ਰੋਟਰੀ ਕਲੱਬ ਈਕੋ ਨੇ ਪੌਦੇ ਲਗਾ ਕੇ ਦਿੱਤਾ ਹਰਿਆਵਲੀ ਦਾ ਸੰਦੇਸ਼
ਰੋਟਰੀ ਕਲੱਬ ਈਕੋ ਨੇ ਪੌਦੇ ਲਗਾ ਕੇ ਦਿੱਤਾ ਹਰਿਆਵਲੀ ਦਾ ਸੰਦੇਸ਼
Publish Date: Thu, 14 May 2026 09:33 PM (IST)
Updated Date: Thu, 14 May 2026 09:36 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਾਤਾਵਰਣ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਰੋਟਰੀ ਕਲੱਬ ਈਕੋ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਸੀਨੀਅਰ ਮੈਡੀਕਲ ਅਫਸਰ ਡਾ. ਆਸ਼ੀਸ਼ ਜੇਤਲੀ ਦੀ ਅਗਵਾਈ ਹੇਠ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੌਕੇ ਹਸਪਤਾਲ ਵਿਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਤੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਐੱਸਐੱਮਓ ਡਾ. ਆਸ਼ੀਸ਼ ਜੇਤਲੀ ਨੇ ਕਿਹਾ ਕਿ ਰੁੱਖ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਕਰਨੀ ਵੀ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਆਸ਼ੀਸ਼ ਜੇਤਲੀ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਵਿਅਕਤੀ ਨੂੰ ਘੱਟੋ-ਘੱਟ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੁੱਖ ਸਾਨੂੰ ਸਾਫ਼ ਹਵਾ, ਠੰਢਾ ਮਾਹੌਲ ਤੇ ਸਿਹਤਮੰਦ ਜੀਵਨ ਪ੍ਰਦਾਨ ਕਰਦੇ ਹਨ। ਇਸ ਮੌਕੇ ਰੋਟਰੀ ਕਲੱਬ ਈਕੋ ਦੇ ਜ਼ੋਨਲ ਚੇਅਰਮੈਨ ਤਜਿੰਦਰ ਸਿੰਘ ਜੋਸਨ ਤੇ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਸਮਾਜ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਅਜਿਹੀਆਂ ਮੁਹਿੰਮਾਂ ਸਮੇਂ ਦੀ ਵੱਡੀ ਲੋੜ ਹਨ। ਉਨ੍ਹਾਂ ਨੇ ਕਿਹਾ ਕਿ ਰੋਟਰੀ ਕਲੱਬ ਈਕੋ ਵੱਲੋਂ ਸਮਾਜ ਸੇਵਾ ਤੇ ਹਰਿਆਵਲੀ ਲਈ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਗਲੀਆਂ, ਸਕੂਲਾਂ, ਦਫ਼ਤਰਾਂ ਤੇ ਖਾਲੀ ਥਾਵਾਂ ‘ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਜਸਪ੍ਰੀਤ ਸਿੰਘ, ਫਾਰਮੇਸੀ ਅਫਸਰ ਅਮਿੰਦਰਜੀਤ ਸਿੰਘ, ਜ਼ੋਨਲ ਚੇਅਰਮੈਨ ਤਜਿੰਦਰ ਸਿੰਘ ਜੋਸ਼ਨ, ਪ੍ਰਧਾਨ ਜਗਦੀਪ ਸਿੰਘ, ਸੈਕਟਰੀ ਅਮਰੀਕ ਸਿੰਘ, ਰੋਟੇ ਡਾਕਟਰ ਜਸਬੀਰ ਸਿੰਘ, ਰੋਟੇ ਗੁਰਪ੍ਰੀਤ ਸਿੰਘ, ਰੋਟੇ ਬਲਦੇਵ ਸਿੰਘ, ਰੋਟੇ ਆਸ਼ੂ ਗੁਜਰਾਲ, ਬਲਜੀਤ ਕੌਰ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।