ਅੱਜ ਹੋਵੇਗਾ ਰਾਕੇਸ਼ ਸੁਧੀਰ ਦਾ ਅੰਤਿਮ ਸੰਸਕਾਰ
ਅੱਜ ਹੋਵੇਗਾ ਰਾਕੇਸ਼ ਸੁਧੀਰ ਦਾ ਅੰਤਿਮ ਸੰਸਕਾਰ
Publish Date: Tue, 31 Mar 2026 07:55 PM (IST)
Updated Date: Tue, 31 Mar 2026 07:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੁਧੀਰ ਸਵੀਟਸ ਦੇ ਨਾਮ ਨੂੰ ਸਿਰਫ ਫਗਵਾੜਾ ਹੀ ਨਹੀਂ ਦੇਸ਼ ਤੇ ਵਿਦੇਸ਼ ਵਿਚ ਫੈਲਾਕੇ ਫਗਵਾੜਾ ਸ਼ਹਿਰ ਦਾ ਨਾਮ ਪ੍ਰਸਿੱਧ ਕਰਨ ਵਾਲੇ ਰਾਕੇਸ਼ ਸੁਧੀਰ ਸਪੁੱਤਰ ਕੇਵਲ ਕਿਸ਼ਨ ਸੁਧੀਰ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਸ੍ਰੀ ਰਾਮ ਦੇ ਚਰਨਾਂ ਵਿਚ ਵਿਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਇਕ ਅਪ੍ਰੈਲ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਭੂਆ ਧਮੜੀ ਸ਼ਮਸ਼ਾਨ ਘਾਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੋਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖਬਰ ਨਾਲ ਜਿਥੇ ਪੂਰੇ ਫਗਵਾੜਾ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ, ਉਥੇ ਹੀ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਸਪੁੱਤਰ ਅਮਿਤ ਸੁਧੀਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਸਵਰਗੀ ਰਾਕੇਸ਼ ਸੁਧੀਰ ਦੀ ਸ਼ਖਸ਼ੀਅਤ ਤੇ ਉਨ੍ਹਾਂ ਦਾ ਸੁਭਾਅ ਹਮੇਸ਼ਾ ਫਗਵਾੜਾ ਵਾਸੀਆਂ ਦੇ ਦਿਲਾਂ ਵਿਚ ਵਸਿਆ ਰਹੇਗਾ।