਿਆਰਥੀਆਂ ਨੇ 100 ਫੀਸਦੀ ਨਤੀਜਾ ਹਾਸਲ ਕੀਤਾ। 29 ਵਿਦਿਆਰਥੀਆਂ ਨੇ 80-90% ਤੇ 13 ਨੇ 70-80% ਅੰਕ ਪ੍ਰਾਪਤ ਕੀਤੇ। ਫਗਵਾੜਾ ਵਿਚ ਪਹਿਲਾ ਤੇ ਜ਼ਿਲ੍ਹਾ ਕਪੂਰਥਲਾ ਵਿਚ ਦੂਜਾ ਸਥਾਨ ਹਾਸਲ ਕਰਨ ਉਪਰੰਤ ਤਾਰਿਕਾ ਦੀ ਖੁਸ਼ੀ ਦੇਖਣਯੋਗ ਸੀ। ਉਸਨੇ ਆਪਣੀ ਇਸ ਸਫਲਤਾ ਦਾ ਸਿਹਰਾ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਡਾ. ਸੰਦੀਪਾ ਸੂਦ ਅਤੇ ਆਪਣੇ ਅਧਿਆਪਕਾਂ ਨੂੰ ਦਿੱਤਾ। ਸੈਫਰਨ ਪਬਲਿਕ ਸਕੂਲ ਦੇ ਚੇਅਰਮੈਨ ਮਨਮੋਹਨ ਸਿੰਘ ਤੇ ਵਾਈਸ ਚੇਅਰਪਰਸਨ ਇੰਦਰਜੀਤ ਕੌਰ ਨੇ ਵਿਦਿਆਰਥੀਆਂ, ਮਾਪਿਆਂ ਤੇ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਵਾਈਸ ਚੇਅਰਪਰਸਨ ਸ਼੍ਰੀਮਤੀ ਇੰਦਰਜੀਤ ਕੌਰ ਵੱਲੋਂ ਜ਼ਿਲ੍ਹਾ ਟਾਪਰ ਤਾਰਿਕਾ ਨੂੰ ₹21,000 ਦੀ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸੰਦੀਪਾ ਸੂਦ ਨੇ ਕਿਹਾ ਕਿ ਅੱਜ ਸੈਫਰਨ ਪਬਲਿਕ ਸਕੂਲ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ।