ਪਵਨਦੀਪ ਲੱਕੀ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ
ਵਾਰਡ ਨੰ: 23 ਤੋਂ ਪਵਨਦੀਪ ਲੱਕੀ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਿਲ
Publish Date: Tue, 05 May 2026 07:54 PM (IST)
Updated Date: Tue, 05 May 2026 07:56 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਪਿਛਲੀ ਦਿਨੀਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਵਾਰਡ ਨੰਬਰ 23 ਤੋਂ ਪਵਨਦੀਪ (ਲੱਕੀ) ਆਪਣੇ ਸਾਥੀਆਂ ਹੈਪੀ, ਨੀਰਜ ਵਰਮਾ , ਸਨੀ ਵਰਮਾ, ਬਿੱਟਾ ਵਰਮਾ, ਹਨੀਸ਼ ਸ਼ਰਮਾ, ਮਾਧਵ ਤਿਵਾੜੀ ਤੇ ਹੋਰਨਾਂ ਸਾਥੀਆਂ ਸਮੇਤ ਪੰਜਾਬ ਸਰਕਾਰ ਦੀ ਲੋਕ ਮਾਰੂ ਨੀਤੀਆਂ ਤੋਂ ਖਫਾ ਹੋ ਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਮੌਕੇ ਰਜਿੰਦਰ ਕੌੜਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਕਪੂਰਥਲਾ, ਦੀਪਕ ਸਲਵਾਨ ਸ਼ਹਿਰੀ ਪ੍ਰਧਾਨ ਕਪੂਰਥਲਾ, ਕਰਨ ਮਹਾਜਨ ਕੌਂਸਲਰ, ਬਲਜੀਤ ਸਿੰਘ ਕਾਲਾ ਕੌਂਸਲਰ, ਸੁਰਿੰਦਰ ਸ਼ਰਮਾ ਸੀਨੀਅਰ ਕਾਂਗਰਸੀ ਆਗੂ, ਨਰੈਣ ਵਸ਼ਿਸ਼ਠ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ, ਵੀਨੂ ਜੁਲਕਾ ਸੀਨੀਅਰ ਕਾਂਗਰਸੀ ਆਗੂ, ਅਵਤਾਰ ਸਿੰਘ ਮੁਹੱਲਾ ਮੁਹੱਬਤ ਗੁਰਦੁਵਾਰਾ ਸਾਹਿਬ ਪ੍ਰਧਾਨ, ਕਰਨੈਲ ਸਿੰਘ, ਸਵਰਨ ਸਿੰਘ ਸੇਖੋਂ, ਮਿੰਟੂ ਕੁਮਾਰ ਸੀਨੀਅਰ ਕਾਂਗਰਸੀ ਆਗੂ, ਦੇਵ ਰਿਸ਼ੀ ਮਹਾਜਨ ਯੂਥ ਆਗੂ, ਕਨਵ ਪਾਸੀ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਵਿਕਾਸ ਸ਼ਰਮਾ ਸੀਨੀਅਰ ਯੂਥ ਆਗੂ, ਕੇਸ਼ਵ ਤਿਵਾੜੀ ਯੂਥ ਆਗੂ ਆਦਿ ਮੁਹੱਲਾ ਨਿਵਾਸੀ ਆਦਿ ਹਾਜ਼ਰ ਸਨ।