ਰਿਟਾ. ਕੈਪਟਨ ਗੁਰਨਾਮ ਸਿੰਘ ਨਡਾਲੀ ਪੰਜ ਤੱਤਾਂ ’ਚ ਹੋਏ ਵਿਲੀਨ
ਰਿਟਾਇਰ ਕੈਪਟਨ ਗੁਰਨਾਮ ਸਿੰਘ ਨਡਾਲੀ ਪੰਜ ਤੱਤਾਂ ਵਿੱਚ ਹੋਏ ਵਲੀਨ
Publish Date: Tue, 19 May 2026 09:27 PM (IST)
Updated Date: Tue, 19 May 2026 09:31 PM (IST)
ਫੌਜ ਦੀ ਟੁਕੜੀ ਵੱਲੋਂ ਦਿੱਤੀ ਗਈ ਅੰਤਿਮ ਸਲਾਮੀ ਕੰਗ ਪੰਜਾਬੀ ਜਾਗਰਣ ਨਡਾਲਾ : ਲੰਘੇ ਦਿਨੀਂ ਇਲਾਕੇ ਦੇ ਸਾਬਕਾ ਫੌਜੀ ਅਧਿਕਾਰੀ ਰਿਟਾਇਰ਼ ਕੈਪਟਨ ਗੁਰਨਾਮ ਸਿੰਘ ਨਡਾਲੀ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ। ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਡਾਲੀ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹ 84 ਸਾਲਾਂ ਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅੰਤਿਮ ਸੰਸਕਾਰ ਮੌਕੇ ਫੌਜ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਦੌਰਾਨ ਹਾਜ਼ਰ ਲੋਕਾਂ ਨੇ ਭਾਵੁਕ ਹੋ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸੂਬੇਦਾਰ ਮੇਜਰ ਜਰਨੈਲ ਸਿੰਘ, ਇੰਡੀਅਨ ਐਕਸ ਸਰਵਿਸ ਮੈਨ ਲੀਗ ਕਪੂਰਥਲਾ ਦੇ ਪ੍ਰਧਾਨ, ਸਰਪੰਚ ਮਾਸਟਰ ਜਗਤਾਰ ਸਿੰਘ ਨਡਾਲੀ, ਹੌਲਦਾਰ ਮਹਿੰਦਰ ਸਿੰਘ, ਸਾਬਕਾ ਮੈਂਬਰ ਕਰਨੈਲ ਸਿੰਘ, ਕੈਪਟਨ ਬਲਬੀਰ ਸਿੰਘ ਭੁਲੱਥ, ਸੂਬੇਦਾਰ ਮਹਿੰਦਰ ਸਿੰਘ, ਨਾਇਕ ਬਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਸਾਥੀ, ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।