ਮਾਂ ਬੋਲੀ ਦਿਹਾੜੇ ‘ਤੇ ਕਰਵਾਇਆ ਕਵਿਤਾ ਉਚਾਰਣ ਮੁਕਾਬਲਾ
ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜੇ ‘ਤੇ ਕਰਵਾਇਆ ਗਿਆ ਕਵਿਤਾ ਉਚਾਰਣ ਮੁਕਾਬਲਾ
Publish Date: Mon, 23 Feb 2026 08:07 PM (IST)
Updated Date: Mon, 23 Feb 2026 08:10 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜੇ ‘ਤੇ ਫਗਵਾੜਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਫਗਵਾੜਾ ਦੇ ਦਸ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਵਿਤਾ ਗਾਇਨ ਮੁਕਾਬਲੇ ਵਿਚ ਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਫਗਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਨੰਬਰ ‘ਤੇ ਅਸ਼ਮੀਤ ਕੌਰ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੇ ਵਿਧੀ ਰਾਮਗੜ੍ਹੀਆ ਕੰਨਿਆ ਸਕੂਲ ਤੇ ਤੀਜੇ ਨੰਬਰ ‘ਤੇ ਦੀਕਸ਼ਾ ਐੱਸਡੀ ਮਾਡਲ ਸਕੂਲ ਤੇ ਹਰਮੀਤ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਆਏ। ਬਲਜੋਤ ਬੀਕੇ ਐੱਪਲ ਔਰਚਿਡ ਸਕੂਲ ਨੂੰ ਹੌਸਲਾ ਅਫਜ਼ਾਈ ਇਨਾਮ ਲਈ ਚੁਣਿਆ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ, ਪ੍ਰੋ. ਜਸਵੰਤ ਸਿੰਘ ਗੰਡਮ ਪ੍ਰਧਾਨ ਪੰਜਾਬੀ ਵਿਰਸਾ ਟਰੱਸਟ, ਪੰਜਾਬੀ ਵਿਰਸਾ ਟਰੱਸਟ ਦੇ ਜਨਰਲ ਸਕੱਤਰ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਹਰਬੰਸ ਲਾਲ ਮੀਤ ਪ੍ਰਧਾਨ ਬਲੱਡ ਬੈਂਕ, ਰਵਿੰਦਰ ਚੋਟ ਪ੍ਰਧਾਨ ਸਕੇਪ ਸੰਸਥਾ ਤੇ ਐਡਵੋਕੇਟ ਐੱਸਐੱਲ ਵਿਰਦੀ ਨੇ ਪੁਰਸਕਾਰ ਪ੍ਰਦਾਨ ਕੀਤੇ।