ਪ੍ਰਧਾਨ ਗੁਰਸ਼ਰਨ ਸਿੰਘ ਸਟਾਰ ਪਰਫਾਰਮਰ ਐਵਾਰਡ ਨਾਲ ਸਨਮਾਨਿਤ
ਪ੍ਰਧਾਨ ਗੁਰਸ਼ਰਨ ਸਿੰਘ ਸਟਾਰ ਪਰਫੋਰਮਰ ਅਵਾਰਡ ਨਾਲ ਸਨਮਾਨਿਤ
Publish Date: Mon, 23 Feb 2026 08:09 PM (IST)
Updated Date: Mon, 23 Feb 2026 08:13 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਜ਼ਾਦ ਯੂਥ ਕਲੱਬ ਫਗਵਾੜਾ ਦੇ ਪ੍ਰਧਾਨ ਉੱਘੇ ਸਮਾਜ ਸੇਵਕ ਜੀਐੱਸ ਇਲੈਕਟ੍ਰੋਨਿਕ ਦੇ ਮਾਲਕ ਗੁਰਸ਼ਰਨ ਸਿੰਘ ਨੂੰ ਲਿਵ ਗਾਰਡ ਕੰਪਨੀ ਵੱਲੋਂ ਸਟਾਰ ਪਰਫਾਰਮਰ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਲਿਵ ਗਾਰਡ ਵੱਲੋਂ ਕਸੌਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਇਹ ਪੁਰਸਕਾਰ ਗੁਰਸ਼ਰਨ ਸਿੰਘ ਨੂੰ ਵਧੀਆ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਗੁਰਪ੍ਰੀਤ ਸੈਣੀ ਡਿਸਟਰੀਬਿਊਟਰ ਲਿਵਗਾਰਡ ਇਨਵਰਟਰ ਬੈਟਰੀ, ਪੰਕਜ ਬਾਗੜੀ ਸੇਲਜ਼ ਹੈਡ ਲਿਵ ਗਾਰਡ ਨੇ ਦੱਸਿਆ ਕਿ ਲਿਵਗਾਰਡ ਬੈਟਰੀ ਕੰਪਨੀ ਦਾ ਇਕ ਬਹੁਤ ਵੱਡਾ ਬਰਾਂਡ ਹੈ ਤੇ ਕਈਆਂ ਸਾਲਾਂ ਤੋਂ ਇਨਵਰਟਰ ਬੈਟਰੀ ਵਧੀਆ ਸਰਵਿਸ ਲਈ ਜਾਣੀ ਜਾਂਦੀ ਹੈ। ਲਿਵ ਗਾਰਡ ਬੈਟਰੀ ਦੇ ਮਾਲਕ ਰਕੇਸ਼ ਮਲਹੋਤਰਾ ਲਿਊਮੀਨਸ ਦੇ ਫਾਊਂਡਰ ਮੈਂਬਰ ਵੀ ਹਨ। ਉਹ ਹੁਣ ਲਿਵਗਾਰਡ ਚਲਾ ਰਹੇ ਹਨ। ਇੰਡੀਆ ਦੀਆਂ ਟੌਪ ਬਰਾਂਡ ਕੰਪਨੀਆਂ ਵਿਚ ਲਿਵਗਾਰਡ ਦਾ ਨਾਮ ਆਉਂਦਾ ਹੈ। ਲਿਵ ਗਾਰਡ ਕੰਪਨੀ ਨਾਲ ਮਿਲਕੇ ਪੂਰਾ ਸਾਲ ਗੁਰਸ਼ਰਨ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਬਿਹਤਰੀਨ ਸੇਵਾਵਾਂ ਲਈ ਉਨ੍ਹਾਂ ਨੂੰ ਇਸ ਸਾਲ ਸਟਾਰ ਪਰਫਾਰਮਰ ਐਵਾਰਡ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਲਿਵ ਗਾਰਡ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।