ਨਿੱਜੀ ਸਕੂਲ ਪ੍ਰਬੰਧਕਾਂ ਨੇ ਮੁਸ਼ਕਲਾਂ ਬਾਰੇ ਕੀਤੀ ਚਰਚਾ
ਨਿੱਜੀ ਸਕੂਲ ਪ੍ਰਬੰਧਕਾਂ ਨੇ ਰਸਮੀ ਮੀਟਿੰਗ ਦੌਰਾਨ ਦਰਪੇਸ਼ ਮੁਸ਼ਕਲਾਂ ਬਾਰੇ ਕੀਤੀ ਗਹਿਰਾਈ ਨਾਲ ਚਰਚਾ
Publish Date: Thu, 07 May 2026 08:21 PM (IST)
Updated Date: Thu, 07 May 2026 08:23 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ ਫਗਵਾੜਾ ਵਿਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕ ਰਸਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਕੀਮਤੀ ਲਾਲ ਜੈਨ ਵੱਲੋਂ ਕੀਤੀ ਗਈ। ਮੀਟਿੰਗ ਤੋਂ ਬਾਅਦ ਪ੍ਰਧਾਨ ਕੀਮਤੀ ਲਾਲ ਜੈਨ ਨੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਨਿੱਜੀ ਸਕੂਲਾਂ ਨੂੰ ਵੱਖ-ਵੱਖ ਖੇਤਰਾਂ ਵਿਚ ਦਰਪੇਸ਼ ਕਈ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ। ਮੀਟਿੰਗ ਵਿਚ ਸਿੱਖਿਆ ਖੇਤਰ ਵਿਚ ਆ ਰਹੀਆਂ ਕ੍ਰਾਂਤੀਕਾਰੀ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਡਾ. ਨਰੋਤਮ ਖੇਤੀ, ਰੋਬਿਨ ਸਿੰਘ, ਰਾਕੇਸ਼ ਸ਼ਰਮਾ, ਆਰਤੀ ਸੋਬਤੀ, ਪੀਕੇ ਢਿੱਲੋਂ, ਅੰਜੂ ਮਹਿਤਾ, ਜੋਤੀ ਖੰਨਾ, ਰਾਘਵ, ਰੋਮਾ ਦੁੱਲਤ, ਤਾਜਪ੍ਰੀਤ ਕੌਰ, ਆਕਾਸ਼ ਖੰਨਾ, ਸੁਰਿੰਦਰ ਚੋਪੜਾ ਤੇ ਹਿਮਾਨੀ ਤੋਂ ਇਲਾਵਾ ਮਹਾਵੀਰ ਜੈਨ ਮਾਡਲ ਸੀਸੈ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਜੈਨ, ਸਕੱਤਰ ਲਲਿਤ ਜੈਨ, ਖਜ਼ਾਨਚੀ ਅਜੀਤ ਜੈਨ ਤੇ ਲਾਰਡ ਮਹਾਵੀਰਾ ਸਕੂਲ ਦੇ ਪ੍ਰਧਾਨ ਅਜੈ ਜੈਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਅੰਤ ਵਿਚ ਪ੍ਰਧਾਨ ਸਤੀਸ਼ ਜੈਨ ਨੇ ਸਭ ਮਾਣਯੋਗ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਗਈ।