ਰੋਟਰੀ ਕਲੱਬ ਇਲੀਟ ਨੇ ਸਕੂਲ ਨੂੰ ਹੈਂਡਵਾਸ਼ ਸਟੇਸ਼ਨ ਦਿੱਤਾ
ਗਲੋਬਲ ਗ੍ਰਾਂਟ ਤਹਿਤ ਰੋਟਰੀ ਕਲੱਬ ਇਲੀਟ ਨੇ ਭੰਡਾਲ ਦੋਨਾ ਸਕੂਲ ਨੂੰ ਹੈਂਡਵਾਸ਼ ਸਟੇਸ਼ਨ ਕੀਤਾ ਭੇਂਟ
Publish Date: Thu, 12 Feb 2026 06:41 PM (IST)
Updated Date: Thu, 12 Feb 2026 06:44 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੋਟਰੀ ਕਲੱਬ ਇਲੀਟ ਵੱਲੋਂ ਸਮਾਜ ਸੇਵਾ ਦੇ ਕਾਰਜ ਨੂੰ ਅੱਗੇ ਤੋਰਦਿਆਂ ਗਲੋਬਲ ਗ੍ਰਾਂਟ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾ ਵਿਖੇ ਬੱਚਿਆਂ ਲਈ ਹੈਂਡਵਾਸ਼ ਸਟੇਸ਼ਨ ਭੇਟ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਪਹਿਲਾਂ ਵੀ ਹੈਂਡਵਾਸ਼ ਸਟੇਸ਼ਨ ਤੇ ਸਾਬਣ ਭੇਟ ਕੀਤੇ ਜਾ ਚੁੱਕੇ ਹਨ। ਭੰਡਾਲ ਦੋਨਾ ਸਕੂਲ ਪਹੁੰਚਣ ਤੇ ਸਕੂਲ ਮੁਖੀ ਮੁਨੱਜਾ ਇਰਸ਼ਾਦ ਵੱਲੋਂ ਰੋਟਰੀ ਕਲੱਬ ਇਲੀਟ ਦੇ ਮੈਂਬਰਾਂ ਨੂੰ ਜੀ ਆਇਆ ਕਿਹਾ ਗਿਆ। ਇਸ ਮੌਕੇ ਸੀਨੀਅਰ ਰੋਟੇਰੀਅਨ ਸੁਕੇਸ਼ ਜੋਸ਼ੀ ਦੇ ਨਾਲ ਕਲੱਬ ਦੇ ਪ੍ਰਧਾਨ ਅੰਕੁਰ ਵਾਲੀਆ ਨੇ ਰੋਟਰੀ ਇੰਟਰਨੈਸ਼ਨਲ ਤੇ ਰੋਟਰੀ ਕਲੱਬ ਇਲੀਟ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕਾਰਜਾਂ ਤੋਂ ਬੱਚਿਆਂ ਤੇ ਸਟਾਫ਼ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਹੈਂਡਵਾਸ਼ ਸਟੇਸ਼ਨ ਸਕੂਲ ਨੂੰ ਭੇਟ ਕਰਨ ਤੇ ਸਕੂਲ ਮੁਖੀ ਨੇ ਰੋਟਰੀ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਐਗਜ਼ੀਕਿਊਟਿਵ ਸੈਕਟਰੀ ਅਮਰਜੀਤ ਸਿੰਘ ਸਡਾਨਾ, ਸਾਬਕਾ ਪ੍ਰਧਾਨ ਰਾਹੁਲ ਆਨੰਦ, ਗੁਲਸ਼ਨ ਸ਼ਰਮਾ ਐਡਵੋਕੇਟ, ਜਤਿੰਦਰ ਨਾਰੰਗ ਐਡਵੋਕੇਟ, ਸਕੱਤਰ ਸਿਮਰਨਪ੍ਰੀਤ ਸਿੰਘ, ਅਧਿਆਪਕ ਸੰਦੀਪ ਕੁਮਾਰ, ਮੋਨਿਕਾ ਚੌਧਰੀ ਤੇ ਹੋਰ ਹਾਜ਼ਰ ਸਨ।