ਗੇਟ ਬੰਦ ਰੱਖਣ ਸੰਬਧੀ ਦਿੱਤਾ ਮੰਗ ਪੱਤਰ
ਗੇਟ ਬੰਦ ਰਖਣ ਸੰਬਧੀ ਸਹਾਇਕ ਕਮਿਸ਼ਨਰ ਨੂੰ ਦਿਤਾ ਮੰਗ ਪਤਰ।
Publish Date: Tue, 12 May 2026 06:55 PM (IST)
Updated Date: Tue, 12 May 2026 06:57 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਨਿਊ ਮਾਡਲ ਟਾਊਨ ਅਧੀਨ ਆਉਦੀ ਰਿਜੈਂਸ ਕਾਲੋਨੀ ਦੇ ਸਮੂਹ ਮੈਂਬਰਾਂ ਦਾ ਇਕ ਵਫਦ ਨਗਰ ਨਿਗਮ ਫਗਵਾੜਾ ਦੇ ਸਹਾਇਕ ਕਮਿਸ਼ਨਰ ਨੂੰ ਮਿਲfਆ। ਇਸ ਦੌਰਾਨ ਸਮੂਹ ਮੈਂਬਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਿਆਂ ਪੰਕਜ ਚਾਵਲਾ ਤੇ ਹੋਰ ਮੈਂਬਰਾਂ ਨੇ ਮੰਗ ਕੀਤੀ ਕਿ ਕਾਲੋਨੀ ਦੇ 7 ਗੇਟ ਹਨ, ਜਿਨ੍ਹਾਂ ਵਿੱਚੋਂ 4 ਗੇਟ ਬੰਦ ਹਨ ਪਰ ਉਸੇ ਹੀ ਕਾਲੋਨੀ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਜਾਣਬੁੱਝ ਕੇ ਕਾਲੋਨੀ ਦੇ ਗੇਟ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਗੇਟ ਖੋਲ੍ਹਣ ਨਾਲ ਕਾਲੋਨੀ ਵਿਚ ਗਲਤ ਅਨਸਰਾਂ ਦਾ ਆਉਣਾ-ਜਾਣਾ ਵਧ ਜਾਵੇਗਾ, ਜਿਸ ਕਾਰਨ ਕਾਲੋਨੀ ਵਿਚ ਚੋਰੀਆਂ ਜਾਂ ਫਿਰ ਹੋਰ ਗਲਤ ਗਤੀਵਿਧੀਆਂ ਹੋ ਸਕਦੀਆਂ ਹਨ। ਇਸ ਨਾਲ ਬੱਚਿਆਂ ਤੇ ਮਹਿਲਾਵਾਂ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਵੱਲੋ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਵੱਡੀ ਗਿਣਤੀ ਵਿਚ ਕਾਲੋਨੀ ਦੇ ਵਸਨੀਕ ਮੌਜੂਦ ਸਨ। ਜਦੋਂ ਇਸ ਸੰਬਧੀ ਦੁਜੀ ਧਿਰ ਦੇ ਆਗੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਬਲਿਕ ਪਲੇਸ ਹੈ ਅਸੀ ਰੋਜ਼ਾਨਾ ਉਥੋਂ ਲੰਘਣਾ ਹੁੰਦਾ ਹੈ, ਪਰ ਇਨ੍ਹਾਂ ਤਿੰਨੇ ਗੇਟ ਬੰਦ ਕਰ ਦਿੱਤੇ ਹਨ। ਸਾਡਾ ਪੁਰਾਣਾ ਘਰ ਵੀ ਇਧਰ ਨਜ਼ਦੀਕ ਹੈ, ਜਿਥੇ ਸਾਨੂੰ ਆਉਣਾ-ਜਾਣਾ ਪੈਂਦਾ ਹੈ। ਮੈਂ ਕਈ ਵਾਰ ਬੇਨਤੀ ਕੀਤੀ ਕਿ ਗੇਟ ਖੋਲ੍ਹ ਦਿਓ ਪਰ ਇਨ੍ਹਾਂ ਨੇ ਕਿਹਾ ਕਿ ਤੂੰ ਜੋ ਕਰਨਾ ਹੈ ਕਰ ਲੈ ਅਸੀਂ ਗੇਟ ਨਹੀ ਖੋਲ੍ਹਣੇ। ਆਖਿਰਕਾਰ ਪੰਜ-ਛੇ ਮਹੀਨੇ ਪਰੇਸ਼ਾਨ ਹੋ ਕੇ ਅਸੀ ਮਾਨਯੋਗ ਅਦਾਲਤ ਤੋਂ ਸਟੇਅ ਲੈ ਕੇ ਗੇਟ ਖੁਲ੍ਹਵਾ ਦਿੱਤਾ ਹੈ।