ਫਗਵਾੜਾ ਦੇ ਫਿਜ਼ੀਓਥੈਰੇਪਿਸਟ ਡਾ. ਵਿਕਰਮ ਸਿੰਘ ਨੂੰ ਮਿਲਿਆ ਬੈਸਟ ਹੈਲਥ ਕੇਅਰ ਐਵਾਰਡ
ਫਗਵਾੜਾ ਦੇ ਫੀਜਿਓਥੈਰੇਪਿਸਟ ਡਾ. ਵਿਕਰਮ ਸਿੰਘ ਨੂੰ ਮਿਿਲਆ “ਬੈਸਟ ਹੈਲਥ ਕੇਅਰ ਅਵਾਰਡ–2026
Publish Date: Thu, 07 May 2026 09:48 PM (IST)
Updated Date: Thu, 07 May 2026 09:50 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਪ੍ਰਸਿੱਧ ਫਿਜ਼ੀਓਥੈਰੇਪਿਸਟ ਤੇ ਚਾਹਲ ਨਗਰ ਸਥਿਤ ਐਕਟਿਵ ਕੇਅਰ ਫਿਜ਼ੀਓਥੈਰੇਪੀ ਸੈਂਟਰ ਦੇ ਸੰਚਾਲਕ ਡਾ. ਵਿਕਰਮ ਸਿੰਘ ਨੂੰ ਸਿਹਤ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਲਈ ਪਟਿਆਲਾ ਵਿਖੇ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ “ਬੈਸਟ ਹੈਲਥ ਕੇਅਰ ਐਵਾਰਡ–2026”ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਲੀਟ ਆਲਟਰਨੇਟਿਵ ਮੈਡੀਸਨ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਵਿਚ ਐਸੋਸੀਏਸ਼ਨ ਦੇ ਡਾਇਰੈਕਟਰ ਡਾ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪ੍ਰਦਾਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਤੇ ਕਾਨੂੰਨੀ ਮਾਮਲਿਆਂ ਦੇ ਮਾਹਿਰ ਐਡਵੋਕੇਟ ਬਲਜਿੰਦਰ ਪੰਜੋਲਾ ਸਮੇਤ ਅਨੇਕਾਂ ਹਸਤੀਆਂ ਨੇ ਉਚੇਰੇ ਤੌਰ ’ਤੇ ਸ਼ਿਰਕਤ ਕੀਤੀ। ਸਨਮਾਨ ਪ੍ਰਾਪਤ ਕਰਨ ਉਪਰੰਤ ਡਾ. ਵਿਕਰਮ ਸਿੰਘ ਨੇ ਕਿਹਾ ਕਿ ਸੇਵਾ ਪ੍ਰਤੀ ਸਮਰਪਣ ਨੂੰ ਸਤਿਕਾਰ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਉਹ ਮੁੱਖ ਤੌਰ ’ਤੇ ਅਧਰੰਗ (ਪੈਰਾਲਾਇਸਿਸ), ਸਲਿੱਪ ਡਿਸਕ, ਗੋਡਿਆਂ ਦੇ ਦਰਦ, ਸਰਵਾਈਕਲ ਤੇ ਮਾਸਪੇਸ਼ੀਆਂ ਨਾਲ ਸਬੰਧਤ ਬਿਮਾਰੀਆਂ ਦਾ ਆਧੁਨਿਕ ਫਿਜ਼ੀਓਥੈਰੇਪੀ ਤਰੀਕਿਆਂ ਰਾਹੀਂ ਇਲਾਜ ਕਰਦੇ ਹਨ। ਡਾ. ਵਿਕਰਮ ਸਿੰਘ ਦੀ ਇਸੇ ਨਿਸ਼ਕਾਮ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਸ ਸਾਲ ਦੇ ਇਸ ਮਾਣਯੋਗ ਐਵਾਰਡ ਦੇ ਨਾਲ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ ਗਿਆ ਹੈ।