ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪੰਜਾਬ ਕਰੀਅਰ ਪੋਰਟਲ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਵਜੋਂ ਸਾਬਤ ਹੋ ਰਿਹਾ ਹੈ, ਜਿਸ ਦੀ ਵਰਤੋਂ ਕਰ ਕੇ ਸਕੂਲੀ ਵਿਦਿਆਰਥੀ ਆਪਣੇ ਭਵਿੱਖ ਸਬੰਧੀ ਉਪਲੱਬਧ ਸੰਭਾਵਨਾਵਾਂ ਦੀ ਜਾਣਕਾਰੀ ਪ੍ਰਰਾਪਤ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਦੇ ਮੰਤਵ ਅਤੇ ਸਫਲ ਨਾਗਰਿਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਪੰਜਾਬ ਕਰੀਅਰ ਪੋਰਟਲ ਬਣਾਇਆ ਗਿਆ ਹੈ, ਜਿਸ ਦਾ ਿਲੰਕ https://punjabcareerportal.com/ ਹੈ।

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪੰਜਾਬ ਕਰੀਅਰ ਪੋਰਟਲ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਵਜੋਂ ਸਾਬਤ ਹੋ ਰਿਹਾ ਹੈ, ਜਿਸ ਦੀ ਵਰਤੋਂ ਕਰ ਕੇ ਸਕੂਲੀ ਵਿਦਿਆਰਥੀ ਆਪਣੇ ਭਵਿੱਖ ਸਬੰਧੀ ਉਪਲੱਬਧ ਸੰਭਾਵਨਾਵਾਂ ਦੀ ਜਾਣਕਾਰੀ ਪ੍ਰਰਾਪਤ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਦੇ ਮੰਤਵ ਅਤੇ ਸਫਲ ਨਾਗਰਿਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਪੰਜਾਬ ਕਰੀਅਰ ਪੋਰਟਲ ਬਣਾਇਆ ਗਿਆ ਹੈ, ਜਿਸ ਦਾ ਿਲੰਕ https://punjabcareerportal.com/ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਿਸੇ ਵੀ ਸਕੂਲ ਵਿਚ ਪੜ੍ਹਦੇ ਬੱਚੇ ਦੀ ਇਕ ਈ-ਪੰਜਾਬ ਪੋਰਟਲ 'ਤੇ ਆਈਡੀ ਬਣਦੀ ਹੈ, ਇਹ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਸੀਬੀਐੱਸਸੀ ਬੋਰਡ ਨਾਲ ਸਬੰਧਤ ਹਰ ਪ੍ਰਕਾਰ ਦੇ ਸਰਕਾਰੀ ਜਾਂ ਪ੍ਰਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਆਪੋ ਆਪਣੀ ਆਈਡੀ ਹੁੰਦੀ ਹੈ। ਵਿਦਿਆਰਥੀ ਇਹ ਆਈਡੀ ਆਪਣੇ ਸਕੂਲ ਤੋਂ ਪ੍ਰਰਾਪਤ ਕਰ ਸਕਦਾ ਹੈ। ਇਹ ਆਈਡੀ ਹੀ ਇਸ ਪੋਰਟਲ 'ਤੇ ਲਾਗਇਨ ਕਰਨ ਲਈ ਯੁਜਰਨੇਮ ਹੋਵੇਗੀ ਜਦ ਕਿ ਪਾਸਵਰਡ ਹੋਮ ਪੇਜ਼ 'ਤੇ ਹੀ ਦਿੱਤਾ ਹੋਵੇਗਾ। ਡੀਸੀ ਸਾਰੰਗਲ ਨੇ ਦੱਸਿਆ ਕਿ ਜਦ ਵਿਦਿਆਰਥੀ ਲਾਗਇਨ ਕਰੇਗਾ ਤਾਂ ਉਸ ਨੂੰ ਉਸ ਦੀ ਕਲਾਸ ਤੋਂ ਅੱਗੇ ਅਨੇਕਾਂ ਅਨੇਕ ਉਪਲਬੱਧ ਕਰੀਅਰ ਸੰਭਾਵਨਾਵਾਂ ਸਬੰਧੀ ਜਾਣਕਾਰੀ ਮਿਲੇਗੀ। ਇੱਥੋਂ ਵਿਦਿਆਰਥੀ ਆਪਣੀ ਪਸੰਦ ਦਾ ਕੋਈ ਵੀ ਕਰੀਅਰ ਕਲਿੱਕ ਕਰ ਕੇ ਉਸ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਜਿਵੇਂ ਇਸ ਵਿਚ ਕੀ ਭਵਿੱਖ ਹੈ, ਪੜ੍ਹਾਈ ਕੀ ਕਰਨੀ ਹੋਵੇਗੀ, ਪੜ੍ਹਾਈ ਦਾ ਖਰਚਾ ਕਿੰਨਾ ਕੁ ਆਵੇਗਾ ਅਤੇ ਪੜ੍ਹਾਈ ਤੋਂ ਬਾਅਦ ਨੌਕਰੀ ਮਿਲਣ 'ਤੇ ਅੰਦਾਜਨ ਕਿੰਨੀ ਕੁ ਤਨਖਾਹ ਮਿਲੇਗੀ, ਤਰੱਕੀ ਦੇ ਕੀ ਮੌਕੇ ਹਨ, ਕਿਸ ਤਰ੍ਹਾਂ ਦਾ ਕੰਮ ਕਰਨਾ ਹੋਵੇਗਾ ਆਦਿ ਸਾਰੀ ਜਾਣਕਾਰੀ ਵੇਖ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੋਰਟਲ 'ਤੇ ਕਰੀਅਰ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੇ ਜਾਂਦੇ ਵੱਖ-ਵੱਖ ਵਜੀਫਿਆਂ ਸਬੰਧੀ ਵੀ ਜਾਣਕਾਰੀ ਉਪਲਬੱਧ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਵੱਖ ਵੱਖ ਕਾਲਜਾਂ ਅਤੇ ਇਮਤਿਹਾਨਾਂ ਸਬੰਧੀ ਵੀ ਜਾਣਕਾਰੀ ਉਪਲਬੱਧ ਹੈ। ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਪ੍ਰਤੀਯੋਗੀ ਇਮਤਿਹਾਨਾਂ ਸਬੰਧੀ ਪੂਰੀ ਜਾਣਕਾਰੀ ਇਸ ਪੋਰਟਲ 'ਤੇ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਉਪਯੋਗੀ ਪੋਰਟਲ ਹੈ ਅਤੇ ਹਰੇਕ ਵਿਦਿਆਰਥੀ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਅਗਵਾਈ ਨਾਲ ਇਸ ਪੋਰਟਲ ਤੋਂ ਸੇਧ ਲੈ ਕੇ ਆਪਣੇ ਭਵਿੱਖ ਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।