ਕਾਮਰਸ ਲੈਕਚਰਾਰਜ਼ ਨੂੰ ਰਿਵਰਸ਼ਨ ਨੋਟਿਸ ਵਿਭਾਗੀ ਧੱਕਾ
ਕਾਮਰਸ ਲੈਕਚਰਾਰਜ਼ ਨੂੰ ਰਿਵਰਸ਼ਨ ਨੋਟਿਸ ਵਿਭਾਗੀ ਧੱਕਾ
Publish Date: Thu, 05 Mar 2026 09:23 PM (IST)
Updated Date: Thu, 05 Mar 2026 09:26 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਸ਼ਾਲੀਮਾਰ ਬਾਗ ਵਿਖੇ ਪੰਜਾਬ ਸੂਬਾਡੀਨੇਟ ਸਰਵਿਸ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਤਰਮਿੰਦਰਪ੍ਰੀਤ ਸਿੰਘ ਮੱਲ੍ਹੀ ਦੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸਿੱਖਿਆ ਵਿਭਾਗ ਵੱਲੋਂ ਬਿਨਾਂ ਵਿਚਾਰੇ ਤੇ ਕਾਮਰਸ ਲੈਕਚਰਾਰ ਬਾਰੇ ਬੇਲੋੜੇ ਰਿਵਰਸ਼ਨ ਆਰਡਰਜ਼ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਤਰਮਿੰਦਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ 10-10 ਸਾਲ ਤੋਂ ਕਾਮਰਸ ਵਿਸ਼ੇ ਦੀ ਸੇਵਾ ਕਰ ਰਹੇ ਲੈਕਚਰਾਰਜ਼ ਨੂੰ ਧੱਕੇਸ਼ਾਹੀ ਨਾਲ ਰਿਵਰਸ਼ਨ ਨੋਟਿਸ ਜਾਰੀ ਕਰਨ ਦਾ ਪੰਜਾਬ ਸੂਬਾਰਡੀਨੇਟ ਸਰਵਿਸ ਫੈੱਡਰੇਸ਼ਨ ਪੁਰਜ਼ੋਰ ਵਿਰੋਧ ਕਰਦੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਰੀਵਿਊ ਨਿਯਮਾਂ ਨੂੰ ਛਿੱਕੇ ਟੰਗ ਕੇ ਦਿੱਤੇ ਇਹ ਰਿਵਰਸ਼ਨ ਨੋਟਿਸ ਜੇਕਰ ਵਿਭਾਗ ਨੇ ਵਾਪਸ ਨਾ ਲਏ ਤਾਂ ਜਥੇਬੰਦੀ ਇਸ ਦਾ ਡੱਟਵਾਂ ਵਿਰੋਧ ਕਰੇਗੀ ਤੇ ਅਧਿਆਪਕਾਂ ਨੂੰ ਨਿਆਂ ਮਿਲਣ ਤੱਕ ਸੰਘਰਸ਼ ਕਰੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੋਹਲੀ ਨੇ ਕਿਹਾ ਕਿ ਅਧਿਆਪਕਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਅਮਰੀਕ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਨਰੇਸ਼ ਕੁਮਾਰ ਪ੍ਰੈੱਸ ਸਕੱਤਰ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਬੂਲਪੁਰ, ਦਵਿੰਦਰ ਸਿੰਘ ਵਾਲੀਆ, ਮੋਨਿਕਾ ਬੱਤਰਾ, ਸਰਬਜੀਤ ਕੌਰ, ਰਜਵੰਤ ਕੌਰ, ਗੀਤਾ ਸ਼ਰਮਾ ਆਦਿ ਸਮੂਹ ਲੈਕਚਰਾਰ ਹਾਜ਼ਰ ਸਨ।