ਰੋਟਰੀ ਕਲੱਬ ਇਲੀਟ ਤੇ ਇਨਰਵ੍ਹੀਲ ਕਲੱਬ ਨੇ ਪਿੰਡਾਂ ’ਚ ਵੰਡੀ ਫੀਡ
ਰੋਟਰੀ ਕਲੱਬ ਇਲੀਟ ਤੇ ਇਨਰਵੀਲ੍ਹ ਕਲੱਬ ਨੇ ਪਿੰਡ ਬਾਘੂਵਾਲ ਤੇ ਕੰਮੇਵਾਲ ਵਿਖੇ ਕੈਟਲ ਫੀਡ ਵੰਡੀ
Publish Date: Mon, 08 Sep 2025 10:50 PM (IST)
Updated Date: Tue, 09 Sep 2025 04:11 AM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਰੋਟਰੀ ਕਲੱਬ ਕਪੂਰਥਲਾ ਇਲੀਟ ਤੇ ਇਨਰਵੀਲ੍ਹ ਕਲੱਬ ਨੇ ਸਾਂਝੇ ਤੌਰ ਤੇ ਸਮਾਜ ਸੇਵਾ ਦਾ ਕਾਰਜ ਕਰਦਿਆਂ ਅੱਜ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ ਤੇ ਕੰਮੇਵਾਲ ਵਿਖੇ ਜਾ ਕੇ ਬੰਨ੍ਹ ਤੇ ਪਰਿਵਾਰਾਂ ਅਤੇ ਪਸ਼ੂਆਂ ਸਮੇਤ ਬੈਠੇ ਲੋਕਾਂ ਨੂੰ ਕੈਟਲ ਫੀਡ ਵੰਡੀ ਗਈ। ਕਲੱਬ ਵੱਲੋਂ ਪਹਿਲਾਂ ਉਕਤ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਦੀ ਲੋੜ ਅਨੁਸਾਰ ਉਨ੍ਹਾਂ ਦੇ ਪਸ਼ੂਆਂ ਦੀ ਗਿਣਤੀ ਨੂੰ ਦੇਖਦੇ ਹੋਏ ਅੱਜ 140 ਬੋਰੇ ਕੈਟਲ ਫੀਡ ਦੇ ਇਕੱਲੇ ਇਕੱਲੇ ਪਰਿਵਾਰ ਨੂੰ ਜਾ ਕੇ ਦਿੱਤੇ ਗਏ। ਇਸ ਮੌਕੇ ਵੈਟਰਨਰੀ ਇੰਸਪੈਕਟਰ ਪ੍ਰਭਸਿਮਰਨ ਸਿੰਘ ਨੇ ਵੀ ਕਲੱਬ ਮੈਂਬਰਾਂ ਨੂੰ ਸਹਿਯੋਗ ਦਿੱਤਾ ਅਤੇ ਪਸ਼ੂ ਪਾਲਕਾਂ ਤੱਕ ਕੈਟਲ ਫੀਡ ਦੀ ਪਹੁੰਚ ਕਰਵਾਈ। ਇਸ ਮੌਕੇ ਰੋਟਰੀ ਕਲੱਬ ਇਲੀਟ ਦੇ ਪ੍ਰਧਾਨ ਅੰਕੁਰ ਵਾਲੀਆ ਤੇ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਸਡਾਨਾ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਉਨ੍ਹਾਂ ਦਾ ਇਹ ਨਿਮਾਣਾ ਜਿਹਾ ਯਤਨ ਹੈ ਅਤੇ ਉਹ ਆਉਂਦੇ ਦਿਨਾਂ ਦੌਰਾਨ ਵੀ ਇਨ੍ਹਾਂ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨਗੇ । ਇਸ ਮੌਕੇ ਅੱਜ ਸਾਬਕਾ ਗਵਰਨਰ ਡਾ. ਸਰਬਜੀਤ ਸਿੰਘ ਤੇ ਇਨਰਵੀਲ੍ਹ ਕਲੱਬ ਦੇ ਸਾਬਕਾ ਐਸੋਸੀਏਟ ਪ੍ਰੈਜ਼ੀਡੈਂਟ ਡਾ. ਸੁਰਜੀਤ ਕੌਰ ਦੇ ਨਾਲ ਰੋਟੈਰੀਅਨ ਡਾ. ਅਮਿਤੋਜ ਸਿੰਘ ਮੁਲਤਾਨੀ, ਇਨਰਵੀਲ ਕਲੱਬ ਦੇ ਮੈਂਬਰ ਹਰਸਿਮਰਨ ਕੌਰ ਸਡਾਨਾ, ਰੋਟੇਰੀਅਨ ਸੁਕੇਸ਼ ਜੋਸ਼ੀ ਤੇ ਰੋਬਟ ਗਰੋਵਰ ਵੀ ਮੌਜੂਦ ਸਨ।