ਫਗਵਾੜਾ ਵਾਸੀ ਸਿਹਤ ਬੀਮਾ ਯੋਜਨਾ ਦੇ ਕਾਰਡ ਜ਼ਰੂਰ ਬਣਵਾਉਣ : ਐੱਸਡੀਐੱਮ
ਫਗਵਾੜਾ ਵਾਸੀ ਸਿਹਤ ਬੀਮਾ ਯੋਜਨਾ ਦੇ ਕਾਰਡ ਜਰੂਰ ਬਣਵਾਉਣ,ਐਸਡੀਐਮ
Publish Date: Thu, 14 May 2026 08:06 PM (IST)
Updated Date: Thu, 14 May 2026 08:09 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੂਬਾ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਤਹਿਤ ਹਰ ਇਕ ਨਾਗਰਿਕ ਦਾ 10 ਲੱਖ ਦਾ ਬੀਮਾ ਕੀਤਾ ਜਾ ਰਿਹਾ ਹੈ। ਇਸ ਸਕੀਮ ਨੂੰ ਸਬ-ਡਿਵੀਜ਼ਨ ਫਗਵਾੜਾ ਦੇ ਹਰ ਘਰ ਤੱਕ ਪਹੁੰਚਾਉਣ ਲਈ ਐੱਸਡੀਐੱਮ ਫਗਵਾੜਾ ਰਣਦੀਪ ਸਿੰਘ ਹੀਰ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਸਬੰਧੀ ਐੱਸਡੀਐੱਮ ਹੀਰ ਨੇ ਦੱਸਿਆ ਕਿ ਸਿਹਤ ਬੀਮਾ ਯੋਜਨਾ ਤਹਿਤ ਚਲਾਈ ਗਈ ਸਕੀਮ ਦਾ ਹਰ ਇਕ ਨਾਗਰਿਕ ਨੂੰ ਪੂਰਾ ਲਾਭ ਲੈਣਾ ਚਾਹੀਦਾ ਹੈ। ਸ਼ਹਿਰ ਤੇ ਪਿੰਡ ਵਾਸੀਆਂ ਦੀ ਸੁਵਿਧਾ ਨੂੰ ਮੱਦੇਨਜ਼ਰ ਰੱਖਦੇ ਹੋਏ ਹੈਲਥ ਬੀਮਾ ਯੋਜਨਾ ਕਾਰਡਾਂ ਦੀ ਰਜਿਸਟਰੇਸ਼ਨ ਲਈ ਪਿੰਡ ਤੇ ਸ਼ਹਿਰ ਵਿਚ ਕੈਂਪ ਲਗਾਏ ਜਾ ਰਹੇ। ਇਸ ਸਬੰਧੀ ਅਧਿਕਾਰੀਆਂ ਨਾਲ ਰਿਵੀਊ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹ ਪਿੰਡਾਂ ਤੇ ਸ਼ਹਿਰ ਵਿਚ ਲੱਗ ਰਹੇ ਕੈਂਪਾਂ ਵਿਚ ਜਾ ਕੇ ਆਪਣੇ ਕਾਰਡ ਬਣਾਉਣ ਤਾਂ ਕਿ ਕੋਈ ਵੀ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਤੋਂ ਇਲਾਵਾ ਆਪਣੇ ਨੇੜੇ ਦੇ ਸੇਵਾ ਕੇਂਦਰਾਂ ਵਿਚ ਜਾ ਕੇ ਵੀ ਆਪਣੇ ਕਾਰਡ ਬਣਵਾਏ ਜਾ ਸਕਦੇ ਹਨ। ਇਸ ਮੌਕੇ ਤਹਿਸੀਲਦਾਰ ਫਗਵਾੜਾ, ਕੈਂਪੇਨ ਇੰਚਾਰਜ, ਸਿਵਲ ਹਸਪਤਾਲ ਫਗਵਾੜਾ ਤੇ ਸਿਵਲ ਹਸਪਤਾਲ ਪਾਂਸ਼ਟ ਦੇ ਡਾਕਟਰ ਸਾਹਿਬਾਨ, ਏਡੀਐੱਮ ਆਦਿ ਹਾਜ਼ਰ ਸਨ।