ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸ਼ੀਏਸ਼ਨ ਨੇ ਕੀਤੀ ਮੀਟਿੰਗ
ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਦੀ ਮੀਟਿੰਗ ਆਯੋਜਿਤ
Publish Date: Tue, 05 May 2026 07:32 PM (IST)
Updated Date: Tue, 05 May 2026 07:32 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਕਪੂਰਥਲਾ ਦੀ ਮਹੀਨਾਵਾਰੀ ਮੀਟਿੰਗ ਯੂਨੀਅਨ ਦੇ ਦਫਤਰ ਵਿਚ ਪ੍ਰਧਾਨ ਰਿਟਾ. ਇੰਸਪੈਕਟਰ ਦਲਬੀਰ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਜਨਰਲ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਰਿਟਾਇਰਡ ਕਰਮਚਾਰੀਆਂ ਦੀ ਪੈਨਸ਼ਨ ਦੇ ਬਕਾਏ ਤੇ 18% ਡੀਏ ਨਾ ਦੇਣ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਫੈਸਲਾ ਲਿਆ ਕਿ ਪੰਜਾਬ ਸਰਕਾਰ ਨੂੰ ਕੰਧ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਸਰਕਾਰੀ ਕਰਮਚਾਰੀਆਂ ਦਾ ਡੀਏ ਤੇ ਬਕਾਏ ਨਾ ਦੇਣ ਕਾਰਨ ਕਰਮਚਾਰੀਆਂ ਨੇ ਉਥੇ ਸਰਕਾਰ ਵਿਰੁੱਧ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀ ਸਰਕਾਰ ਬਣਾ ਸਕਦੇ ਹਨ ਤਾਂ ਉਹ ਕਰਮਚਾਰੀ ਸਰਕਾਰ ਬਦਲ ਵੀ ਸਕਦੇ ਹਨ। ਇਸ ਮੌਕੇ ਰਿਟਾ. ਡੀਐੱਸਪੀ ਸਰੂਪ ਸਿੰਘ, ਰਿਟਾ. ਡੀਐੱਸਪੀ ਦਰਸ਼ਨ ਸਿੰਘ, ਰਿਟਾ. ਡੀਐੱਸਪੀ ਬਚਨ ਸਿੰਘ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਪ੍ਰਧਾਨ ਤੇ ਪਰਮਿੰਦਰ ਸਿੰਘ, ਸੁੱਚਾ ਸਿੰਘ, ਬਲਕਾਰ ਸਿੰਘ, ਸੁਰਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਰਿਟਾਇਰਡ ਸਾਥੀ ਹਾਜ਼ਰ ਸਨ।