ਵਿਸ਼ਵ ਮਲੇਰੀਆ ਦਿਵਸ ਸਬੰਧੀ ਪ੍ਰੋਗਰਾਮ ਕਰਵਾਏ
ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿਚ ਪ੍ਰੋਗਰਾਮ ਕਰਵਾਏ
Publish Date: Sat, 25 Apr 2026 07:07 PM (IST)
Updated Date: Sun, 26 Apr 2026 04:14 AM (IST)

ਕੈਪਸ਼ਨ: 25ਕੇਪੀਟੀ12, 13 ਵੱਖ ਵੱਖ ਥਾਵਾਂ ’ਤੇ ਮਲੇਰੀਆ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਜਾਣਕਾਰੀ ਦਿੱਤੇ ਜਾਣ ਦਾ ਦ੍ਰਿਸ਼ । ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਅਤੇ ਐਪੀਡੀਮੋਲੋਜਿਸਟ ਡਾਕਟਰ ਨੰਦੀਕਾ ਖੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਭੁਪਿੰਦਰਜੀਤ ਕੌਰ ਸੀ ਐਚ ਸੀ ਕਾਲਾ ਸੰਘਿਆਂ ਦੀ ਅਗਵਾਈ ਵਿੱਚ ਵਿਸ਼ਵ ਮਲੇਰੀਆ ਦਿਵਸ ਸੀ ਐਚ ਸੀ ਫੱਤੂਢੀਂਗਾ ਵਿਖੇ ਡਾਕਟਰ ਅਭਿਸ਼ੇਕ ਗਿੱਲ ਐਸ ਆਈ ਗੁਰਮੀਤ ਸਿੰਘ ਵੱਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਵਿਸ਼ਵ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਇਹ ਇੱਕ ਵਾਇਰਲ ਬੁਖਾਰ ਹੈ ਜੋ ਪ੍ਰੋਟੋਜੋਆਨ ਪਲਾਜਮੋਡੀਅਮ ਨਾਮਕ ਕੀਟਾਣੂ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜਿਸ ਨਾਲ ਵਿਅਕਤੀ ਨੂੰ ਠੰਡ ਅਤੇ ਕਾਂਬੇ ਨਾਲ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਇਸ ਦੇ ਲੱਛਣ ਹਨ । ਇਸ ਤੋਂ ਬਚਾ ਸਬੰਧੀ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ । ਇਸ ਅਨੁਸਾਰ ਸਬ ਸੈਂਟਰ ਸੈਦੋਵਾਲ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ਵਿਖੇ ਮਲੇਰੀਆ ਦਿਵਸ ਮਨਾਇਆ ਗਿਆ । ਜਿਸ ਵਿੱਚ ਸਭ ਸੈਂਟਰ ਸੈਦੋਵਾਲ ਦੇ ਸਟਾਫ ਐਮ ਪੀ ਐਚ ਡਬਲਯੂ ਗੁਰਪ੍ਰੀਤ ਸਿੰਘ ਸੈਦੋਵਾਲ ਸੀ ਐਚ ਓ ਸੰਦੀਪ ਕੌਰ ਏ ਐਨ ਐਮ ਸੋਨੀਆ ਵੱਲੋਂ ਬੱਚਿਆਂ ਦੁਆਰਾ ਡਰਾਇੰਗ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਮਲੇਰੀਆ ਪ੍ਰਤੀ ਪੇਂਟਿੰਗ ਰਾਹੀਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ । ਇਸ ਸਮੇਂ ਸੀ ਐਚ ਸੀ ਫੱਤੂਢੀਂਗਾ ਦੇ ਸਟਾਫ ਕੁਲਦੀਪ ਸਿੰਘ ਸ਼ੇਖੂਪੁਰ, ਪ੍ਰਗਟ ਸਿੰਘ, ਜਗਜੀਤ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਭਾਰਤਵਾਜ, ਅਜੇ ਕੁਮਾਰ ਅਤੇ ਸਕੂਲ ਦੇ ਇੰਚਾਰਜ ਵਿਕਾਸ, ਸੁਖਜੀਤ ਕੌਰ, ਕੁਲਬੀਰ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ ਸ਼ੇਖੂਪੁਰ, ਰਣਜੀਤ ਸਿੰਘ ਸੈਦੋਵਾਲ, ਹਰਜਿੰਦਰ ਸਿੰਘ ਵੜੈਚ, ਰਾਣਾ ਸੈਦੋਵਾਲ ਆਦਿ ਹਾਜ਼ਰ ਸਨ।