ਬਹੁਜਨ ਸਮਾਜ ਦੇ ਮਿਸ਼ਨ ਤੇ ਅੰਦੋਲਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਤਿਆਗ ਜ਼ਰੂਰੀ : ਡਾ. ਜੱਖੂ
ਬਹੁਜਨ ਸਮਾਜ ਦੇ ਮਿਸ਼ਨ ਅਤੇ ਅੰਦੋਲਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਤਿਆਗ ਜ਼ਰੂਰੀ - ਡਾ. ਜੱਖੂ
Publish Date: Mon, 23 Feb 2026 09:04 PM (IST)
Updated Date: Mon, 23 Feb 2026 09:07 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ’ਤੇ ਪਹਿਰਾ ਦੇ ਰਹੀ ਸਮਾਜਿਕ ਜਥੇਬੰਦੀ ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਵੱਲੋਂ ਸਰਪ੍ਰਸਤ ਪ੍ਰਿੰਸੀਪਲ ਕੇਵਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਵਿਚ ਸਾਡੇ ਸਮਾਜ ਦੀ ਅਸਲ ਹਕੀਕਤ ਤੇ ਕਾਰਨਾਂ ’ਤੇ ਡੂੰਘੀ ਝਾਤ (ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਆਰਥਿਕ) ਤੇ ਸਾਡਾ ਸਮਾਜ ਕਿਸ ਦੇ ਚੰਗੁਲ ’ਚ ਵਿਸ਼ੇ ’ਤੇ ਵਿਸ਼ਾਲ ਕੈਡਰ ਕੈਂਪ ਜੱਖੂ ਹਸਪਤਾਲ ਚਾਹਲ ਨਗਰ ਫਗਵਾੜਾ ਵਿਖੇ ਲਗਾਇਆ ਗਿਆ। ਕੈਡਰ ਕੈਂਪ ਵਿਚ ਜਥੇਬੰਦੀ ਦੇ ਸਰਪ੍ਰਸਤ ਪ੍ਰਿੰਸੀਪਲ ਕੇਵਲ ਸਿੰਘ, ਬਹੁਜਨ ਪ੍ਰਚਾਰਕ ਤੇ ਸੀਨੀਅਰ ਆਗੂ ਐਡਵੋਕੇਟ ਸੰਜੀਵ ਭੋਰਾ ਤੇ ਮਿਸ਼ਨਰੀ ਸਾਥੀ ਜਸਵਿੰਦਰ ਤਲਵਣ ਸਾਬਕਾ ਸਰਪੰਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਕੈਡਰ ਕੈਂਪ ਦੌਰਾਨ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਨੇ ਜਥੇਬੰਦੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਮਾਨਵਤਾਵਾਦੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਤੇ ਮਹਾਂਪੁਰਸ਼ਾਂ ਦੀ ਉਪਦੇਸ਼ਾਂ ਨੂੰ ਅਪਣੇ ਜੀਵਨ ਵਿਚ ਅਪਨਾ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਨ ਦੇ ਨਾਲ-ਨਾਲ ਅਨਿਆਂ ਤੇ ਜ਼ਬਰ ਜ਼ਲਮ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਉਤਸ਼ਾਹਿਤ ਕੀਤਾ। ਡਾ. ਜੱਖੂ ਨੇ ਕਿਹਾ ਕਿ ਬਹੁਜਨ ਸਮਾਜ ਦੀ ਦੁਰਦਸ਼ਾ ਨੂੰ ਸੁਧਾਰਨ ਲਈ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਹਰ ਘਰ ਤੱਕ ਲੈ ਕੇ ਜਾਣਾ ਜ਼ਰੂਰੀ ਹੈ। ਡਾ. ਜੱਖੂ ਨੇ ਕਿਹਾ ਕਿ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੇ ਮਿਸ਼ਨ ਤੇ ਅੰਦੋਲਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਤਿਆਗ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜੈ ਭੀਮ ਟੀਮ ਪੰਜਾਬ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਮਿਸ਼ਨ ਦੀ ਪੂਰਤੀ ਲਈ ਦਿਨ ਵਿਚ ਦੋ ਘੰਟੇ ਬਹੁਜਨ ਸਮਾਜ ਲਈ ਜ਼ਰੂਰ ਲਗਾਉਣ। ਇਸ ਮੌਕੇ ਡਾ. ਜੱਖੂ ਨੇ 10 ਮਈ ਨੂੰ ਫਗਵਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਬੇਗ਼ਮਪੁਰਾ ਪੰਥਕ ਇੱਕਠ ਦੀ ਕਾਮਯਾਬੀ ਲਈ ਵੀ ਵਰਕਰਾਂ ਤੇ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਿੰ. ਕੇਵਲ ਸਿੰਘ ਸਰਪ੍ਰਸਤ, ਡਾ. ਅਵਨੀਤ ਕੌਰ ਜੱਖੂ, ਹੈਪੀ ਕੌਲ ਸਟੇਟ ਕੋਆਰਡੀਨੇਟਰ, ਐਡਵੋਕੇਟ ਸੰਜੀਵ ਕੁਮਾਰ ਭੋਰਾ ਸੀਨੀਅਰ ਆਗੂ, ਜਸਵਿੰਦਰ ਤਲਵਣ ਯੂਕੇ, ਸੰਜੀਵ ਮੂਲਨਿਵਾਸੀ, ਜਸਵੰਤ ਸਿੰਘ ਫੌਜੀ, ਮਾ. ਕੁਲਦੀਪ ਸਿੰਘ ਟਾਂਡਾ, ਮਹਿੰਦਰ ਸਿੰਘ, ਸ਼ੌਕੀਨ ਕੁਮਾਰ ਮਾਹੀ, ਸੋਨੂੰ ਜੱਖੂ, ਨਿਰਮਲ ਸਮਰਾ, ਗੁਰਦੀਪ ਗੁਰਾਇਆ, ਹੈਂਸੀ ਸਿੰਘ, ਮੈਡਮ ਮਨਜੀਤ ਕੌਰ, ਹਰਮੀਤ ਕੌਰ, ਸਿਮਰਨਜੀਤ ਕੌਰ ਸਟਾਫ ਸੁਪਰਵਾਈਜ਼ਰ, ਅੰਜਲੀ ਰਾਜਪੂਤ, ਪੂਜਾ ਅੰਬੇਡਕਰੀ, ਰੰਜਨਾ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।