ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ ਕਪੂਰਥਲਾ ’ਚ ਕਵੀਆਂ ਨੇ ਲਾਈਆਂ ਰੌਣਕਾਂ
ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਕਵੀਆਂ ਨੇ ਲਾਈਆ ਰੋਣਕਾਂ
Publish Date: Sat, 07 Mar 2026 09:02 PM (IST)
Updated Date: Sat, 07 Mar 2026 09:06 PM (IST)

----ਤੇਜ਼ੀ ਸੰਧੂ ਦੀ ਪੇਸ਼ਕਾਰੀ ਨਾਲ ਯਾਦਗਾਰੀ ਹੋ ਨਿਬੜਿਆ ਕਵੀ ਦਰਬਾਰ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ (ਕਪੂਰਥਲਾ) ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ ਦੇ ਸਹਿਯੋਗ ਨਾਲ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਕਵੀ ਦਰਬਾਰ ਵਿਚ ਪ੍ਰਸਿੱਧ ਪੰਜਾਬੀ ਗਾਇਕ ਤੇਜ਼ੀ ਸੰਧੂ ਮੁੱਖ ਮਹਿਮਾਨ ਵਜੋਂ ਪਹੁੰਚੇ। ਲੋਕ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਅਨਿਲ ਕੁਮਾਰ ਨੇ ਆਏ ਹੋਏ ਕਵੀਆਂ ਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕਵੀ ਦਰਬਾਰ ਦੀ ਸ਼ੁਰੂਆਤ ਵਿਚ ਹੀ ਬੀਬਾ ਹਰਨਾਜ਼ ਕੌਰ ਨੇ ਕੁਦਰਤ ਉਪਰ ਕਵਿਤਾ ਪੜ ਕੇ ਖੂਬ ਵਾਹੋ-ਵਾਹ ਖੱਟੀ। ਸਭਾ ਦੇ ਜਨਰਲ ਸਕੱਤਰ ਜਸਵੰਤ ਸਿੰਘ ਮਜਬੂਰ ਨੇ ਖ਼ੁਦਾ ਖੈਰ ਕਰੇ ਨਜ਼ਮ ਪੜੀ। ਸਭਾ ਦੇ ਬਜ਼ੁਰਗ ਸ਼ਾਇਰ ਤੇ ਸਰਪ੍ਰਸਤ ਚੰਨ ਮੋਮੀ ਤੇ ਅਸ਼ਵਨੀ ਜੋਸ਼ੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ. ਰਮੇਸ਼ ਚੰਦਰ ਵਿਨੋਦੀ, ਸੀਤਲ ਛਾਇਆ, ਜਸਪਾਲ ਸਿੰਘ ਚੌਹਾਨ, ਡਾ. ਪਰਮਜੀਤ ਮਾਨਸਾ, ਜੈਲਦਾਰ ਸਿੰਘ ਹੱਸਮੁੱਖ, ਮਨਜੀਤ ਸੋਹਲ, ਰਾਣਾ ਸੈਦੋਵਾਲੀਆ, ਕੇਵਲ ਸਿੰਘ ਰੱਤੜਾ, ਤੇਜਬੀਰ ਸਿੰਘ ਨੰਨਰਾ, ਰੂਪ ਦਬੁਰਜੀ, ਮਹੇਸ਼ ਕੁਮਾਰ ਸ਼ਰਮਨ, ਡਾ.ਯੋਗਿਤਾ, ਮਹੇਸ਼ ਸ਼ਰਮਾ, ਕੁਲਵਿੰਦਰ ਚਾਹਲ, ਰਣਜੀਤ ਸਪਨਾ, ਅਮਨਦੀਪ ਕੌਰ, ਜ਼ੈਲਦਾਰ ਸਿੰਘ ਹਸਮੁੱਖ, ਰਾਜ ਕਪੂਰ, ਮਨਜਿੰਦਰ ਕਮਲ, ਬਰਜਿੰਦਰ ਸਿੰਘ, ਰਾਜ ਕੁਮਾਰ ਪ੍ਰਜਾਪਤੀ ਨੇ ਕਵੀ ਦਰਬਾਰ ਵਿਚ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਰੌਣਕਾਂ ਲਾਈਆਂ। ਸਟੇਜ ਸੈਕਟਰੀ ਅਵਤਾਰ ਸਿੰਘ ਨੇ ਬਾਖੂਬੀ ਸਟੇਜ ਦੀ ਸੇਵਾ ਨਿਭਾਈ। ਸਭਾ ਦੇ ਕਾਰਜਕਾਰੀ ਮੈਬਰ ਨਵਦੀਪ ਕੁਮਾਰ, ਗੁਰਸ਼ਰਨ ਗੋਰਾ ਤੇ ਸੁਰਿੰਦਰ ਨੇ ਸਾਹਿਤਕ ਸਮਾਗਮ ਨੂੰ ਸਫਲ ਬਣਾਉਣ ਲਈ ਆਪਣੇ ਵਿਸ਼ੇਸ਼ ਭੂਮਿਕਾ ਨਿਭਾਈ। ਮੁੱਖ ਮਹਿਮਾਨ ਤੇਜ਼ੀ ਸੰਧੂ ਨੇ ਕਵੀਆਂ ਨੂੰ ਸਨਮਾਨਿਤ ਕਰਦਿਆ ਕਿਹਾ ਕਿ ਮੈ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਆਪ ਵਰਗੇ ਕਵੀਆਂ ਨੇ ਮਾਣ ਬਖਸ਼ਿਆ। ਉਨ੍ਹਾਂ ਨੇ ਆਪਣੇ ਬੇਟੇ ਪੁਖਰਾਜ ਸੰਧੂ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਦੇ ਹੋਏ ਦੱਸਿਆ ਕਿ ਪੁਖਰਾਜ ਸੰਧੂ ਨੇ ਫਿਲਮ ਦਾਰੂ ਨਾ ਪੀਂਦਾ ਹੋਵੇ ਵਿਚ ਅਮਰਿੰਦਰ ਗਿੱਲ ਨਾਲ ਬਹੁਤ ਵਧੀਆ ਅਦਾਕਾਰੀ ਕੀਤੀ ਤੇ ਉਸਦੀ ਦੂਜੀ ਫਿਲਮ ਰੂਹਾਂ ਦੇ ਹਾਣੀ ਜੋ ਬਹੁਤ ਜਲਦੀ ਰਿਲੀਜ਼ ਹੋਵੇਗੀ ਵਿਚ ਰਾਣਾ ਰਣਵੀਰ ਨਾਲ ਐਕਟਿੰਗ ਕੀਤੀ ਹੈ। ਗਾਇਕ ਤੇਜ਼ੀ ਸੰਧੂ ਨੇ ‘ਤੈਨੂੰ ਯਾਦ ਤਾਂ ਮੇਰੀ ਆਵੇਗੀ ਪਰ ਕਦੀ ਕਦੀ’ ਗਾ ਕੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਲੋਕ ਸਾਹਿਤ ਕਲਾ ਕੇਂਦਰ ਦੀ ਪੂਰੀ ਟੀਮ ਨੇ ਤੇਜ਼ੀ ਸੰਧੂ, ਪੁਖਰਾਜ ਸੰਧੂ ਤੇ ਸਜਨੀਤ ਕੌਰ ਨੂੰ ਸਨਮਾਨਿਤ ਕੀਤਾ।