ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਕਪੂਰਥਲਾ ਨੇ ਕੀਤੀ ਮੀਟਿੰਗ
ਪੰਜਾਬ ਸੂਬਾਰਡੀਨੇਟ ਸਰਵਿਸਸ ਫੈਡਰੇਸ਼ਨ ਕਪੂਰਥਲਾ ਇਕਾਈ ਦੀ ਮੀਟਿੰਗ ਹੋਈ
Publish Date: Fri, 08 May 2026 07:32 PM (IST)
Updated Date: Fri, 08 May 2026 07:32 PM (IST)
--ਟੈਟ ਦੇ ਟੈਸਟ ਦਾ ਨਤੀਜਾ ਜਲਦੀ ਐਲਾਨਿਆ ਜਾਵੇ : ਆਗੂ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਮੀਟਿੰਗ ਸਥਾਨਕ ਕਪੂਰਥਲਾ ਇਕਾਈ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿਚ ਫੈੱਡਰੇਸ਼ਨ ਆਗੂਆਂ ਤਰਮਿੰਦਰ ਸਿੰਘ ਮੱਲ੍ਹੀ, ਨਰੇਸ਼ ਕੋਹਲੀ, ਨਿਰਮਲ ਸਿੰਘ ਬੂਲਪੁਰ ਵੱਲੋਂ ਸਾਂਝੇ ਰੂਪ ਵਿਚ ਕਿਹਾ ਗਿਆ ਕਿ ਸਿੱਖਿਆ ਵਿਭਾਗ ਤੇ ਐੱਸਸੀਈਆਰਟੀ ਦਫ਼ਤਰ ਵੱਲੋਂ ਮਿਤੀ 26 ਅਪ੍ਰੈਲ 2026 ਨੂੰ ਜੋ ਟੈੱਟ ਦਾ ਟੈਸਟ ਲਿਆ ਗਿਆ ਸੀ, ਇਸ ਦਾ ਨਤੀਜਾ ਤੁਰੰਤ ਐਲਾਨਿਆ ਜਾਵੇ ਤੇ ਵਿਭਾਗੀ ਪ੍ਰਮੋਸ਼ਨਾਂ ਵੀ ਜਲਦ ਕੀਤੀਆਂ ਜਾਣ। ਵਿਭਾਗ ਵੱਲੋਂ ਪਿਛਲੇ ਦਿਨਾਂ ਵਿਚ ਮਿਡਲ ਸਕੂਲਾਂ ਵਿਚ ਜਿਥੇ ਸਟਾਫ਼ ਘੱਟ ਤੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਮਿਡਲ ਸਕੂਲ ਵਿਚ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਤੁਰੰਤ ਕੀਤਾ ਜਾਵੇ ਕਿਉਂਕਿ ਦੂਰ-ਦੁਰਾਡੇ, ਪੇਂਡੂ ਏਰੀਆ ਦੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਮੀਟਿੰਗ ਵਿਚ ਨਰੇਸ਼ ਘਣੀਏ ਕੇ, ਸੁਰਜੀਤ ਸਿੰਘ ਪੀਰੇਵਾਲ, ਗੁਰਪ੍ਰੀਤ ਸਿੰਘ ਬੂਹ, ਦਵਿੰਦਰ ਔਜਲਾ ਆਦਿ ਸ਼ਾਮਲ ਹੋਏ।