ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਵਾਹਨ ਚਾਲਕ ਦੀ ਜ਼ਿੰਮੇਵਾਰੀ
-- ਹਰੇਕ ਵਾਹਨ ਚਾਲਕ ਦੀ ਜ਼ੁੰਮੇਵਾਰੀ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ
Publish Date: Mon, 02 Mar 2026 09:55 PM (IST)
Updated Date: Mon, 02 Mar 2026 09:55 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਟ੍ਰੈਫਿਕ ਪੁਲਿਸ ਕਪੂਰਥਲਾ ਤੇ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਸਟੇਟ ਐਵਾਰਡੀ ਵੱਲੋਂ ਸੜਕੀ ਆਵਾਜਾਈ ਨਿਯਮਾਂ ਨੂੰ ਆਮ ਪਬਲਿਕ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਹਾਦਸਿਆਂ ਨੂੰ ਰੋਕਿਆ ਜਾ ਸਕੇ। ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਗੁਰਬਚਨ ਸਿੰਘ ਬੰਗੜ ਨੇ ਕਿਹਾ ਕਿ ਜਦ ਵੀ ਕੋਈ ਵਾਹਨ ਚਲਾਉਣ ਹੋਵੇ, ਉਸ ਦੀ ਟ੍ਰੇਨਿੰਗ ਲੈਣੀ ਜ਼ਰੂਰੀ ਹੈ। ਵਾਹਨ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਪਹਿਲਾਂ ਲਾਇਸੈਂਸ ਬਣਾਉਣਾ ਜ਼ਰੂਰੀ ਹੈ, ਫਿਰ ਹੀ ਵਾਹਨ ਚਲਾਉਣਾ ਚਾਹੀਦਾ ਹੈ। ਇਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। 18 ਸਾਲ ਦੀ ਉਮਰ ਹੋਣ ’ਤੇ ਲਾਇਸੈਂਸ ਬਣਾ ਕੇ ਵਾਹਨ ਚਲਾਇਆ ਜਾਵੇ। ਦੋ ਪਹੀਆਂ ਵਾਹਨ ਚਲਾਉਣ ਸਮੇਂ ਹੈਲਮੇਟ ਦੀ ਵਰਤੋਂ ਜ਼ਰੂਰ ਕੀਤੀ ਜਾਵੇ, ਇਸ ਨਾਲ ਸਿਰ ਦੀ ਸੱਟ ਤੋਂ ਬਚਿਆਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚਾਰ ਪਹੀਆਂ ਵਾਹਨ ਚਲਾਉਣ ਸਮੇਂ ਸੀਟ ਬੈਲਟ ਦਾ ਇਸਤੇਮਾਲ ਕੀਤਾ ਜਾਵੇ ਤੇ ਨਾਲ ਬੈਠੀਆਂ ਸਵਾਰੀਆਂ ਵੀ ਸੀਟ ਬੈਲਟ ਜ਼ਰੂਰ ਲਗਾਉਣ, ਇਸ ਨਾਲ ਮੌਤ ਤੇ ਸੱਟਾਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਜੋਗਿੰਦਰ ਸਿੰਘ ਏਐੱਸਆਈ ਟ੍ਰੈਫਿਕ ਪੁਲਿਸ ਕਪੂਰਥਲਾ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਵਾਹਨ ਚਾਲਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਲੋਅ ਬੀਮ ਮੋਡ ’ਤੇ ਹੈੱਡਲਾਈਟਾਂ ਨੂੰ ਰੱਖੋ, ਇਸ ਨਾਲ ਵਾਹਨ ਚਾਲਕ ਸੜਕ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹਨ। ਸੜਕ ’ਤੇ ਵਾਹਨ ਪਾਰਕ ਨਾ ਕੀਤਾ ਜਾਵੇ, ਸੀਮਿਤ ਰਫ਼ਤਾਰ ਨਾਲ ਵਾਹਨ ਚਲਾਇਆ ਜਾਵੇ, ਵਾਹਨ ਚਲਾਉਣ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਪ੍ਰਿੰਸੀਪਲ ਸੁਸ਼ਮਾ, ਵਾਈਸ ਪ੍ਰਿੰਸੀਪਲ ਬਲਜੀਤ ਸਿੰਘ, ਪ੍ਰਵੀਨ ਕੁਮਾਰ, ਅਵਤਾਰ ਚੰਦ, ਨੇਹਾ, ਮਮਤਾ, ਰਾਜਵਿੰਦਰ ਕੌਰ, ਹਰਵਿੰਦਰ ਕੌਰ, ਭਾਰਤੀ, ਵਿਕਾਸ ਕੁਮਾਰ ਸਮੇਤ ਸਕੂਲ ਸਟਾਫ ਹਾਜ਼ਰ ਸੀ।