ਬਿਨਾਂ ਅਥਾਰਿਟੀ ਲੱਖਾਂ ਦੀ ਫ਼ੀਸ ਵਸੂਲ ਰਹੇ ਹਨ ਨਿੱਜੀ ਸਕੂਲ
ਬਿਨਾਂ ਅਥਾਰਿਟੀ ਲੱਖਾਂ ਦੀ ਫ਼ੀਸ ਵਸੂਲ ਰਹੇ ਹਨ ਨਿੱਜੀ ਸਕੂਲ
Publish Date: Thu, 30 Apr 2026 06:05 PM (IST)
Updated Date: Thu, 30 Apr 2026 06:07 PM (IST)

ਨਹੀਂ ਕਰ ਸਕਣਗੇ ਨਿਜੀ ਸਕੂਲ ਮਨਮਾਨੀਆਂ ਡੀਸੀ, ਮਾਪਿਆਂ ਦੀ ਲੁੱਟ ਨੂੰ ਰੋਕਣ ਲਈ ਜਲਦ ਕੀਤੇ ਜਾਣ ਢੁੱਕਵੇਂ ਪ੍ਰਬੰਧ -ਭੰਡਾਲ/ਬਾਈ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਪ੍ਰਾਈਵੇਟ ਸਕੂਲ ਮਾਈਫੇ ਵੱਲੋਂ ਸਤਾਏ ਬੱਚਿਆਂ ਦੇ ਮਾਪਿਆਂ ਦੀ ਆਵਾਜ਼ ਬਣ ਕੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਕਪੂਰਥਲਾ ਨਾਲ ਪੈਨਲ ਮੀਟਿੰਗ ਕਰਨ ਲਈ ਕਿਸਾਨ ਰਾਜਨਿਤਿਕ ਅਤੇ ਸਮਾਜਿਕ ਆਗੂ ਜਿਨਾ ਵਿਚ ਗੁਰਦੀਪ ਸਿੰਘ ਭੰਡਾਲ, ਨਛੱਤਰ ਸਿੰਘ ਬਾਈ, ਧਰਮਿੰਦਰ ਸਿੰਘ, ਬੋਹੜ ਸਿੰਘ ਹਜਾਰਾ, ਸਮਾਜ ਸੇਵੀ ਜੋਗਾ ਸਿੰਘ ਅਟਵਾਲ ਨਾਲ ਵਿਸ਼ੇਸ਼ ਤੌਰ ’ਤੇ ਪੁੱਜੇ। ਉਕਤ ਆਗੂਆਂ ਵੱਲੋਂ ਲਗਾਤਾਰ ਹਰ ਨਵੇਂ ਸੈਸ਼ਨ ਵਿਚ ਵੱਖ ਵੱਖ ਨਾਵਾਂ ਹੇਠ ਜਾ ਰਹੇ ਨਾਜਾਇਜ਼ ਫੰਡਾਂ, ਵਧੀਆ ਫੀਸਾਂ, ਵਰਦੀਆਂ ਕਿਤਾਬਾਂ ਵਿਚ ਲੁੱਟ ਦਾ ਮਾਮਲਾ ਡੀਸੀ ਸਾਹਮਣੇ ਰੱਖਿਆ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ, ਐਲੀਮੈਂਟਰੀ, ਲੀਗਲ ਅਡਵਾਈਜ਼ਰ ਸਿੱਖਿਆ ਵਿਭਾਗ ਤੇ ਹੋਰ ਅਮਲਾ ਹਾਜ਼ਰ ਰਿਹਾ। ਗੁਰਦੀਪ ਸਿੰਘ ਭੰਡਾਲ ਵੱਲੋਂ ਮੁੱਢਲੀ ਜਾਣ ਪਹਿਚਾਣ ਤੋਂ ਬਾਅਦ ਸਿੱਧੇ ਤੌਰ ’ਤੇ ਮੁੱਦੇ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਪ੍ਰਾਈਵੇਟ ਸਕੂਲ ਇਕ ਮਾਫੀਏ ਦਾ ਰੂਪ ਧਾਰਨ ਕਰ ਚੁੱਕਾ ਹੈ। ਪੰਜਾਬ ਵਿਧਾਨ ਸਭਾ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਬਣਾਏ ਫੀਸ ਰੈਗੂਲੇਟਰੀ ਐਕਟ 2016-17 ਬਣਾਇਆ ਗਿਆ ਸੀ। ਪਰੰਤੂ ਜ਼ਿਲੇ ਅੰਦਰ ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਦਾ ਇਹਨਾਂ ਬੁਰਾ ਹਾਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਸਕੂਲ ਮੈਨੇਜ਼ਮੈਂਟਾ ਆਪਣੀ ਮਨ ਮਰਜ਼ੀਆਂ ਕਰ ਰਿਹਾ ਹੈ। ਸੁਪਰੀਮ ਕੋਰਟ, ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਵੱਖ ਵੱਖ ਕੇਸਾਂ, ਐਕਟਾਂ ਵਿਚ ਦਿੱਤੇ ਦਿਸਾ ਨਿਰਦੇਸਾ ਦੀਆਂ ਕਾਪੀਆਂ ਦਿੰਦੇ ਹੋਏ ਦੱਸਿਆ ਕਿ ਪ੍ਰਾਈਵੇਟ ਸਕੂਲ ਇਹਨਾਂ ਦਿਸ਼ਾ ਨਿਰਦੇਸ਼ਾਂ ਤੇ ਕਾਨੂੰਨਾ ਨੂੰ ਛਿੱਕੇ ਟੰਗ ਕਰੋੜਾਂ ਅਰਬਾਂ ਦਾ ਕਾਰੋਬਾਰ ਸਿੱਖਿਆ ਸੰਸਥਾਵਾਂ ਦੀ ਆੜ ਹੇਠ ਕਰ ਰਿਹਾ ਹੈ। ਆਗੂ ਸਾਹਿਬਾਨ ਨੇ ਕਿਹਾ ਕਿ ਇਹਨਾਂ ਸਾਰੀਆਂ ਊਣਤਾਈਆਂ ਦਾ ਜ਼ਿੰਮੇਵਾਰ ਜ਼ਿਲ੍ਹਾ ਫੀਸ ਰੈਗੂਲੇਟਰੀ ਕਮਿਸ਼ਨ ਹੈ। ਪਰੰਤੂ ਅਫਸੋਸ ਜ਼ਿਲੇ ਅੰਦਰ ਕਾਨੂੰਨ ਬਣਨ ਦੇ ਲਗਪਗ 10 ਸਾਲਾਂ ਬਾਅਦ ਵੀ ਫੀਸ ਰੈਗੂਲੇਟਰੀ ਬਾਡੀ ਦਾ ਗਠਨ ਹੀ ਨਹੀ ਹੋਇਆ। ਰੈਗੂਲੇਟਰੀ ਅਥਾਰਟੀ ਨੂੰ ਡੀਸੀ ਦਫਤਰ ਕੰਪਲੈਕਸ ਅੰਦਰ ਕੋਈ ਕਮਰਾ ਅਲਾਟ ਨਾ ਹੋਣਾ ਤੇ ਸੀ ਏ ਆਦਿ ਭਰਤੀ ਨਾਂ ਕਰਨਾਂ ਵੀ ਨਾ ਚਾਹੁੰਦੇ ਹੋਏ ਮਨ ਅੰਦਰ ਗੰਭੀਰ ਸਵਾਲ ਤੇ ਸ਼ੱਕ ਪੈਦਾ ਕਰਦਾ ਹੈ। ਅਕਾਸ਼ ਬਾਂਸਲ ਵੱਲੋਂ ਸਾਰੇ ਤੱਥਾਂ ਨੂੰ ਸੁਣਨ ਤੋਂ ਬਾਅਦ ਬੋਲਿਆ ਆਗੂ ਸਾਹਿਬਾਨ ਵੱਲੋਂ ਫੀਸ ਰੈਗੂਲੇਟਰੀ ਅਥਾਰਟੀ ਨਾਲ ਬਣਨ, ਮੀਟਿੰਗ ਨਾ ਕਰਨ, ਪ੍ਰਾਈਵੇਟ ਸਕੂਲਾਂ ਦੀ ਲੁੱਟ ਸਬੰਧੀ ਦੱਸੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਤੁਰੰਤ ਸਿੱਖਿਆ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਇੱਕ ਹਫ਼ਤੇ ਅੰਦਰ ਫੀਸ ਰੈਗੂਲੇਟਰੀ ਅਥਾਰਟੀ ਵਿਚ ਕੰਮੀਆਂ ਨੂੰ ਪੂਰਾ ਕਰ,ਜਲਦ ਮੀਟਿੰਗ ਦਾ ਪ੍ਰਬੰਧ ਕਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਤੇ ਆਗੂ ਸਾਹਿਬਾਨ ਨੂੰ ਇੱਕ ਹਫ਼ਤੇ ਬਾਅਦ ਦੁਬਾਰਾ ਮੀਟਿੰਗ ਦਾ ਕਹਿ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਸਮੇ ਸ਼ੇਰੇ ਪੰਜਾਬ ਜੱਥੇਬੰਦੀ ਤੋਂ ਮਨਪ੍ਰੀਤ ਸਿੰਘ ਮੰਨਾ, ਹਰਪਾਲ ਸਿੰਘ, ਸਰਪੰਚ ਹਰਜੀਤ ਸਿੰਘ ਪੱਡਾ, ਪਰਮਜੀਤ ਸਿੰਘ ਭੁੱਲਰ,ਅੱਛਰ ਸਿੰਘ ਗਡਾਨਾ, ਲਵਪ੍ਰੀਤ ਸਿੰਘ ਮਿਆਣੀ, ਹਰਪਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਕਪੂਰਥਲਾ, ਕਮਲਜੀਤ ਸਿੰਘ ਮਠਾੜੂ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਭੰਡਾਲ, ਸੁੱਖਾ ਸਿੰਘ ਸਰਪੰਚ ਫੱਤੂਚੱਕ, ਬਲਦੇਵ ਅਟਵਾਲ, ਅਰੁਣ, ਰਾਜਪਾਲ ਸਿੰਘ ਭੁੱਲਰ, ਬਾਬਾ ਮਲਕੀਤ ਸਿੰਘ ਆਦਿ ਆਗੂ ਹਾਜ਼ਰ ਰਹੇ।