ਸਿੱਧਵਾਂ ਦੋਨਾਂ ਸਕੂਲ ’ਚ ਰੈਲੀ ਤੇ ਵਰਕਸ਼ਾਪ ਕਰਵਾਈ
ਸਿੱਧਵਾਂ ਦੋਨਾਂ ਸਕੂਲ ਵਿਖੇ ਰੈਲੀ ਅਤੇ ਵਰਕਸ਼ਾਪ ਅਯੋਜਿਤ
Publish Date: Fri, 13 Mar 2026 07:18 PM (IST)
Updated Date: Fri, 13 Mar 2026 07:21 PM (IST)
--ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਤੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਦੇ ਬੈਨਰ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਦੋਨਾਂ ਵਿਖੇ ਪ੍ਰਿੰਸੀਪਲ ਨੰਦਾ ਦੀ ਗਤੀਸ਼ੀਲ ਅਗਵਾਈ ਹੇਠ ਤੇ ਈਕੋ ਕਲੱਬ ਇੰਚਾਰਜ ਸਿਮਰਨਦੀਪ ਕੌਰ ਦੀ ਦੇਖ-ਰੇਖ ਹੇਠ ਪਲਾਸਟਿਕ ਨੂੰ ਨਾਂਹ ਕਹਿਣ ਤੇ ਰੈਲੀ ਅਯੋਜਿਤ ਕੀਤੀ ਗਈ। ਇਸ ਦੌਰਾਨ ਚੁਨਿੰਦਾ 20 ਸਕੂਲਾਂ ਵਿਚ ਸ਼ਾਮਲ ਸਿੱਧਵਾਂ ਸਕੂਲ ਨੂੰ 4500 ਰਾਸ਼ੀ ਦੀ ਗਰਾਂਟ ਪ੍ਰਾਪਤ ਹੋਈ, ਜਿਸ ਵਿਚ ਬੈਸਟ ਆਊਟ ਆਫ ਵੇਸਟ ਥੀਮ ਤਹਿਤ ਕੂੜੇ ਨੂੰ ਵੱਖ ਕਰਨ ਤੇ ਪਲਾਸਟਿਕ ਕੂੜਾ ਇਕੱਠਾ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਰਿਆਵਾਂ ’ਤੇ ਵਰਕਸ਼ਾਪ ਕਰਵਾਈ ਗਈ। ਪ੍ਰਿੰਸੀਪਲ ਨੰਦਾ ਨੇ ਕਿਹਾ ਕਿ ਪਲਾਸਟਿਕ ਦੇ ਇਸਤੇਮਾਲ ਨਾਲ ਵਾਤਾਵਰਨ ਨੂੰਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਸਾਨੂੰ ਪਲਾਸਟਿਕ ਦੀ ਥਾਂ ਈਕੋ ਫਰੈਂਡਲੀ ਉਤਪਾਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਪਰੰਤ ਸ਼ਾਨਦਾਰ ਪ੍ਰਦਰਸ਼ਨ ਕਰਨੇ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਮੈਥ ਮਾਸਟਰ ਬਲਵਿੰਦਰ ਸਿੰਘ ਦਾ ਖਾਸ ਯੋਗਦਾਨ ਰਿਹਾ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਰਿਹਾ।