ਲੋਕ ਪੰਜਾਬ ਦੀ ਵਾਗਡੋਰ ਵਾਰਿਸ ਪੰਜਾਬ ਦੇ ਨੂੰ ਸੌਪਣ ਲਈ ਤਿਆਰ : ਭਾਈ ਤਰਸੇਮ ਸਿੰਘ
ਅਕਾਲੀ ਦਲ "ਵਾਰਿਸ ਪੰਜਾਬ ਦੇ " ਨੂੰ ਸੌਪਣ ਲਈ ਤਿਆਰ - ਭਾਈ ਤਰਸੇਮ ਸਿੰਘ
Publish Date: Thu, 09 Apr 2026 09:57 PM (IST)
Updated Date: Thu, 09 Apr 2026 09:59 PM (IST)

--ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਹੋਏ ਸ਼ਾਮਲ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪਿੰਡ ਖੁਸਰੋਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਪੂਰਥਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਦੇ ਗ੍ਰਹਿ ਵਿਖੇ ਇਕ ਪ੍ਰਭਾਵਸ਼ਾਲੀ ਇਕੱਠ ਹੋਇਆ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੇ ਪਿਤਾ ਭਾਈ ਤਰਸੇਮ ਸਿੰਘ ਜੀ ਖਾਲਸਾ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਏ। ਇਸ ਦੌਰਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਪਰਿਵਾਰਕ ਮੈਂਬਰਾਂ ਤੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਲਗਪਗ 2 ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਵੱਡੇ ਕੱਦ ਦੇ ਲੀਡਰ ਰਹੇ ਜਥੇ. ਨਰਿੰਦਰ ਸਿੰਘ ਖੁਸਰੋਪੁਰ 2 ਵਾਰ ਅਕਾਲੀ ਦਲ ਮਾਨ ਵੱਲੋਂ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਚੋਣ ਵੀ ਲੜ ਚੁੱਕੇ ਹਨ। ਭਾਈ ਕਿਰਪਾਲ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਪ੍ਰਗਟ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਨਛੱਤਰ ਸਿੰਘ ਨਡਾਲਾ, ਭਾਈ ਕਰਮ ਸਿੰਘ ਭੂਈਆਂ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਅਮਰੀਕ ਸਿੰਘ ਕਿਲਾ ਹਕੀਮਾਂ ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਭੰਡਾਲ ਆਦਿ ਦੀ ਹਾਜ਼ਰੀ ਦੌਰਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ, ਬੀਬੀ ਜਸਵਿੰਦਰ ਕੌਰ ਖੁਸਰੋਪੁਰ, ਬੀਬੀ ਰਣਜੀਤ ਕੌਰ ਖੁਸਰੋਪੁਰ, ਜਥੇਦਾਰ ਗੁਰਵਿੰਦਰ ਸਿੰਘ ਫਰਾਂਸ, ਜਥੇਦਾਰ ਇੰਦਰਜੀਤ ਸਿੰਘ ਖੁਸਰੋਪੁਰ, ਜਥੇਦਾਰ ਸਰਵਣ ਸਿੰਘ ਖੁਸਰੋਪੁਰ, ਕੈਪਟਨ ਸੋਹਨ ਸਿੰਘ, ਜਥੇਦਾਰ ਬੂਟਾ ਸਿੰਘ ਖੁਸਰੋਪੁਰ, ਭਾਈ ਮੰਗਲ ਸਿੰਘ, ਜਥੇਦਾਰ ਮੋਹਨ ਸਿੰਘ ਅਈਆ, ਮੇਲਾ ਸਿੰਘ ਅਈਆ, ਇੰਦਰਜੀਤ ਸਿੰਘ ਬਿਹਾਰੀਪੁਰ, ਤਰਸੇਮ ਸਿੰਘ ਬਿਹਾਰੀਪੁਰ, ਪ੍ਰਗਟ ਸਿੰਘ ਬਿਹਾਰੀਪੁਰ ,ਬਲਵੰਤ ਸਿੰਘ ਔਜਲਾ, ਸੰਤੂ ਸਿੰਘ ਕਾਦੂਪੁਰ ਪ੍ਰੇਮ ਸਿੰਘ ਕਪੂਰਥਲਾ, ਕੁਲਦੀਪ ਸਿੰਘ ਕੇਸਰਪੁਰ, ਲਖਬੀਰ ਸਿੰਘ, ਨਿਰਮਲ ਸਿੰਘ, ਤਰਸੇਮ ਸਿੰਘ, ਸੁਖਦੀਪ ਸਿੰਘ, ਜੋਗਿੰਦਰ ਸਿੰਘ, ਹੈਪੀ ਸੰਘਾ, ਪਿੰਦਰ ਜੈਲਦਾਰ ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਜੀਤਾ, ਮਨਿੰਦਰ ਸਿੰਘ ਮੰਨਾ, ਅਮਨਜੋਤ ਸਿੰਘ, ਜੱਸ ਸੰਘਾ,ਇੰਦਰ ਕਾਲਾ ਸੰਘਿਆ ਆਦਿ ਨੂੰ ਭਾਈ ਤਰਸੇਮ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਕਰਵਾਇਆ ਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਅਕਾਲੀਆਂ, ਕਾਂਗਰਸੀਆਂ, ਭਾਜਪਾਈਆਂ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਤੋਂ ਅੱਕ ਤੇ ਥੱਕ ਚੁੱਕੇ ਹਨ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਚੋਣਾਂ 2027 ਵਿਚ ਲੋਕ, ਪੰਜਾਬ ਦੀ ਵਾਗਡੋਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸੌਪਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਮੋਦੀ ਤੇ ਮਾਨ ਸਰਕਾਰ ਨੇ ਮਿਲ ਕੇ ਪੰਜਾਬ ਦੇ ਲੋਕਾਂ ਦੇ ਹੱਕਾਂ, ਅਧਿਕਾਰਾਂ, ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਨੌਜਵਾਨ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੂੰ ਬਿਨਾਂ ਕਿਸੇ ਕਸੂਰ ਦੇ ਡਿਬੜੂਗੜ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਇਸ ਮੌਕੇ ਹਾਜ਼ਰ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿੰਦਰ ਖਾਨੋਵਾਲ, ਸਰਪੰਚ ਜਗਦੀਪ ਸਿੰਘ ਵੰਝ, ਸਾਬਕਾ ਸਰਪੰਚ ਰਸਪਾਲ ਸਿੰਘ ਚਾਹਲ ਭਾਣੋ ਲੰਗਾ, ਭਾਈ ਰੇਸ਼ਮ ਸਿੰਘ ਚਾਹਲ, ਲਖਬੀਰ ਸਿੰਘ ਧੰਦਲ, ਭਾਈ ਨਰਿੰਦਰ ਪਾਲ ਸਿੰਘ ਆਰ ਸੀ ਐਫ, ਬਾਬਾ ਗੁਰਦੇਵ ਸਿੰਘ ਜੀ ਬਾਬਾ ਹੀਰਾ ਸਿੰਘ ਸੈਫਲਾਾਬਾਦ ਹਾਜ਼ਰ ਸਨ। ਜਥੇਦਾਰ ਖੁਸਰੋਪੁਰ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਤਰਸੇਮ ਸਿੰਘ ਜੀ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਸਖਤ ਮੇਹਨਤ ਕਰਨ ਲਈ ਵਚਨਬੱਧ ਹੋਣਗੇ।