ਲੋੜਵੰਦ ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾਇਆ
ਲੋੜਵੰਦ ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾਇਆ
Publish Date: Tue, 05 May 2026 08:24 PM (IST)
Updated Date: Tue, 05 May 2026 08:26 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅਲਾਇੰਸ ਕਲੱਬ ਕਪੂਰਥਲਾ ਕਿੰਗਸ ਵੱਲੋਂ ਮਿਤੀ 4 ਮਈ ਨੂੰ ਲੋੜਵੰਦ ਪਰਿਵਾਰ ਨੂੰ ਇਕ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਉਣ ਦਾ ਪ੍ਰਾਜੈਕਟ ਐਲੀ ਹਰਮਨਦੀਪ ਸਿੰਘ ਸਹਿਗਲ ਪ੍ਰਧਾਨ, ਐਲੀ ਪ੍ਰੀਤਪਾਲ ਸਿੰਘ ਜਨਰਲ ਸਕੱਤਰ, ਪਵਨਜੀਤ ਸਿੰਘ ਵਾਲੀਆਂ ਸਾਬਕਾ ਗਵਰਨਰ, ਐਲੀ. ਮਨਦੀਪ ਸਿੰਘ, ਐਲੀ. ਜਸਰਮਨਦੀਪ ਸਿੰਘ, ਐਲੀ. ਜਗਮੀਤ ਸਿੰਘ, ਐਲੀ. ਕਾਬਲ ਸਿੰਘ, ਐਲੀ. ਸੰਦੀਪ ਸਿੰਘ ਅਟਵਾਲ ਵੱਲੋਂ ਆਪਣਾ ਪੂਰਾ ਸਹਿਯੋਗ ਦੇ ਕੇ ਵਧੀਆ ਢੰਗ ਨਾਲ ਕਾਮਯਾਬ ਕੀਤਾ ਗਿਆ। ਇਸ ਮੌਕੇ ਐਲੀ. ਹਰਮਨਦੀਪ ਸਿੰਘ ਸਹਿਗਲ ਪ੍ਰਧਾਨ ਵੱਲੋਂ ਆਏ ਹੋਏ ਸਮੂਹ ਮੈਬਰਾਂ ਦਾ ਧੰਨਵਾਦ ਕੀਤਾ ਗਿਆ।