ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਰਾਹਤ ਸਮੱਗਰੀ
ਜੀ.ਟੀ. ਰੋਡ ’ਤੇ ਦੋ ਰੋਜਾ ਕੈਂਪ ਲਗਾ ਕੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਰਾਹਤ ਸਮੱਗਰੀ
Publish Date: Thu, 04 Sep 2025 08:21 PM (IST)
Updated Date: Fri, 05 Sep 2025 04:11 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਫਗਵਾੜਾ ਖੇਤਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਸਥਾਨਕ ਜੀ.ਟੀ ਰੋਡ ’ਤੇ ਦੋ ਦਿਨਾਂ ਕੈਂਪ ਲਗਾਇਆ ਤੇ ਰਾਸ਼ਨ ਸਮੇਤ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਤੇ ਨਕਦੀ ਇਕੱਠੀ ਕੀਤੀ। ਇਸ ਦੌਰਾਨ ਸਾਬਕਾ ਮੇਅਰ ਅਰੁਣ ਖੋਸਲਾ, ਸ਼ਿਵ ਸੈਨਾ ਆਗੂ ਮਨੀਸ਼ ਸੂਦ ਤੇ ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਸ਼ਹਿਰ ਵਾਸੀ ਇਸ ਕੈਂਪ ’ਚ ਦਿਲ ਖੋਲ੍ਹ ਕੇ ਮਦਦ ਕਰਨ ਲਈ ਅੱਗੇ ਆਏ ਹਨ, ਜਿਸ ਲਈ ਉਹ ਸਮੂਹ ਸ਼ਹਿਰ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ। ਅਰੁਣ ਖੋਸਲਾ ਨੇ ਦੱਸਿਆ ਕਿ ਇਕੱਠੀ ਕੀਤੀ ਗਈ ਸਾਰੀ ਸਮੱਗਰੀ ਦੇ ਪੈਕੇਟ ਤਿਆਰ ਕੀਤੇ ਜਾ ਰਹੇ ਹਨ ਤੇ ਆਉਣ ਵਾਲੇ ਦਿਨਾਂ ’ਚ ਇਹ ਸਮੱਗਰੀ ਤੇ ਲੋੜ ਅਨੁਸਾਰ ਵਿੱਤੀ ਮਦਦ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਰਿਸ਼ੀ ਬਿੱਲਾ, ਰਜਨੀਸ਼ ਪਸਰੀਚਾ, ਸ਼ਸ਼ੀ ਕਾਲੀਆ, ਅਸ਼ੋਕ ਸ਼ਰਮਾ, ਨਵੀ ਸਿੰਘ, ਅਮਿਤ ਵਰਮਾ, ਰਾਜਨ, ਅਜੈ ਮਹਿਤਾ, ਸੁਖਵਿੰਦਰ ਸਿੰਘ, ਅਨੂ ਮੱਕੜ, ਮਦਨ ਬੰਗਾ, ਮਨੂ ਬੰਗਾ, ਭੂਸ਼ਨ ਕਾਲੀਆ, ਜਸਵੀਰ ਮਾਹੀ, ਅਸ਼ੋਕ ਸੇਠੀ, ਵਿਪਨ ਖੁਰਾਨਾ, ਸਾਬੀ, ਰਾਜੂ ਚਹਿਲ, ਵਰਿੰਦਰ ਕੰਬੋਜ, ਪ੍ਰਦੀਪ ਆਹੂਜ ਆਦਿ ਮੌਜੂਦ ਸਨ।