ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਪੰਜਵੀਂ ਵਾਰ ਚੀਫ਼ ਟੈਕਨੀਕਲ ਅਫ਼ੀਸ਼ੀਅਲ ਨਿਯੁਕਤ

ਰੌਸ਼ਨ ਖੈੜਾ, ਪੰਜਾਬੀ ਜਾਗਰਣ
ਕਪੂਰਥਲਾ : ਲਾਇਲਪੁਰ ਖਾਲਸਾ ਕਾਲਜ ਅਰਬਨ ਸਟੇਟ ਕਪੂਰਥਲਾ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰੀਕ ਸਿੰਘ ਪੰਜਵੀਂ ਵਾਰ ਕਿਸੇ ਟੂਰਨਾਮੈਂਟ ’ਚ ਚੀਫ਼ ਟੈਕਨੀਕਲ ਆਫ਼ੀਸ਼ੀਅਲ ਨਿਯੁਕਤ ਹੋਏ ਹਨ। 7 ਤੇ 8 ਮਾਰਚ ਨੂੰ ਇਟਲੀ ਦੇ ਸ਼ਹਿਰ ਬੈਰਗਾਂਵ ਵਿਚ ਕਬੱਡੀ ਚੈਂਪੀਅਨਸ਼ਿਪ ਹੋ ਰਹੀ ਹੈ, ਜੋ ਕਿ ਵਰਲਡ ਕਬੱਡੀ ਤੇ ਇਟਲੀ ਕਬੱਡੀ ਫੈੱਡਰੇਸ਼ਨ ਦੇ ਸਹਿਯੋਗ ਨਾਲ ਕਰਾਈ ਜਾ ਰਹੀ ਹੈ, ਜਿਸ ’ਚ ਡਾ. ਅਮਰੀਕ ਸਿੰਘ ਚੀਫ਼ ਟੈਕਨੀਕਲ ਆਫ਼ੀਸ਼ੀਅਲ ਨਿਯੁਕਤ ਹੋਏ ਹਨ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਬੀਰ ਕੌਰ ਵੱਲੋਂ ਵਿਸ਼ੇਸ਼ ਵਧਾਈ ਦਿੰਦੇ ਹੋਏ ਕਿਹਾ ਗਿਆ ਹੈ ਕਿ ਡਾਕਟਰ ਸਾਬ੍ਹ ਨੇ ਕਾਲਜ ਦਾ ਨਾਮ ਵਿਦੇਸ਼ਾਂ ਵਿਚ ਪਹੁੰਚਾ ਕੇ ਕਾਲਜ ਲਈ ਨਾਮਣਾ ਖੱਟਿਆ ਹੈ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਨੇ ਪ੍ਰੋਫੈਸਰ ਸਾਹਿਬ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਹਿਲਾਂ ਵੀ ਪੰਜ ਵਾਰ ਵਿਸ਼ਵ ਕਬੱਡੀ ਟੂਰਨਾਮੈਂਟ ਵਿਚ ਬਤੌਰ ਆਫੀਸ਼ੀਅਲ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਬ੍ਰਿਟਿਸ਼ ਕਬੱਡੀ ਲੀਗ ਤੇ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਵਿਚ ਵੀ ਚਾਰ ਵਾਰ ਪਹਿਲਾਂ ਚੀਫ਼ ਟੈਕਨੀਕਲ ਆਫੀਸ਼ੀਅਲ ਨਿਯੁਕਤ ਹੋ ਚੁੱਕੇ ਹਨ। ਪ੍ਰੋਫੈਸਰ ਮਨਜਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਡਾਕਟਰ ਸਾਬ੍ਹ ਆਪ ਰਾਸ਼ਟਰੀ ਪੱਧਰ ਦੇ ਖਿਡਾਰੀ ਰਹਿ ਚੁੱਕੇ ਹਨ ਤੇ ਆਪਣੇ ਵਿਸ਼ੇ ਦੇ ਵੀ ਮਾਹਰ ਹਨ। ਡਾ. ਜਤਿੰਦਰ ਪਾਲ ਸਿੰਘ ਸਾਬੀ, ਜੋ ਕਿ ਅੰਤਰਰਾਸ਼ਟਰੀ ਪੱਤਰਕਾਰ ਹਨ, ਨੇ ਵੀ ਡਾ. ਅਮਰੀਕ ਸਿੰਘ ਨੂੰ ਇਸ ਨਿਯੁਕਤੀ 'ਤੇ ਵਧਾਈ ਦਿੱਤੀ ਹੈ। ਡਾ. ਅਮਰੀਕ ਸਿੰਘ ਵਿਸ਼ਵ ਕੱਪ ਮਲੇਸ਼ੀਆ ਵਿਚ ਬੈਸਟ ਆਫੀਸ਼ੀਅਲ ਘੋਸ਼ਿਤ ਕੀਤੇ ਜਾ ਚੁੱਕੇ ਹਨ। ਇਸ ਨਿਯੁਕਤੀ 'ਤੇ ਰੌਸ਼ਨ ਲਾਲ ਸ਼ਰਮਾ, ਸਟੇਟ ਅਵਾਰਡ ਜੇਤੂ ਤੇ ਅੰਤਰਰਾਸ਼ਟਰੀ ਕਬੱਡੀ ਦੇ ਆਫੀਸ਼ੀਅਲ ਨੇ ਪ੍ਰੋਫੈਸਰ ਸਾਹਿਬ ਨੂੰ ਇਸ ਨਿਯੁਕਤੀ 'ਤੇ ਵਧਾਈ ਦਿੱਤੀ। ਅੰਤਰਰਾਸ਼ਟਰੀ ਕਬੱਡੀ ਆਫੀਸ਼ੀਅਲ ਚਰਨਜੀਤ ਸਿੰਘ, ਸਟੇਟ ਐਵਾਰਡ ਜੇਤੂ ਸਰਵਨ ਕੁਮਾਰ, ਸਟੇਟ ਐਵਾਰਡ ਜੇਤੂ ਤੇ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਵੱਲੋਂ ਵੀ ਪ੍ਰੋਫੈਸਰ ਸਾਹਿਬ ਦੀ ਇਸ ਨਿਯੁਕਤੀ 'ਤੇ ਵਧਾਈ ਦਿੱਤੀ ਗਈ। ਕਰਨਲ ਜਰਨੈਲ ਸਿੰਘ, ਰਿਟਾਇਰਡ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਵੱਲੋਂ ਵੀ ਪ੍ਰੋਫੈਸਰ ਅਮਰੀਕ ਸਿੰਘ ਨੂੰ ਵਧਾਈ ਦਿੱਤੀ ਗਈ। ਕਰਨਲ ਜਰਨੈਲ ਸਿੰਘ, ਕਰਨਲ ਹਰਦੇਸ਼ ਦੁੱਗਲ, ਕਰਨਲ ਸੇਵਾ ਸਿੰਘ, ਕਰਨਲ ਚੌਹਾਨ, 21 ਪੰਜਾਬ ਬਟਾਲੀਅਨ ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਵੱਲੋਂ ਪ੍ਰੋਫੈਸਰ ਸਾਹਿਬ ਦੀ ਇਸ ਨਿਯੁਕਤੀ 'ਤੇ ਵਧਾਈ ਦਿੱਤੀ ਗਈ। ਕਰਨਲ ਸੁਖਦੇਵ ਸਿੰਘ ਤੇ ਕਰਨਲ ਲਾਲ ਵੱਲੋਂ ਵੀ ਪ੍ਰੋਫੈਸਰ ਸਾਹਿਬ ਨੂੰ ਵਧਾਈ ਦਿੱਤੀ ਗਈ। ਪ੍ਰਿੰਸੀਪਲ ਡਾ. ਸਕਿੰਦਰ ਕੌਰ ਬਰਾੜ (ਨਵਾਬ ਜੱਸਾ ਸਿੰਘ ਸਰਕਾਰੀ ਕਾਲਜ ਕਪੂਰਥਲਾ), ਪ੍ਰਿੰਸੀਪਲ ਜਨਤਾ ਕਾਲਜ ਕਰਤਾਰਪੁਰ, ਮੈਡਮ ਪ੍ਰਿੰਸੀਪਲ ਪ੍ਰਬਲ ਜੋਸ਼ੀ (ਗੁਰੂ ਨਾਨਕ ਕਾਲਜ ਨਕੋਦਰ), ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ, ਡਾ. ਸੇਮ ਸਿੰਘ, ਪ੍ਰਿੰ. ਡਾ. ਜਸਪਾਲ ਸਿੰਘ (ਰਿਟਾਇਰਡ), ਪ੍ਰੋਫੈਸਰ ਮਨਜੀਤ ਸਿੰਘ ਢੱਲ ਵੱਲੋਂ ਵੀ ਪ੍ਰੋਫੈਸਰ ਅਮਰੀਕ ਸਿੰਘ ਨੂੰ ਵਧਾਈ ਦਿੱਤੀ ਗਈ। ਹਰਜੀਤ ਸਿੰਘ (ਯੂਐੱਸਏ), ਜਸਵੰਤ ਸਿੰਘ (ਫਰਾਂਸ), ਯੋਗਿੰਦਰ ਬੱਲ (ਯੂਐੱਸਏ), ਕੁਲਵਿੰਦਰ ਸਿੰਘ (ਜਰਮਨ), ਗੁਰਿੰਦਰ (ਇਟਲੀ), ਰਾਜੂ ਰਾਮੂਵਾਲੀਆ (ਇਟਲੀ) ਤੇ ਸੁਰਜੀਤ ਸਿੰਘ ਜੌਹਲ (ਇਟਲੀ) ਵੀ ਹਾਜ਼ਰ ਸਨ । ਡਾ. ਜਗਰਾਜ ਸਿੰਘ, ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਬੇਗੋਵਾਲ ਤੇ ਕਾਲਜ ਦੇ ਸਮੂਹ ਸਟਾਫ ਵੱਲੋਂ ਡਾ. ਅਮਰੀਕ ਸਿੰਘ ਨੂੰ ਇਸ ਨਿਯੁਕਤੀ 'ਤੇ ਵਧਾਈ ਦਿੱਤੀ ਗਈ। ਕਾਲਜ ਸਟਾਫ ਜਿਸ ਵਿਚ ਮੈਡਮ ਅਮਨ ਚੀਮਾ, ਮੈਡਮ ਵਰਿੰਦਰ ਕੌਰ, ਮੈਡਮ ਜਸਪ੍ਰੀਤ ਕੌਰ, ਪ੍ਰੋਫੈਸਰ ਵਿਸ਼ਾਲ ਸ਼ੁਕਲਾ, ਪ੍ਰੋਫੈਸਰ ਗਗਨ, ਪ੍ਰੋਫੈਸਰ ਸੰਦੀਪ, ਪ੍ਰੋਫੈਸਰ ਮਨਮੋਹਨ ਸਿੰਘ, ਅਤੇ ਪ੍ਰੋਫੈਸਰ ਜਸਪ੍ਰੀਤ ਕੌਰ ਸ਼ਾਮਲ ਸਨ, ਵੱਲੋਂ ਇਸ ਨਿਯੁਕਤੀ 'ਤੇ ਪ੍ਰੋਫੈਸਰ ਅਮਰੀਕ ਸਿੰਘ ਨੂੰ ਬਹੁਤ-ਬਹੁਤ ਵਧਾਈ ਦਿੱਤੀ ਗਈ।