ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ, ਮਜ਼ਦੂਰਾਂ ਦਾ ਧਰਨਾ ਸਮਾਪਤ
ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ
Publish Date: Mon, 27 Apr 2026 09:00 PM (IST)
Updated Date: Mon, 27 Apr 2026 09:04 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : 24 ਘੰਟੇ ਵਾਲੀ ਬਿਜਲੀ ਦੇ ਲਗਦੇ ਲੰਬੇ ਕੱਟਾਂ ਤੇ ਮੋਟਰਾਂ ਵਾਲੀ ਬਿਜਲੀ ਨੂੰ ਲੈ ਕੇ ਵੱਖ-ਵੱਖ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝਾ ਧਰਨਾ ਸਹਾਇਕ ਚੀਫ ਇੰਜੀਨੀਅਰ ਦੇ ਦਫ਼ਤਰ ਅੱਗੇ ਸਵੇਰੇ 10 ਵਜੇ ਲਾਇਆ ਗਿਆ। ਇਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕੀਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਬੀਕੇਯੂ ਡਕੌਂਦਾ ਬੁਰਜਗਿੱਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕੀਰਤੀ ਕਿਸਾਨ ਯੂਨੀਅਨ ਪੰਜਾਬ, ਡਿਸਟ੍ਰਿਕਟ ਟ੍ਰੇਡ ਯੂਨੀਅਨ ਕੌਂਸਲ ਕਪੂਰਥਲਾ ਤੇ ਪੈਨਸ਼ਨਰ ਐਸੋਸੀਏਸ਼ਨ ਯੂਨੀਅਨ ਕਪੂਰਥਲਾ ਸ਼ਾਮਲ ਹੋਏ। ਸਾਂਝੇ ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਮੋਟਰਾਂ ਦੀ ਸਪਲਾਈ ਜਿਹੜੀ ਸਿਰਫ਼ ਚਾਰ ਘੰਟੇ ਦਿੱਤੀ ਜਾ ਰਹੀ ਹੈ, ਉਸ ਵਿਚ ਵੀ ਪਾਵਰਕਟ ਤੇ ਤਕਨੀਕੀ ਖ਼ਰਾਬੀਆਂ ਕਾਰਨ ਫਸਲਾਂ ਤਬਾਹ ਹੋ ਰਹੀਆਂ ਹਨ। ਇਸ ਤੋਂ ਇਲਾਵਾ ਘਰੇਲੂ ਬਿਜਲੀ ’ਤੇ ਰਾਤ ਸਮੇਂ ਲਗਦੇ ਲੰਬੇ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਪੰਜ ਘੰਟੇ ਚੱਲੇ ਇਸ ਧਰਨੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਭੁੱਲਰ (ਜ਼ਿਲ੍ਹਾ ਪ੍ਰਧਾਨ, ਕੀਰਤੀ ਕਿਸਾਨ ਯੂਨੀਅਨ), ਹਰਜਿੰਦਰ ਸਿੰਘ ਰਾਣਾ ਸੈਦੋਵਾਲ (ਜ਼ਿਲ੍ਹਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ), ਧਰਮਿੰਦਰ ਸਿੰਘ (ਜ਼ਿਲ੍ਹਾ ਪ੍ਰਧਾਨ, ਬੀਕੇਯੂ ਡਕੌਂਦਾ ਬੁਰਜਗਿੱਲ), ਸਰਵਣ ਸਿੰਘ ਬਾਊਪੁਰ (ਜ਼ਿਲ੍ਹਾ ਪ੍ਰਧਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ), ਮੁਕੰਦ ਸਿੰਘ (ਕੁੱਲ ਹਿੰਦ ਕਿਸਾਨ ਸਭਾ), ਮਾਸਟਰ ਜਸਬੀਰ ਸਿੰਘ (ਪ੍ਰਧਾਨ, ਪੰਜਾਬ ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ), ਕਾਮਰੇਡ ਕੇਐੱਲ ਕੌਸ਼ਲ (ਡਿਸਟ੍ਰਿਕਟ ਟ੍ਰੇਡ ਯੂਨੀਅਨ ਕੌਂਸਲ ਕਪੂਰਥਲਾ), ਸੁਰਜੀਤ ਸਿੰਘ ਠੱਟਾ (ਪੰਜਾਬ ਖੇਤ ਮਜ਼ਦੂਰ ਸਭਾ), ਮਹਿੰਗਾ ਸਿੰਘ ਠੱਟਾ (ਕੁੱਲ ਹਿੰਦ ਕਿਸਾਨ ਸਭਾ), ਗੁਰਦੀਪ ਸਿੰਘ ਭੰਡਾਲ (ਕਿਸਾਨ ਯੂਨੀਅਨ ਬਾਗੀ), ਪਿਆਰਾ ਸਿੰਘ ਭੰਡਾਲ, ਹਰਭਜਨ ਸਿੰਘ ਮਨਸੂਰਵਾਲ, ਸ਼ੇਰ ਸਿੰਘ ਮਾਹੀਵਾਲ ਤੇ ਮਨਜਿੰਦਰ ਕਮਲ (ਬੀਕੇਯੂ ਡਕੌਂਦਾ) ਨੇ ਸੰਬੋਧਨ ਕੀਤਾ। ਇਸ ਮੌਕੇ ਹੋਰ ਆਗੂ ਜਿਵੇਂ ਪਿਆਰਾ ਸਿੰਘ ਪੰਡਾਲਦੋਨਾ, ਬਲਵਿੰਦਰ ਸਿੰਘ, ਪੂਰਨ ਸਿੰਘ ਪੰਡਾਲਦੋਨਾ, ਨਿਸ਼ਾਨ ਸਿੰਘ, ਹਰਵਿੰਦਰ ਸਿੰਘ, ਨਿਰਮਲ ਕੌਰ, ਬਲਦੇਵ ਸਿੰਘ, ਗੁਰਮੇਲ ਸਿੰਘ ਰੇਡਮਾ, ਅਜੀਤ ਸਿੰਘ ਔਜਲਾ, ਜੀਤ ਸਿੰਘ ਔਜਲਾ, ਜਗੀਰ ਕੌਰ ਤੇ ਪਰਵਿੰਦਰ ਸਿੰਘ ਕਾਲਾ ਸੰਘਿਆ ਵੀ ਹਾਜ਼ਰ ਰਹੇ। ਇਸ ਦੌਰਾਨ ਮੌਕੇ ’ਤੇ ਮੌਜੂਦ ਪੀਐੱਸਪੀਸੀਐੱਲ ਮੁਲਾਜ਼ਮ, ਰੁਪਿੰਦਰ ਪਾਲ ਸਿੰਘ (ਐਕਸੀਅਨ) ਤੇ ਗੁਰਨਾਮ ਸਿੰਘ ਬਾਜਵਾ (ਐੱਸਡੀਓ) ਸਮੇਤ ਹੋਰ ਉੱਚ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਆਉਣ ਵਾਲੇ ਦੋ ਦਿਨਾਂ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੀਕ ਕਰ ਦਿੱਤੀ ਜਾਵੇਗੀ। ਇਸ ਦੇ ਤਹਿਤ ਮੋਟਰਾਂ ਲਈ ਲਗਭਗ ਛੇ ਘੰਟੇ ਸਪਲਾਈ ਦਿੱਤੀ ਜਾਵੇਗੀ ਤੇ ਘਰੇਲੂ ਬਿਜਲੀ ਵਿਚ ਕੋਈ ਵੀ ਕਟ ਨਹੀਂ ਲਗਾਇਆ ਜਾਵੇਗਾ। ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਜੇ ਅਧਿਕਾਰੀਆਂ ਵੱਲੋਂ ਮੋਟਰਾਂ ਵਾਲੀ ਬਿਜਲੀ ਦੀ ਸਪਲਾਈ ਠੀਕ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੰਗਾਂ ਮੰਨਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।