ਖੀਵਾ ਕਾਲਜੀਏਟ ਸਕੂਲ ’ਚ ਕਰਵਾਇਆ ਪ੍ਰੋਗਰਾਮ
ਸ੍ਰੀ ਤ੍ਰਿਵੈਣੀਪੁਰੀ ਜੀ ਵਿੱਦਿਆ ਮੰਦਿਰ ਖੀਵਾ ਕਾਲਜੀਏਟ ਸਕੂਲ ਵਿਖੇ ਪ੍ਰੋਰਗਾਮ ਕਰਵਾਇਆ
Publish Date: Mon, 16 Feb 2026 09:29 PM (IST)
Updated Date: Mon, 16 Feb 2026 09:30 PM (IST)

--ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਤੋਂ ਵਿਦਾਈ ਦਿੱਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਸੰਨਿਆਸ ਆਸ਼ਰਮ 1008 ਸਵਾਮੀ ਤ੍ਰਿਵੈਣੀਪੁਰੀ ਜੀ ਵੈੱਲਫੇਅਰ ਸੁਸਾਇਟੀ ਖੰਨਾ ਵੱਲੋਂ ਸੰਤਾਂ ਦੀ ਅਪਾਰ ਕ੍ਰਿਪਾ ਸਦਕਾ ਲੜਕੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਂਣ ਲਈ ਚਲਾਏ ਜਾ ਰਹੇ ਸ੍ਰੀ ਤ੍ਰਿਵੈਣੀਪੁਰੀ ਜੀ ਵਿੱਦਿਆ ਮੰਦਿਰ ਖੀਵਾ ਦੇ ਨਾਮ ’ਤੇ ਕਾਲਜੀਏਟ ਸਕੂਲ ਵਿਖੇ ਪ੍ਰਿੰਸੀਪਲ ਭੂਮਿਕਾ ਰਾਣੀ ਦੀ ਨਿਗਰਾਨੀ ਹੇਠ ਸਾਰੇ ਅਧਿਆਪਕਾਂ ਤੇ ਗਿਆਰਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਸਕੂਲ ਤੋਂ ਵਿਦਾਈ ਦੇ ਮੌਕੇ ’ਤੇ ਇਕ ਬਹੁਤ ਵਧੀਆ ਪ੍ਰੋਗਰਾਮ ਆਯੋਜਿਤ ਕਰਕੇ ਉਨ੍ਹਾਂ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਪੰਜਾਬੀ ਵਿਰਸੇ ਨੂੰ ਕਾਇਮ ਰੱਖਦਿਆਂ ਪੰਜਾਬ ਦਾ ਪ੍ਰਸਿੱਧ ਨਾਚ ਭੰਗੜਾ ਤੇ ਪੰਜਾਬਣਾਂ ਦਾ ਗਿੱਧਾ ਤੇ ਲੋਕ ਗੀਤ ਗਾਏ। ਸਕੂਲ ਦੇ ਪ੍ਰਿੰਸੀਪਲ ਨੇ ਵੀ ਆਪਣੇ ਵਿਦਿਆਰਥੀਆਂ ਦੀਆਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਦੇ ਆਉਂਣ ਵਾਲੇ ਭਵਿੱਖ ਬਾਰੇ ਬਹੁਤ ਅਹਿਮ ਗੱਲਾਂ ਸਮਝਾਈਆਂ। ਇਹ ਪ੍ਰੋਗਰਾਮ ਆਯੋਜਿਤ ਕਰਨ ਲਈ ਅਧਿਆਪਕਾਂ ਮੋਨਿਕਾ ਰਾਣੀ, ਭਾਵਨਾ ਸ਼ਰਮਾ, ਸਪਨਾ ਸ਼ਰਮਾ, ਪਰਮਿੰਦਰ ਕੌਰ, ਅਮਰਜੀਤ ਕੌਰ ਤੇ ਰਾਜਵੀਰ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਅਵਿਨਾਸ਼ ਸ਼ਰਮਾ ਤੇ ਪ੍ਰਿੰਸੀਪਲ ਭੂਮਿਕਾ ਰਾਣੀ ਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਚੰਗੀ ਪਹਿਚਾਣ ਦੇ ਕੇ ਬਾਰ੍ਹਵੀਂ ਨੂੰ ਸਕੂਲ ਤੋਂ ਵਿਦਾਇਗੀ ਦਿੱਤੀ ਤੇ ਸਕੂਲ ਦੀਆਂ ਵਿਦਿਆਰਥਣਾਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਨਿਆਸੀ ਆਸ਼ਰਮ ਮਹਾਰਾਜ ਤ੍ਰਿਵੈਣੀਪੁਰੀ ਜੀ ਖੰਨਾ ਦੇ ਮੁੱਖ ਸੇਵਾਦਾਰ ਓਮ ਪ੍ਰਕਾਸ਼ ਭੱਲਾ ਹੁਰਾਂ ਵੱਲੋਂ ਵੀ ਸਕੂਲ ਦੀਆਂ ਵਿਦਿਆਰਣਾਂ ਦੀ ਵਿਦਾਇਗੀ ਦੇ ਮੌਕੇ ’ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।