ਪੈਨਸ਼ਨਰਜ਼ ਐਸੋਸੀਏਸ਼ਨ ਨੇ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ
ਪੈਨਸ਼ਨਰ ਐਸੋਸੀਏਸ਼ਨ ਫ਼ਗਵਾੜਾ ਵਲੋਂ ਡਾ.ਬੀ.ਆਰ.ਅੰਬੇਡਕਰ ਜੀ ਨੂੰ ਸ਼ਰਧਾ ਸੁਮਨ ਭੇਟ ਕੀਤੇ
Publish Date: Tue, 14 Apr 2026 07:09 PM (IST)
Updated Date: Tue, 14 Apr 2026 07:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਫਗਵਾੜਾ ਵਲੋਂ ਕੁਲਦੀਪ ਸਿੰਘ ਕੌੜਾ ਅਤੇ ਹੰਸ ਰਾਜ ਬੰਗੜ ਦੀ ਅਗਵਾਈ ਵਿੱਚ ਜੁਝਾਰੂ ਪੈਨਸ਼ਨਰ ਸਾਥੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ’ਤੇ ਡਾ. ਬੀ.ਆਰ. ਅੰਬੇਡਕਰ ਪਾਰਕ ਹਰਗੋਬਿੰਦ ਨਗਰ ਫਗਵਾੜਾ ’ਚ ਪੁੱਜੇ ਤੇ ਉਨ੍ਹਾਂ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਇਕੱਠੇ ਹੋਏ ਪੈਨਸ਼ਨਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਨੀਤੀ ਵਾਕ ‘ਪੜ੍ਹੋ, ਜੁੜੋ ਤੇ ਸੰਗਠਿਤ ਹੋਵੋ’ ’ਤੇ ਪਹਿਰਾ ਦਿੰਦੇ ਹੋਏ ਸਮਾਜ ਦੇ ਸਮੂਹ ਵਰਗਾਂ ਦੇ ਦੱਬੇ ਕੁਚਲੇ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਯਤਨ ਜਾਰੀ ਰੱਖੇ ਜਾਣਗੇ। ਇਹੋ ਹੀ ਉਨ੍ਹਾਂ ਨੂੰ ਸੱਚੀ ਸ਼ਰਧਾ ਹੋਵੇਗੀ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਇੱਕ ਵਕੀਲ, ਅਰਥਸ਼ਾਸਤਰੀ, ਸਿਆਸਤਦਾਨ ਅਤੇ ਸਮਾਜ ਸੁਧਾਰਕ ਸਨ। ਉਨ੍ਹਾਂ ਦੀ ਸਫਲਤਾ ਦਾ ਰਾਜ ਉਨ੍ਹਾਂ ਦਾ ਹਰ ਪੱਖ ਤੋਂ ਗਿਆਨਵਾਨ ਹੋਣਾ ਸੀ, ਜਿਸ ਨੂੰ ਉਨ੍ਹਾਂ ਨੇ ਪੜ੍ਹ ਲਿਖ ਕੇ ਅਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਰਾਹੀਂ ਹਾਸਲ ਕੀਤਾ ਅਤੇ ਦੁਨੀਆ ਦੇ ਪ੍ਰਮੁੱਖ ਬੁੱਧੀਜੀਵੀਆਂ ਦੀ ਸ਼੍ਰੇਣੀ ਵਿਚ ਵਿੱਚ ਸਥਾਨ ਪ੍ਰਾਪਤ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਵਲੋਂ ਫਿਰਕੂ ਅਤੇ ਫਾਸੀਵਾਦੀ ਨੀਤੀਆਂ ਤੇ ਚੱਲਦੇ ਹੋਏ ਡਾ. ਅੰਬੇਡਕਰ ਜੀ ਦੁਆਰਾ ਲਿਖੇ ਗਏ ਸੰਵਿਧਾਨ ਨੂੰ ਤਹਿਸ ਨਹਿਸ ਕਰਨ ਦੀਆਂ ਕੋਝੀਆਂ ਚਾਲਾਂ ਚੱਲਦੇ ਹੋਏ ਫਿਰ ਮਨੂੰ ਸਿਮਰਤੀ ਲਾਗੂ ਕਰਨ ਵੱਲ ਨੂੰ ਵਧਿਆ ਜਾ ਰਿਹਾ। ਸੋ ਡਾ. ਅੰਬੇਡਕਰ ਦੁਆਰਾ ਲਿਖੇ ਗਏ ਸੰਵਿਧਾਨ ਨੂੰ ਬਚਾਉਣ ਲਈ ਅਤੇ ਉਸ ਅਨੁਸਾਰ ਦੇਸ਼ ਨੂੰ ਚੱਲਦਾ ਰੱਖਣ ਲਈ ਉਨ੍ਹਾਂ ਦੇ ਪੈਰੋਕਾਰਾਂ, ਸਮੂਹ ਇਨਸਾਫ਼ ਪਸੰਦ ਲੋਕਾਂ, ਧਰਮ ਨਿਰਪੱਖ ਪਾਰਟੀਆਂ ਨੂੰ ਗੰਭੀਰਤਾ ਨਾਲ ਇੱਕ ਜੁੱਟ ਹੋ ਕੇ ਸੰਵਿਧਾਨ ਦੀ ਰਾਖੀ ਲਈ ਤੁਰਨਾ ਮੌਜੂਦਾ ਸਮੇਂ ਦੀ ਅਹਿਮ ਲੋੜ ਬਣ ਗਈ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਨੀਅਰ ਪੈਨਸ਼ਨਰਜ਼ ਆਗੂ ਗਿਆਨ ਚੰਦ ਨਈਅਰ, ਕਰਨੈਲ ਸਿੰਘ ਸੰਧੂ, ਸੀਤਲ ਰਾਮ ਬੰਗਾ, ਰਾਮ ਲੁਭਾਇਆ, ਗੁਰਨਾਮ ਸਿੰਘ ਸੈਣੀ, ਬਲਵੀਰ ਸਿੰਘ ਦਿਹਾਣਾ, ਕੇਕੇ ਪਾਂਡੇ, ਗਿਆਨ ਚੰਦ ਰੱਤੂ, ਰਵਿੰਦਰ ਪਾਲ ਕੌਰ ਸੰਧੂ, ਪ੍ਰਿੰਸੀਪਲ ਹਰਮੇਸ਼ ਪਾਠਕ, ਸੀਤਲ ਰਾਮ ਲੋਈ, ਪਿਆਰਾ ਸਿੰਘ ਗੰਭੀਰ, ਗਿਆਨ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਡਾ.ਮੌਰੀਆ, ਗੁਰਮੁਖ ਲੋਕ ਪ੍ਰੇਮੀ ਆਦਿ ਸਾਥੀ ਹਾਜ਼ਰ ਹੋਏ।