ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਅੱਜ ਬਿਜਲੀ ਬੰਦ ਰਹੇਗੀ
ਕਪੂਰਥਲਾ ਦੇ ਕਈ ਇਲਾਕਿਆਂ ਵਿੱਚ 11 ਅਪ੍ਰੈਲ ਨੂੰ ਬਿਜਲੀ ਸਪਲਾਈ ਰਹੇਗੀ ਬੰਦ
Publish Date: Fri, 10 Apr 2026 08:32 PM (IST)
Updated Date: Fri, 10 Apr 2026 08:35 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਕਪੂਰਥਲਾ ਪਾਵਰਕਾਮ ਦੇ ਏਏਈ ਇੰਜੀਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ 132 ਕੇਵੀ ਐੱਸਐੱਸ ਕਪੂਰਥਲਾ ਤੋਂ ਚੱਲਣ ਵਾਲੇ 11 ਕੇਵੀ ਪੁਰਾਣੀ ਦਾਣਾ ਮੰਡੀ ਫੀਡਰ, 11 ਕੇਵੀ ਸ਼ੇਖੂਪੁਰ ਫੀਡਰ, 11 ਕੇਵੀ ਸੰਤਪੁਰਾ ਫੀਡਰ, 11 ਕੇਵੀ ਕੋਟੂ ਚੌਕ ਫੀਡਰ, 11 ਕੇਵੀ ਰੇਲਟੈਕ ਫੀਡਰ, 11 ਕੇਵੀ ਆਨੰਦ ਅਗਰਵਾਲ ਫੀਡਰ ਅਤੇ 11 ਕੇਵੀ ਫੈਕਟਰੀ ਏਰੀਆ ਫੀਡਰ ਤੇ ਮੁਰੰਮਤ ਕਾਰਨ 11 ਅਪ੍ਰੈਲ (ਸ਼ਨਿਚਰਵਾਰ) ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਉਕਤ 7 ਫੀਡਰ ਬੰਦ ਰਹਿਣ ਕਾਰਨ ਰੋਜ਼ ਐਵੇਨਿਊ, ਸਰਕੂਲਰ ਰੋਡ, ਔਜਲਾ ਫਾਟਕ, ਸੈਂਟਰਲ ਟਾਊਨ, ਅਸ਼ੋਕ ਵਿਹਾਰ, ਨਕੋਦਰ ਰੋਡ, ਮੁਹੱਬਤ ਨਗਰ, ਮਸੀਤ ਚੌਕ, ਰੇਲਵੇ ਰੋਡ, ਨਵੀਂ ਅਨਾਜ ਮੰਡੀ, ਥਾਣਾ ਸਦਰ, ਖਰਬੂਜ਼ਾ ਮੰਡੀ, ਸ਼ੇਖੂਪੁਰ, ਬਹੂਈ, ਡਿਪਸ ਕਾਲੋਨੀ, ਸੁਲਤਾਨਪੁਰ ਲੋਧੀ ਰੋਡ, ਬੱਕਰਖਾਨਾ ਚੌਕ, ਰਾਇਕਾ ਮੁਹੱਲਾ, ਸ਼ਹਿਰੀਆਂ ਮੁਹੱਲਾ, ਕੋਟੂ ਚੌਕ, ਤੋਪਖਾਨਾ ਮੁਹੱਲਾ, ਸ਼ੇਰਗੜ੍ਹ, ਥਾਣਾ ਸਿਟੀ ਇਲਾਕਾ, ਸੰਤਪੁਰਾ, ਪ੍ਰੀਤ ਨਗਰ, ਦਸਮੇਸ਼ ਕਾਲੋਨੀ, ਨਰੋਤਮ ਵਿਹਾਰ, ਔਜਲਾ ਰੋਡ, ਭਗਵਤੀ ਐਲੂਮੀਨੀਅਮ, ਭਗਵਤੀ ਹੋਮ ਐਪਲਾਇੰਸੇਜ਼, ਚੋਇਸ ਬ੍ਰੈੱਡ ਫੈਕਟਰੀ, ਐੱਮਆਰ ਐਗਰੋ, ਜੈਨ ਸਾਲਵੈਕਸ, ਸਿੱਧੂ ਇੰਡਸਟਰੀ, ਰੇਲਟੈਕ, ਆਨੰਦ ਰਬਰ, ਹੰਸਪਾਲ ਟ੍ਰੇਡਿੰਗ ਕੰਪਨੀ, ਏਜੀ ਫੈਟ, ਸੋਬਤੀ ਰਾਈਸ ਮਿਲ, ਉਜਾਗਰ ਕੋਲਡ ਸਟੋਰ, ਗੁਰੂ ਨਾਨਕ ਕੋਲਡ ਸਟੋਰ ਅਤੇ ਡੀਐੱਫ ਕੋਲਡ ਸਟੋਰ ਆਦਿ ਉਦਯੋਗਿਕ ਇਕਾਈਆਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੇਗੀ । ਪਾਵਰਕਾਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੁਰੰਮਤ ਕੰਮ ਦੌਰਾਨ ਸਹਿਯੋਗ ਕੀਤਾ ਜਾਵੇ।