39ਵੇਂ ਸਲਾਨਾ ਲੰਗਰ ਦੀਆਂ ਤਿਆਰੀਆਂ ਮੁਕੰਮਲ
ਬਾਈਪਾਸ ਰੋਡ ਵਿਖੇ ਹੋਲਾ ਮਹੱਲਾ ਦੇ ਸਬੰਧ ‘ਚ ਲਗਾਏ ਜਾ ਰਹੇ 39ਵੇਂ ਸਲਾਨਾ ਲੰਗਰ ਦੀਆਂ ਤਿਆਰੀਆਂ ਮੁਕੰਮਲ
Publish Date: Sun, 22 Feb 2026 09:46 PM (IST)
Updated Date: Sun, 22 Feb 2026 09:48 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਹੋਲਾ ਮੁਹੱਲਾ ਲੰਗਰ ਕਮੇਟੀ (ਰਜਿ.) ਬਾਈਪਾਸ ਰੋਡ ਫਗਵਾੜਾ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੰਗਤ ਦੀ ਸੇਵਾ ‘ਚ 24 ਫਰਵਰੀ ਤੋਂ ਲਗਾਏ ਜਾ ਰਹੇ 39ਵੇਂ ਸਲਾਨਾ ਲੰਗਰ ਦੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਲੰਗਰ ਦੀ ਇਹ ਸੇਵਾ 24 ਫਰਵਰੀ ਨੂੰ ਸ਼੍ਰੀ ਸਹਿਜ ਪਾਠ ਦੇ ਨਾਲ ਆਰੰਭ ਹੋਵੇਗੀ, ਜੋ ਕਿ 5 ਮਾਰਚ ਤੱਕ ਹਰ ਸਾਲ ਦੀ ਤਰ੍ਹਾਂ ਨਵੇਂ ਰਾਧਾ ਸੁਆਮੀ ਸਤਿਸੰਗ ਘਰ ਦੇ ਨਜ਼ਦੀਕ ਮੇਹਲੀ-ਮੇਹਟਾਂ ਬਾਈਪਾਸ ਰੋਡ ਸਥਿਤ ਲੰਗਰ ਹਾਲ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਵਰਤਾਈ ਜਾਵੇਗੀ। ਇਹ 24 ਘੰਟੇ ਦਿਨ-ਰਾਤ ਨਿਰਵਿਘਨ ਜਾਰੀ ਰਹੇਗੀ। 26 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਉਨ੍ਹਾਂ ਦੱਸਿਆ ਕਿ ਸਮੂਹ ਕਮੇਟੀ ਮੈਂਬਰਾਂ ਤੇ ਸੇਵਾਦਾਰਾਂ ਵਿਚ ਇਸ ਲੰਗਰ ਸਮਾਗਮ ‘ਚ ਸੇਵਾ ਨਿਭਾਉਣ ਲਈ ਭਾਰੀ ਉਤਸ਼ਾਹ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ, ਜੋ ਵੀ ਰਸਦ ਜਾਂ ਭੇਟਾ ਦੇਣਾ ਚਾਹੁੰਦੀਆਂ ਹਨ, ਉਹ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਸਮੂਹ ਬੀਬੀਆਂ ਤੇ ਨੌਜਵਾਨਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਲੰਗਰ ਤਿਆਰ ਕਰਨ ਤੇ ਵਰਤਾਉਣ ਦੀ ਸੇਵਾ ਲਈ ਪਰਿਵਾਰਾਂ ਸਮੇਤ ਹਾਜ਼ਰੀ ਲਗਵਾ ਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ। ਪ੍ਰਧਾਨ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਲੰਗਰ ਦੇ ਨਾਲ ਹੀ ਸ਼੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਵੱਲੋਂ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਛੋਟੇ ਬੱਚਿਆਂ ਲਈ ਦੁੱਧ ਤੇ ਮਰੀਜ਼ਾਂ ਲਈ ਦਵਾਈਆਂ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਇਸ ਮੌਕੇ ਕੁਲਵਿੰਦਰ ਸਿੰਘ, ਬਿੰਦਰ ਸਿੰਘ, ਸੁਖਦਿਆਲ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਗੁਰਮੀਤ ਸਿੰਘ ਕਾਲਾ, ਗਗਨਦੀਪ ਸਿੰਘ, ਅਮਨਜੋਤ ਸਿੰਘ, ਅਭਿਜੀਤ ਸਿੰਘ, ਇਸ਼ਵ, ਨੀਤੂ ਫਗਵਾੜਾ, ਗੁਰਪ੍ਰੀਤ, ਕੁਲਵਿੰਦਰ ਸਿੰਘ ਕਾਕਾ, ਸਰਬਜੀਤ ਸਿੰਘ, ਮਾਨ ਸਿੰਘ, ਸੋਨੂੰ, ਮਨਵੀਰ ਸਿੰਘ, ਸਰਬਜੋਤ ਸਿੰਘ, ਹਰਜੋਤ ਸਿੰਘ, ਪ੍ਰਭਜੋਤ ਸਿੰਘ, ਜੀਵਨਜੋਤ ਸਿੰਘ, ਮਨਿੰਦਰ ਸਿੰਘ, ਗੁਰਦਿੱਤ ਪ੍ਰੀਤ ਸਿੰਘ, ਗਗਨਦੀਪ ਸਿੰਘ, ਤਰਨਵੀਰ ਸਿੰਘ, ਗੁਰਪਾਲ ਸਿੰਘ, ਗੁਲਜਾਰ ਸਿੰਘ ਆਦਿ ਵੀ ਹਾਜ਼ਰ ਸਨ।