ਰਵੀ ਸਿੱਧੂ ਮਾਤਾ ਭੱਦਰਕਾਲੀ ਮੰਦਿਰ ’ਚ ਹੋਏ ਨਤਮਸਤਕ
ਸਮਾਜ ਸੇਵਾ ਹੈਲਪਲਾਇਨ ਐਂਟੀ ਕਰਪਸ਼ਨ ਦੇ ਪੰਜਾਬ ਵਾਇਸ ਪ੍ਰਧਾਨ ਰਵੀ ਸਿੱਧੂ ਪਰਿਵਾਰ ਸਮੇਤ ਮਾਤਾ ਭੱਦਰਕਾਲੀ ਮੰਦਿਰ ਵਿਖੇ ਹੋਏ ਨਤਮਸਤਕ
Publish Date: Mon, 11 May 2026 10:04 PM (IST)
Updated Date: Mon, 11 May 2026 10:06 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਾ ਹੈਲਪਲਾਈਨ ਐਂਟੀ ਕਰੱਪਸ਼ਨ ਦੇ ਪੰਜਾਬ ਵਾਈਸ ਪ੍ਰਧਾਨ ਰਵੀ ਸਿੱਧੂ ਆਪਣੇ ਪਰਿਵਾਰ ਸਮੇਤ ਸ਼ੇਖੂਪੁਰ ਸਿਥਤ ਪ੍ਰਸਿੱਧ ਧਾਰਮਿਕ ਅਸਥਾਨ ਮਾਤਾ ਭੱਦਰਕਾਲੀ ਜੀ ਦੇ ਪਵਿੱਤਰ ਦਰਬਾਰ ਵਿਖੇ ਨਤਮਸਤ ਹੋਏ। ਇਸ ਮੌਕੇ ਉਨ੍ਹਾਂ ਨੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਦੇਸ਼ ਤੇ ਪੰਜਾਬ ਦੀ ਖੁਸ਼ਹਾਲੀ, ਲੋਕਾਂ ਦੀ ਚੰਗੀ ਸਿਹਤ ਤੇ ਸਮਾਜ ਵਿਚ ਅਮਨ-ਸ਼ਾਂਤੀ ਲਈ ਅਰਦਾਸ ਕੀਤੀ। ਮੰਦਿਰ ਦੇ ਪੂਜਾਰੀਆਂ ਵੱਲੋਂ ਰਵੀ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਤਾ ਦੀ ਚੁੰਨੀ ਤੇ ਪ੍ਰਸਾਦ ਦੇ ਕੇ ਆਸ਼ੀਰਵਾਦ ਦਿੱਤਾ ਗਿਆ। ਰਵੀ ਸਿੱਧੂ ਨੇ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਦਰਬਾਰ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ ਤੇ ਇਥੇ ਆ ਕੇ ਮਨ ਨੂੰ ਅਤੁੱਟ ਸ਼ਾਂਤੀ ਤੇ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿਚ ਜੋ ਵੀ ਕਾਰਜ ਉਹ ਕਰ ਰਹੇ ਹਨ, ਉਹ ਮਾਤਾ ਰਾਣੀ ਦੀ ਕਿਰਪਾ ਨਾਲ ਹੀ ਸੰਭਵ ਹੋ ਰਹੇ ਹਨ। ਇਸ ਦੌਰਾਨ ਮਾਤਾ ਭੱਦਰਕਾਲੀ ਜੀ ਦੇ ਦਰਬਾਰ ਵਿਚ 12-13 ਮਈ ਨੂੰ ਮਨਾਏ ਜਾ ਰਹੇ ਮੇਲੇ ਦੀਆਂ ਰੌਣਕਾਂ ਵੀ ਦੇਖਣਯੋਗ ਸੀ। ਮੇਲੇ ਵਿਚ ਵੱਖ-ਵੱਲ ਜ਼ਿਲ੍ਹਿਆਂ ਤੇ ਹੋਰ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਮੰਦਿਰ ਨੂੰ ਰੰਗ-ਬਿਰੰਗੀ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਗਿਆ ਹੈ। ਰਵੀ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਣੀ ਸੱਭਿਆਚਾਰਕ ਤੇ ਅਧਿਆਤਮਿਕ ਵਿਰਾਸਤ ਨਾਲ ਜੋੜਦੇ ਹਨ।